ਵੋਟਰ ਪਛਾਣ ਪੱਤਰ ਨਾਲ ਆਧਾਰ ਨੂੰ ਲਿੰਕ ਨਾ ਕਰਨ ਵਾਲਿਆਂ ਦੇ ਨਾਂ ਵੋਟਰ ਸੂਚੀ ’ਚੋਂ ਨਹੀਂ ਹਟਣਗੇ: ਸਰਕਾਰ

ਨਵੀਂ ਦਿੱਲੀ (ਸਮਾਜ ਵੀਕਲੀ) : ਸਰਕਾਰ ਨੇ ਅੱਜ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਆਪਣੇ ਵੋਟਰ ਪਛਾਣ ਪੱਤਰ ਨਾਲ ਆਧਾਰ ਨੂੰ ਲਿੰਕ ਨਹੀਂ ਕੀਤਾ ਹੈ, ਉਨ੍ਹਾਂ ਦੇ ਨਾਂ ਵੋਟਰ ਸੂਚੀ ਤੋਂ ਨਹੀਂ ਹਟਾਏ ਜਾਣਗੇ। ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਲੋਕ ਸਭਾ ਵਿੱਚ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਚੋਣ ਕਾਨੂੰਨ (ਸੋਧ) ਐਕਟ, 2021 ਇਹ ਵਿਵਸਥਾ ਕਰਦਾ ਹੈ ਕਿ ਵੋਟਰ ਆਪਣਾ ਆਧਾਰ ਨੰਬਰ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਨੂੰ ਮੁਹੱਈਆ ਕਰਵਾਏ ਪਰ ਇਹ ਲਾਜ਼ਮੀ ਨਹੀਂ ਸਗੋਂ ਸਵੈਇੱਛਤ ਹੈ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੰਮੂ ਕਸ਼ਮੀਰ: ਫ਼ੌਜੀ ਕੈਂਪ ਦੇ ਬਾਹਰ ਗੋਲੀਬਾਰੀ ’ਚ ਦੋ ਆਮ ਸ਼ਹਿਰੀਆਂ ਦੀ ਹੱਤਿਆ, ਲੋਕਾਂ ਨੇ ਜਾਮ ਲਾਇਆ
Next articleਦਿੱਲੀ: 5ਵੀਂ ਦੀ ਵਿਦਿਆਰਥਣ ਨੂੰ ਅਧਿਆਪਕ ਨੇ ਪਹਿਲਾਂ ਕੈਂਚੀ ਨਾਲ ਕੁੱਟਿਆਂ ਤੇ ਫੇਰ ਪਹਿਲੀ ਮੰਜ਼ਿਲ ਤੋਂ ਸੁੱਟਿਆ