
ਕਿਸਾਨ ਮਾਰੂ ਪਾਲਸੀ ਨੂੰ ਤੁਰੰਤ ਵਾਪਸ ਲਵੇ ਪੰਜਾਬ ਸਰਕਾਰ – ਲਖਵੀਰ ਸਿੰਘ ਗੋਬਿੰਦਪੁਰ
ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)– ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਉਂਦਿਆਂ ਬੀਕੇਯੂ ਪੰਜਾਬ ਦੀ ਜ਼ਿਲ੍ਹਾ ਇਕਾਈ ਵੱਲੋਂ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਦੀਆਂ ਹਦਾਇਤਾਂ ਅਨੁਸਾਰ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਲੈਂਡ ਪੂਲਿਗ ਪਾਲਸੀ ਵਿਰੁੱਧ ਵਿਸ਼ਾਲ ਟਰੈਕਟਰ ਮਾਰਚ ਕਰਦਿਆਂ ਪਿੰਡ ਬਾਗੀ ਵਾਲ ਤੋਂ ਲੈ ਕੇ ਸ਼ੂਗਰ ਮਿੱਲ ਨਕੋਦਰ ਤੱਕ ਰੋਸ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਜਲੰਧਰ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ ਦੀ ਅਗਵਾਈ ਹੇਠ ਪਿੰਡ ਬਾਗੀ ਵਾਲ ਵਿਖੇ ਇਲਾਕੇ ਦੇ ਕਿਸਾਨ ਸੈਂਕੜੇ ਟਰੈਕਟਰਾ ਤੇ ਯੂਨੀਅਨ ਦੇ ਝੰਡੇ ਲਗਾ ਸਮੇਤ ਸਵੇਰ ਤੋਂ ਇਕੱਤਰ ਹੋ ਗਏ ਸਨ। ਜੂਝਾਰੂ ਯੋਧਿਆਂ ਦਾ ਹੱਕ ਦੀ ਲੜਾਈ ਲਈ ਨਿਤਿਆ ਤਕਰੀਬਨ 10 ਕਿਲੋਮੀਟਰ ਲੰਮਾ ਇਹ ਕਾਫ਼ਲਾ ਪੂਰੀ ਸ਼ਾਨੋ ਸ਼ੌਕਤ ਨਾਲ ਪਿੰਡ ਬਾਗੀ ਵਾਲ ਤੋਂ ਮਹਿਤਪੁਰ ਵੱਲ ਵਾਇਆ ਲੋਹਗੜ੍ਹ ਰਵਾਨਾ ਹੋਇਆ। ਅਤੇ ਲੈਂਡ ਪੂਲਿਗ ਪਾਲਸੀ ਦਾ ਜਬਰਦਸਤ ਵਿਰੋਧ ਕਰਦੀਆਂ ਤਕਰੀਰਾਂ ਨਾਲ ਬੀਕੇਯੂ ਪੰਜਾਬ ਦੇ ਆਗੂਆਂ ਨੇ ਸਰਕਾਰ ਨੂੰ ਮੂੰਹ ਤੋੜ ਜਵਾਬ ਦਿੱਤਾ। ਸ਼ੂਗਰ ਮਿੱਲ ਨਕੋਦਰ ਅੰਤਿਮ ਪੜਾਅ ਤੇ ਪੁੱਜ ਕੇ ਪ੍ਰੈਸ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਨਰਿੰਦਰ ਸਿੰਘ ਕੌਰ ਕਮੇਟੀ ਮੈਂਬਰ, ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ, ਤਹਿਸੀਲ ਪ੍ਰਧਾਨ ਗੁਰਦੀਪ ਸਿੰਘ, ਮਹਿੰਦਰ ਸਿੰਘ, ਤਜਿੰਦਰਪਾਲ ਸਿੰਘ ਸਿੱਧੂ ਅਤੇ ਸੂਬਾ ਪ੍ਰੈੱਸ ਸਕੱਤਰ ਹਰਜਿੰਦਰ ਚੰਦੀ ਵੱਲੋਂ ਪੰਜਾਬ ਸਰਕਾਰ ਵੱਲੋਂ ਲਿਆਂਦੀ ਲੈਂਡ ਪੂਲਿਗ ਪਾਲਸੀ ਦਾ ਵਿਰੋਧ ਕਰਦਿਆਂ ਆਖਿਆ ਕਿ ਇਹ ਪਾਲਸੀ ਕਿਸਾਨ ਮਾਰੂ ਹੈ ਅਸੀਂ ਇਸ ਦਾ ਪੁਰਜੋਰ ਵਿਰੋਧ ਕਰਦੇ ਹਾਂ। ਪੰਜਾਬ ਸਰਕਾਰ ਇਸ ਪਾਲਸੀ ਨੂੰ ਆਪਣੇ ਚਹੇਤਿਆਂ ਦੀਆਂ ਜ਼ਮੀਨਾਂ ਵਿਚ ਲਾਗੂ ਕਰੇ ਆਮ ਲੋਕਾਂ ਨਾਲ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਹਰ ਹਾਲਤ ਵਿੱਚ ਪੰਜਾਬ ਸਰਕਾਰ ਨੂੰ ਇਹ ਪਾਲਸੀ ਵਾਪਸ ਲੈਣੀ ਪਵੇਗੀ। ਇਸ ਨੂੰ ਤੁਰੰਤ ਰੱਦ ਕੀਤਾ ਜਾਵੇ। ਇਸ ਤਰ੍ਹਾਂ ਪੂਰੇ ਅਨੁਸ਼ਾਸਨ ਦੀ ਪਾਲਣਾ ਕਰਦੇ ਹੋਏ ਸ਼ਾਂਤਮਈ ਢੰਗ ਨਾਲ ਇਹ ਰੋਸ ਮਾਰਚ ਸਮਾਪਤ ਕੀਤਾ ਗਿਆ। ਕਿਸਾਨ ਆਗੂਆਂ ਨੇ ਆਖਿਆ ਸਮਾਪਤੀ ਅੱਜ ਦੇ ਟਰੈਕਟਰ ਮਾਰਚ ਦੀ ਹੈ ਸੰਘਰਸ਼ ਦੀ ਨਹੀ ਸੰਘਰਸ਼ ਜਿੱਤ ਦੇ ਜਸ਼ਨ ਤੱਕ ਜਾਰੀ ਰਹੇਗਾ।ਇਸ ਮੌਕੇ ਨਰਿੰਦਰ ਸਿੰਘ ਬਾਜਵਾ ਕੌਰ ਕਮੇਟੀ ਮੈਂਬਰ ਪੰਜਾਬ, ਲਖਵੀਰ ਸਿੰਘ ਗੋਬਿੰਦਪੁਰ ਜ਼ਿਲਾਂ ਪ੍ਰਧਾਨ ਜਲੰਧਰ, ਹਰਜਿੰਦਰ ਸਿੰਘ ਚੰਦੀ ਪ੍ਰੈਸ ਸਕੱਤਰ ਪੰਜਾਬ, ਸੋਢੀ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਜਲੰਧਰ, ਜਗਦੀਸ਼ ਸਿੰਘ ਪ੍ਰਚਾਰ ਸਕੱਤਰ, ਮਹਿੰਦਰ ਪਾਲ ਸਿੰਘ ਤਹਿਸੀਲ ਪ੍ਰਧਾਨ, ਗੁਰਦੀਪ ਸਿੰਘ ਤਹਿਸੀਲ ਪ੍ਰਧਾਨ, ਤਜਿੰਦਰਪਾਲ ਸਿੰਘ ਸਿੱਧੂ ਸਰਪੰਚ, ਇਕਬਾਲ ਸਿੰਘ ਜਨਰਲ ਸਕੱਤਰ, ਗੁਰਮੀਤ ਸਿੰਘ ਉਮਰੇ ਵਾਲ, ਹਰਮਨਪ੍ਰੀਤ ਸਿੰਘ ਆਦਰਾਮਾਨ ਬਲਾਕ ਪ੍ਰਧਾਨ ਮਹਿਤਪੁਰ, ਗੁਰਮੁਖ ਸਿੰਘ ਬਲਾਕ ਪ੍ਰਧਾਨ ਸ਼ਾਹਕੋਟ, ਰਣਜੀਤ ਸਿੰਘ ਕੌਹਾੜ ਬਲਾਕ ਮੀਤ ਪ੍ਰਧਾਨ (ਯੂਥ) ਬਲਵੰਤ ਸਿੰਘ ਜ਼ਿਲ੍ਹਾ ਖਜਾਨਚੀ, ਮਹਿੰਦਰ ਸਿੰਘ ਬਲਾਕ ਪ੍ਰਧਾਨ ਨੂਰਮਹਿਲ, ਹਰਭਜਨ ਸਿੰਘ ਜਨਰਲ ਸਕੱਤਰ ਨੂਰਮਹਿਲ, ਗੁਰਮੁਖ ਸਿੰਘ ਇਕਾਈ ਪ੍ਰਧਾਨ ਬੁਰਜ਼ ਹਸਨ, ਇਕਬਾਲ ਸਿੰਘ ਮੰਡਿਆਲਾ ਇਕਾਈ ਪ੍ਰਧਾਨ, ਬਲਦੇਵ ਸਿੰਘ ਮਧੇਪੁਰਾ, ਪ੍ਰਦੀਪ ਸਿੰਘ ਬਿੱਲੇ,ਦਵਿੰਦਰ ਸਿੰਘ ਗੋਪੀ ਇਕਾਈ ਪ੍ਰਧਾਨ, ਜਗਜੀਤ ਸਿੰਘ ਇਕਾਈ ਪ੍ਰਧਾਨ ਬਘੇਲਾ, ਕੁਲਵੰਤ ਸਿੰਘ ਇਕਾਈ ਪ੍ਰਧਾਨ ਵੇਹਰਾ, ਸੰਤੋਖ ਸਿੰਘ ਇਕਾਈ ਪ੍ਰਧਾਨ ਗੋਸੂਵਾਲ, ਨਿਰਮੋਹ ਸਿੰਘ ਇਕਾਈ ਪ੍ਰਧਾਨ ਪਰਜੀਆ, ਨਗਿੰਦਰ ਸਿੰਘ ਇਕਾਈ ਪ੍ਰਧਾਨ ਪਰਜੀਆ ਕਲਾਂ, ਪਰਮਜੀਤ ਸਿੰਘ ਇਕਾਈ ਪ੍ਰਧਾਨ ਨਰੰਗਪੁਰ, ਸੁਖਵੀਰ ਸਿੰਘ ਬਲਾਕ ਮੀਤ ਪ੍ਰਧਾਨ ਮਹਿਤਪੁਰ, ਅਸ਼ੋਕ ਕੁਮਾਰ ਇਕਾਈ ਪ੍ਰਧਾਨ ਰਾਏਪੁਰ ਅਰਾਈਆ, ਸਤਵੀਰ ਸਿੰਘ ਇਕਾਈ ਪ੍ਰਧਾਨ ਰਾਏਪੁਰ ਗੁਜਰਾਂ, ਬਲਵੰਤ ਸਿੰਘ ਇਕਾਈ ਪ੍ਰਧਾਨ ਬੂਟੇ ਦੀਆਂ ਛੰਨਾ, ਸਤਨਾਮ ਸਿੰਘ ਮਹਿਤਪੁਰ ਇਕਾਈ ਪ੍ਰਧਾਨ, ਸਤਨਾਮ ਸਿੰਘ ਇਕਾਈ ਪ੍ਰਧਾਨ ਝੁਗੀਆਂ, ਸਤਨਾਮ ਸਿੰਘ ਇਕਾਈ ਪ੍ਰਧਾਨ ਖੈਹਿਰਾ, ਭੁਪਿੰਦਰ ਸਿੰਘ ਇਕਾਈ ਪ੍ਰਧਾਨ ਕੰਨੀਆਂ, ਗੁਰਬਖਸ਼ ਸਿੰਘ ਇਕਾਈ ਪ੍ਰਧਾਨ ਆਦਰਮਾਨ ਡੇਰਾ, ਜਸਵੰਤ ਸਿੰਘ ਇਕਾਈ ਪ੍ਰਧਾਨ ਬਾਗੀਵਾਲ, ਲਾਡੀ ਲਹੋਰੀਆ ਇਕਾਈ ਪ੍ਰਧਾਨ ਬਾਗੀ ਵਾਲ ਖ਼ੁਰਦ, ਦਵਿੰਦਰ ਸਿੰਘ ਹੁੰਦਲ ਕਿਸਾਨ ਆਗੂ, ਗੁਰਚਰਨ ਸਿੰਘ ਇਕਾਈ ਪ੍ਰਧਾਨ ਬਾਗੀਆਂ, ਗੁਰਮੀਤ ਸਿੰਘ ਇਕਾਈ ਪ੍ਰਧਾਨ ਬਲੀਪੁਰ, ਸੁਰਿੰਦਰ ਸਿੰਘ ਇਕਾਈ ਪ੍ਰਧਾਨ ਬਿਹਾਰੀ ਪੁਰ ਪਰਜੀਆ, ਗਾਗੀ ਇਕਾਈ ਪ੍ਰਧਾਨ ਸੰਗੋਵਾਲ, ਦਰਬਾਰਾ ਸਿੰਘ ਇਕਾਈ ਪ੍ਰਧਾਨ ਸਾਰਗਵਾਲ, ਬਲਵਿੰਦਰ ਸਿੰਘ ਇਕਾਈ ਪ੍ਰਧਾਨ ਕਾਗਣਾ, ਪ੍ਰਿਤਪਾਲ ਸਿੰਘ ਇਕਾਈ ਪ੍ਰਧਾਨ ਉਮਰੇ ਵਾਲ, ਕੁਲਦੀਪ ਸਿੰਘ ਵੇਹਰਾ, ਜਗਤਾਰ ਸਿੰਘ ਇਕਾਈ ਪ੍ਰਧਾਨ ਦਾਨੇਵਾਲ, ਸੁਖਦੇਵ ਸਿੰਘ ਇਕਾਈ ਪ੍ਰਧਾਨ ਬੀਰ ਪਿੰਡ, ਸਤਨਾਮ ਸਿੰਘ ਪੰਨੂ ਇਕਾਈ ਪ੍ਰਧਾਨ ਬੱਗਾ, ਜਸਪ੍ਰੀਤ ਸਿੰਘ ਇਕਾਈ ਪ੍ਰਧਾਨ ਰੁੜਕੀ, ਬਲਵਿੰਦਰ ਸਿੰਘ ਇਕਾਈ ਪ੍ਰਧਾਨ ਡੱਲਾ, ਜਗੀਰ ਸਿੰਘ ਇਕਾਈ ਪ੍ਰਧਾਨ ਸ਼ਾਹਪੁਰ, ਸਰਬਜੀਤ ਸਿੰਘ ਇਕਾਈ ਪ੍ਰਧਾਨ ਮਹਿਤਪੁਰ, ਬਲਜੀਤ ਸਿੰਘ ਸਰਪੰਚ ਇਕਾਈ ਪ੍ਰਧਾਨ ਦਰਿਆ ਵਾਲੇ ਬਿੱਲੇ, ਅੰਮ੍ਰਿਤਪਾਲ ਸਿੰਘ ਖੈਹਿਰਾ, ਰਣਜੀਤ ਸਿੰਘ ਇਕਾਈ ਪ੍ਰਧਾਨ ਸਿੰਗਾਪੁਰ ਆਦਿ ਕਿਸਾਨ ਆਗੂ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


