ਜਲਜ਼ੀਰਾ ਮਸਾਲਾ

ਡਾਕਟਰ ਇੰਦਰਜੀਤ ਕਮਲ
(ਸਮਾਜ ਵੀਕਲੀ)  ਠੰਢ ਜਾਣ ਦੀ ਤਿਆਰੀ ਕਰ ਰਹੀ ਹੈ ਅਤੇ ਕੁਝ ਹਫ਼ਤਿਆਂ ਬਾਅਦ ਗਰਮੀ ਦਸਤਕ ਦੇ ਦੇਵੇਗੀ । ਗਰਮੀ ਦੇ ਦਿਨਾਂ ਵਿੱਚ ਸਰੀਰ ਨੂੰ ਠੰਢਕ ਪਹੁੰਚਾਉਣ ਦੇ ਨਾਲ ਨਾਲ ਅਗਰ ਕੋਈ ਸਵਾਦਿਸ਼ਟ ਠੰਢਾ ਤਰਲ ਮਿਲ ਜਾਵੇ ਤਾਂ ਮਜ਼ਾ ਹੀ ਆ ਜਾਂਦਾ ਹੈ ।
                        ਆਓ ਅੱਜ ਸਵਾਦਿਸ਼ਟ ਜਲਜ਼ੀਰਾ ਮਸਾਲਾ ਤਿਆਰ ਕਰਨ ਦਾ ਤਰੀਕਾ ਜਾਣੀਏਂ ।
                         1 ਜ਼ੀਰਾ 80 ਗ੍ਰਾਮ
                         2 ਸੌਂਫ 40 ਗ੍ਰਾਮ
                         3 ਧਨੀਆਂ 40 ਗ੍ਰਾਮ
                         4 ਸੁੱਕਾ ਪੁਦੀਨਾ 40 ਗ੍ਰਾਮ
                         5 ਅੰਬਚੂਰ ਪਾਊਡਰ 40 ਗ੍ਰਾਮ
                         6 ਕਾਲਾ ਨਮਕ 40 ਗ੍ਰਾਮ
                         7 ਸਾਦਾ ਨਮਕ 40 ਗ੍ਰਾਮ
                         8 ਕਾਲੀ ਮਿਰਚ 40 ਗ੍ਰਾਮ
                         9 ਹਿੰਗ ਇੱਕ ਚੁਟਕੀ
                         10 ਚੀਨੀ 40 ਗ੍ਰਾਮ
                         11 ਲਾਲ ਮਿਰਚ ਤੁਹਾਡੀ ਮਰਜ਼ੀ
                         ਸਮਗੱਰੀ :
                          ਸਭ ਤੋਂ ਪਹਿਲਾਂ ਜ਼ੀਰਾ ਅਤੇ ਸੌਂਫ ਤਵੇ ਉੱਪਰ ਹਲਕਾ ਹਲਕਾ ਭੁੰਨ੍ਹ ਲਓ ਤਾਂ ਕਿ ਖੁਸ਼ਬੂ ਆਉਣ ਲੱਗ ਪਵੇ । ਭੁੰਨ੍ਹੇ ਜ਼ੀਰੇ ਅਤੇ ਸੌਂਫ ਨੂੰ ਠੰਢਾ ਕਰ ਕੇ ਉਹਦੇ ਵਿੱਚ ਧਨੀਆਂ , ਪੁਦੀਨਾ , ਕਾਲੀ ਮਿਰਚ ਅਤੇ ਚੀਨੀ ਮਿਲਾ ਕੇ ਬਾਰੀਕ ਪੀਸ ਲਓ । ਹੁਣ ਬਾਕੀ ਸਾਰੇ ਮਸਾਲੇ ਵੀ ਮਿਲਾ ਦਿਓ ਅਤੇ ਇਹਨੂੰ ਇੱਕ ਹਵਾਬੰਦ ਡੱਬੇ ਵਿੱਚ ਸੰਭਾਲ ਲਓ ਤਾਂ ਕਿ ਗਰਮੀਆਂ ਵਿੱਚ ਕੰਮ ਆ ਸਕੇ ।
                          ਜਲਜ਼ੀਰਾ ਬਣਾਉਣ ਦਾ ਤਰੀਕਾ :
                           ਇੱਕ ਗਲਾਸ ਠੰਢੇ ਪਾਣੀ ਵਿੱਚ ਇੱਕ ਤੋਂ ਦੋ ਚਮਚ ਜਲਜ਼ੀਰਾ ਪਾਊਡਰ ਮਿਲਾ ਕੇ ਘੋਲ ਲਓ ਅਤੇ ਸਵਾਦ ਵਧਾਉਣ ਲਈ ਨਿੰਬੂ ਦਾ ਤਾਜ਼ਾ ਰਸ ਅਤੇ ਪੁਦੀਨੇ ਦੇ ਪੱਤੇ ਪਾ ਦਿਓ । ਇਹ ਜਲਜ਼ੀਰਾ ਮਸਾਲਾ ਤੁਸੀਂ ਹਵਾਬੰਦ ਡੱਬੇ ਵਿੱਚ ਦੋ ਤਿੰਨ ਮਹੀਨੇ ਤੱਕ ਰੱਖ ਸਕਦੇ ਹੋ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਰੋਜਨੀ ਨਾਇਡੂ: ਭਾਰਤ ਦੀ ਬੁਲਬੁਲ
Next article” ਬਦਲਦੇ ਮੌਸਮਾਂ ਅੰਦਰ “ਸਕੂਨ ਭਾਲਦਾ ਸ਼ਾਇਰ -ਅਮਰਜੀਤ ਸਿੰਘ ਜੀਤ