ਜਲੰਧਰ ਲੋਕਸਭਾ ਤੋਂ ਆਜ਼ਾਦ ਉਮੀਦਵਾਰ ਨੇ ਬਸਪਾ ਦੇ ਐਡਵੋਕੇਟ ਬਲਵਿੰਦਰ ਕੁਮਾਰ ਨੂੰ ਦਿੱਤਾ ਸਮਰਥਨ

बसपा उम्मीदवार एडवोकेट बलविंदर कुमार

ਜਲੰਧਰ (ਸਮਾਜ ਵੀਕਲੀ) ਬਸਪਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੂੰ ਜਲੰਧਰ ਦੇ ਲੋਕਾਂ ਦਾ ਭਾਰੀ ਸਮਰਥਨ ਮਿਲ ਰਿਹਾ ਹੈ। ਇਸੇ ਲੜੀ ਤਹਿਤ ਜਨਜਾਗਿ੍ਰਤੀ ਪਾਰਟੀ ਦੇ ਜਲੰਧਰ ਲੋਕਸਭਾ ਸੀਟ ਤੋਂ ਉਮੀਦਵਾਰ ਅਮਰਜੀਤ ਸਿੰਘ ਨੇ ਉਨ੍ਹਾਂ ਨੂੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ। ਨਕੋਦਰ ਵਿਖੇ ਇੱਕ ਸਮਾਗਮ ਦੌਰਾਨ ਉਨ੍ਹਾਂ ਇਹ ਐਲਾਨ ਕੀਤਾ। ਅਮਰਜੀਤ ਸਿੰਘ ਸ਼ਾਹਕੋਟ ਨਾਲ ਸਬੰਧਤ ਹਨ। ਬਸਪਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਸਮਰਥਨ ਦੇਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਜਨਜਾਗ੍ਰਿਤੀ ਪਾਰਟੀ ਦੇ ਪ੍ਰਧਾਨ ਹਰਜਿੰਦਰ ਕੁਮਾਰ ਤੇ ਕਰਮ ਸਿੰਘ ਵੀ ਮੌਜ਼ੂਦ ਸਨ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਮਰਜੀਤ ਸਿੰਘ ਨੇ ਕਿਹਾ ਕਿ ਐਡਵੋਕੇਟ ਬਲਵਿੰਦਰ ਕੁਮਾਰ ਇਮਾਨਦਾਰ, ਪੜ੍ਹੇ-ਲਿਖੇ ਤੇ ਲੋਕਾਂ ਨੂੰ ਸਮਰਪਿਤ ਉਮੀਦਵਾਰ ਹਨ। ਉਹ ਨਿਸੁਆਰਥ ਹੋ ਕੇ ਹਮੇਸ਼ਾ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਯਤਨਸ਼ੀਲ ਰਹਿੰਦੇ ਹਨ। ਲੋਕਹਿੱਤਾਂ ਲਈ ਸਰਕਾਰੀ ਅਫਸਰ ਦੀ ਨੌਕਰੀ ਛੱਡ ਕੇ ਆਏ ਐਡਵੋਕੇਟ ਬਲਵਿੰਦਰ ਕੁਮਾਰ ਮੁੱਦਿਆਂ ਦੀ ਚੰਗੀ ਸਮਝ ਰੱਖਦੇ ਹਨ। ਅਮਰਜੀਤ ਸਿੰਘ ਨੇ ਕਿਹਾ ਕਿ ਇਸ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਆਪਣਾ ਨਾਮਜ਼ਦਗੀ ਪੱਤਰ ਵਾਪਸ ਲਿਆ ਹੈ ਤੇ ਬਸਪਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ। ਅਮਰਜੀਤ ਸਿੰਘ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਐਡਵੋਕੇਟ ਬਲਵਿੰਦਰ ਕੁਮਾਰ ਨੂੰ ਜਿਤਾਉਣ ਤੇ ਜਲੰਧਰ ਨੂੰ ਤਰੱਕੀ-ਖੁਸ਼ਹਾਲੀ ਦੇ ਰਾਹ ’ਤੇ ਪਾਉਣ। ਇਸ ਮੌਕੇ ਬਸਪਾ ਦੇ ਸੂਬਾ ਜਨਰਲ ਸਕੱਤਰ ਗੁਰਮੇਲ ਚੁੰਬਰ, ਜਲੰਧਰ ਦਿਹਾਤੀ ਪ੍ਰਧਾਨ ਜਗਦੀਸ਼ ਸ਼ੇਰਪੁਰੀ, ਨਕੋਦਰ ਪ੍ਰਧਾਨ ਦੇਵਰਾਜ ਸੁਮਨ, ਕਸ਼ਮੀਰੀ ਸਰਪੰਚ, ਹੰਸਰਾਜ ਸਿੱਧੂ, ਦਲਵੀਰ ਐਮਸੀ ਆਦਿ ਵੀ ਮੌਜ਼ੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿੱਖ ਇਤਿਹਾਸ ਵਿਚ ਸਾਕਾ ਗੁਰਦੁਆਰਾ ਪਾਉਂਟਾ ਸਾਹਿਬ 22 ਮਈ1964 ਦਾ ਮਹੱਤਵ
Next articleजालंधर लोकसभा से आजाद उम्मीदवार ने बसपा के एडवोकेट बलविंदर कुमार को दिया समर्थन