ਜਲੰਧਰ ਕਾਲਾ ਸੰਘਿਆ ਡਰੇਨ ਨੂੰ ਪੱਕਾ ਕਰਨ ਦੀ ਕੀਤਾ ਜਾਵੇ – ਸਰਪੰਚ ਤਰਲੋਚਨ ਸਿੰਘ ਗੋਸ਼ੀ

ਕਪੂਰਥਲਾ  (ਸਮਾਜ ਵੀਕਲੀ) (ਕੌੜਾ)- ਸਰਪੰਚ ਤਰਲੋਚਨ ਸਿੰਘ ਗੋਸ਼ੀ ਨੇ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਜਲੰਧਰ ਕਾਲਾਸੰਘਿਆ ਡਰੇਨ ਨੂੰ ਪੱਕਾ ਕੀਤਾ ਜਾਵੇ ਤਾਂ ਜੋ ਇਸ ਡਰੇਨ ਦੇ ਜਹਰੀਲੇ ਪਾਣੀ ਨਾਲ ਆਸ ਪਾਸ ਦੇ ਪਿੰਡਾਂ ਵਿੱਚ ਜੋ ਬੀਮਾਰੀਆਂ ਫੈਲ ਰਹੀਆਂ ਹਨ ੳਨੁਂ੍ਹਾਂ ਤੋਂ ਇਹਨਾਂ ਪਿੰਂਡਾਂ ਦੇ ਆਮ ਲੋਕਾਂ ਦਾ ਬਚਾਉ ਹੋ ਸਕੇ। ਉਨ੍ਹਾਂ ਕਿਹਾ ਕਿ ਕਾਲਾਸੰੰਘਿਆ ਡਰੇਨ ਦੇ ਪਾਣੀ ਜੋ ਕਿ ਧਰਤੀ ਵਿੱਚ ਰਲ ਕੇ ਫਸਲਾਂ ਨੂੰ ਖਰਾਬ ਕਰ ਰਿਹਾ ਹੈ ਉਸ ਦੇ ਨਾਲ ਹੀ ਆਮ ਲੋਕਾਂ ਨੂੰ ਕੈਂਸਰ, ਹੱਡੀਆਂ ਦੀ ਬੀਮਾਰੀ ਤੇ ਚਮੜੀ ਰੋਗ ਆਦਿ ਹੋ ਰਹੇ ਹਨ।

ਸਰਪੰਚ ਤਰਲੋਚਨ ਸਿੰਘ ਗੋਸ਼ੀ ਨੇ ਕਿਹਾ ਕਿ ਜਿਸ ਤਰ੍ਹਾਂ ਅੱਧੀ ਖੁਹੀ ਤੋਂ ਸਿਧਵਾਂ ਦੋਨ੍ਹਾਂ ਵਾਲੀ ਨਹਿਰ ਨੂੰ ਪੱਕਾ ਕੀਤਾ ਗਿਆ ਹੈ ਉਸ ਤਰ੍ਹਾਂ ਹੀ ਇਸ ਕਾਲਾਸੰੰਘਿਆਂ ਡਰੇਨ ਨੂੰ ਪਹਿਲ ਦੇ ਆਧਾਰ ਤੇ ਪੱਕਾ ਕੀਤਾ ਜਾਵੇ ਤਾਂ ਜੋ ਬੱਚਿਆਂ ਬਜੁਰਗਾਂ ਤੇ ਨੌਜਵਾਨਾਂ ਨੂੰ ਇਸ ਡਰੇਨ ਦੇ ਪਾਣੀ ਤੋਂ ਹੋਣ ਵਾਲੇ ਨੁਕਸਾਨ ਬਚਾਇਆ ਜਾ ਸਕੇ।ਉਨ੍ਹਾਂ ਕਿਹਾ ਕਿ ਪਿਛਲੇ ਅੱਠ ਦੱਸ ਸਾਲਾਂ ਤੋ ਡਰੇਨ ਦੇ ਹਾਨੀਕਾਰਕ ਕੈਮੀਕਲ ਯੁਕਤ ਗੰਦੇ ਪਾਣੂੀ ਨਾਲ ਆਸ ਪਾਸ ਦੇ ਇਲਾਕਿਆਂ ਵਿੱਚ ਕੈਂਸਰ ਨਾਲ ਕਾਫੀ ਲੋਕਾਂ ਦੀਆਂ ਮੌਤਾਂ ਹੋ ਚੁੱਕੀਆ ਹਨ। ਇਸ ਮੌਕੇ ਅਵਤਾਰ ਸਿੰਘ ਪੰਚ, ਜਰਨੈਲ਼ ਸਿਮਘ ਮੇਜਰ, ਬਲਦੇਵ ਸਿੰਘ ਦੇਬੀ, ਹਰਜਿੰਦਰ ਸਿਮਘ ਸਰਪੰਚ ਮੱਲੂਕਾਦਰਾਬਾਦ, ਜਸਪਾਲ ਸਿੰਘ ਤੇ ਸੰਤੋਖ ਸਿੰਘ ਹਾਜਰ ਸਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੋਨੇ ਦੀ ਚਿੜੀ
Next articleਪ੍ਰਵਾਸੀ ਭਾਰਤੀ ਦੁਆਰਾ ਬਿਧੀਪੁਰ ਸਕੂਲ ਨੂੰ 4 ਕੰਪਿਊਟਰ ਭੇਂਟ