ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਜਲਾਲਪੁਰ ਪਿੰਡ ਦੇ ਪਿੰਡ ਨਿਵਾਸੀਆਂ ਨੇ ਪੀਜੀਆਈ ਚੰਡੀਗੜ੍ਹ ਵਿੱਚ ਦਾਖਲ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਲਈ 13ਵੀਂ ਲੰਗਰ ਸੇਵਾ ਲਈ ਇੱਕ ਗੱਡੀ ਭੇਜੀ। ਆਚਾਰੀਆ ਚੇਤਨਾ ਨੰਦ ਮਹਾਰਾਜ ਭੂਰੀਵਾਲਿਆਂ ਨੇ ਇਹ ਸੇਵਾ ਸ਼ੁਰੂ ਕੀਤੀ। ਇਸ ਮੌਕੇ ਚੇਅਰਮੈਨ ਸਤਨਾਮ ਜਲਾਲਪੁਰ ਨੇ ਦੱਸਿਆ ਕਿ ਅਚਾਰੀਆ ਜੀ ਦੀ ਰਹਿਨੁਮਾਈ ਹੇਠ ਇਹ ਲੰਗਰ ਸੇਵਾ ਰੋਜ਼ਾਨਾ ਇੱਕ ਹਜ਼ਾਰ ਤੋਂ ਵੱਧ ਲੋੜਵੰਦਾਂ ਲਈ ਭੇਜੀ ਜਾ ਰਹੀ ਹੈ। ਹਰ ਪਿੰਡ ਵਿੱਚ ਸੇਵਾਦਾਰਾਂ ਦੀ ਵਾਰੀ ਵਾਰੀ ਡਿਊਟੀ ਲਗਾਈ ਗਈ ਹੈ, ਵਿਧਾਨ ਸਭਾ ਬਲਾਚੌਰ ਵਿੱਚ ਜਿੱਥੇ ਭੂਰੀਵਾਲਿਆਂ ਦੀ ਸੰਗਤ ਵੱਡੀ ਗਿਣਤੀ ਵਿੱਚ ਰਹਿੰਦੀ ਹੈ, ਉੱਥੇ ਅਚਾਰੀਆ ਸਵਾਮੀ ਚੇਤਨਾ ਨੰਦ ਜੀ ਮਹਾਰਾਜ ਵਲੋਂ ਹੀ ਹਰ ਪਿੰਡ ਪਿੰਡ ਦੇ ਨਿਵਾਸੀਆਂ ਦੀ ਰੋਜ਼ਾਨਾ ਚੰਡੀਗੜ੍ਹ ਲੰਗਰ ਭੇਜਣ ਦੀ ਡਿਊਟੀ ਲਗਾਈ ਜਾਂਦੀ ਹੈ । ਜਿਸ ਅਨੁਸਾਰ ਅੱਜ ਬੁੱਧਵਾਰ ਨੂੰ ਪਿੰਡ ਜਲਾਲਪੁਰ ਦੀ ਵਾਰੀ ਸੀ। ਇਸ ਮੌਕੇ ਸਰਪੰਚ ਬਿਮਲਾ ਚੇਚੀ, ਸਾਬਕਾ ਡੀਐਸਪੀ ਬਨਾਰਸੀ ਦਾਸ, ਵਿਜੇ ਚੌਧਰੀ, ਰਾਮ ਲਾਲ, ਉਪਿੰਦਰ ਚੇਚੀ, ਬਬਲੂ, ਬਲਵੀਰ ਚੰਦ, ਮਨੋਹਰ ਲਾਲ, ਭੂਸ਼ਨ, ਸੁਰਿੰਦਰ ਕੁਮਾਰ, ਜਸਵੀਰ, ਵਿੱਕੀ ਭਾਟੀਆ, ਜੈਕੀ ਚੌਧਰੀ, ਨਸੀਬ ਚੰਦ, ਚੇਅਰਮੈਨ ਸਤਨਾਮ ਜਲਾਲਪੁਰ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



