*ਸੜਕ ਵਿਚਕਾਰ ਪੈ ਚੁੱਕੇ ਨੇ ਥਾਂ-ਥਾਂ ਡੂੰਘੇ ‘ਟੋਏ’*ਇੱਕ ਬਸ ਤੇ ਇੱਕ ਟਰੱਕ ਸੜਕ ਵਿਚਕਾਰ ਪਲਟਿਆ*ਆਮ ਲੋਕਾਂ ਨੇ ਕੀਤੀ ਸੜਕ ਨੂੰ ਰਿਪੇਅਰ ਕਰਨ ਦੀ ਮੰਗ**ਦੋ ਦਿਨਾਂ ਵਿੱਚ ਸ਼ੁਰੂ ਹੋ ਜਾਵੇਗਾ ਸੜਕ ਤੇ ਪੈਚ ਵਰਕ*
ਫਿਲੌਰ/ਅੱਪਰਾ, (ਸਮਾਜ ਵੀਕਲੀ) (ਦੀਪਾ)-ਮੌਜੂਦਾ ਸਰਕਾਰ ਹਰ ਰੋਜ਼ ਵੱਡੇ ਵੱਡੇ ਦਾਅਵੇ ਕਰ ਰਹੀ ਪਰੰਤੂ ਜ਼ਮੀਨੀ ਹਕੀਕਤ ਬਿਲਕੁੱਲ ਇਸਦੇ ਉਲਟ ਹੈ | ਇਸਦੀ ਜਿਊਾਦੀ ਜਾਗਦੀ ਉਦਾਹਰਣ ਅੱਪਰਾ ਤੋਂ ਨਗਰ ਮੁੱਖ ਮਾਰਗ ਹੈ | ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਅਧਾਨ ਬਣੀ ਇਸ ਸੜਕ ਦੇ ਆਮ ਸ਼ਬਦਾਂ ‘ਚ ‘ਪਰਖੱਚੇ’ ਉੱਡ ਚੁੱਕੇ ਹਨ | ਕਹਿਣ ਤੋਂ ਭਾਵ ਇਹ ਹੈ ਕਿ ਸੜਕ ਦੀ ਹਾਲਤ ਬਹੁਤ ਹੀ ਬਦ ਤੋਂ ਬਦਤਰ ਹੋ ਚੁੱਕੀ ਹੈ | ਇਹ ਸੜਕ ਆਮ ਲੋਕਾਂ ਦੀ ਜਾਨ ਦਾ ‘ਖੌਅ ਤੇ
ਜੀਅ ਦਾ ਜੰਜਾਲ’ ਬਣ ਚੁੱਕੀ ਹੈ | ਉਕਤ ਸੜਕ ‘ਚ ਥਾਂ-ਥਾਂ ਟੋਏ ਪੈ ਚੁੱਕੇ ਹਨ ਜਾਂ ਇੰਝ ਕਹਿ ਲਓ ਕਿ ਇਹ ਸੜਕ ਟੋਇਆ ਨਾਲ ਭਰ ਚੁੱਕੀ ਹੈ | ਅੱਪਰਾ ਤੇ ਮੁਕੰਦਪੁਰ ਸਾਈਡ ਦੇ ਵਾਸੀਆਂ ਨੂੰ ਇਹ ਸੜਕ ਫਿਲੌਰ ਤੇ ਲੁਧਿਆਣਾ ਨਾ ਜੋੜਦੀ ਹੈ | ਫਿਲੌਰ, ਲੁਧਿਆਣਾ ਕੰਮ ਕਾਰ ਤੇ ਪੜਾਈ ਲਈ ਜਾਣ ਵਾਲੇ ਆਮ ਲੋਕਾਂ ਤੇ ਵਿਦਿਆਰਥੀਆਂ ਨੂੰ ਇਸ ਸੜਕ ਦੀ ਬਦਤਰ ਹਾਲਤ ਹੋਣ ਕਾਰਣ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਬੀਤੇ ਦਿਨ ਇੱਕ ਬੱਸ ਜੋ ਕਿ ਸਵਾਰੀਆਂ ਨੂੰ ਇੱਕ ਸਮਾਗਮ ਤੋਂ ਲੈਣ ਜਾ ਰਹੀ ਇਸ ਇੱਕ ਡੂੰਘੇ ਟੋਏ ‘ਚ ਟਾਇਰ ਪੈਣ ਕਾਰਣ ਪਲਟ ਗਈ, ਜਦਕਿ ਡਰਾਇਵਰ ਦਾ ਬਚਾਅ ਹੋ ਗਿਆ | ਇਲਾਕਾ ਵਾਸੀਆਂ ਨੇ ਦੋ ਕ੍ਰੇਨਾਂ ਦੀ ਮੱਦਦ ਨਾਲ ਬੱਸ ਨੂੰ ਸਿੱਧਾ ਕੀਤਾ | ਇਸੇ ਤਰਾਂ ਅੱਪਰਾ ਸਾਈਡ ਤੋਂ ਆ ਰਿਹਾ ਇੱਕ ਬੱਜਰ ਨਾਲ ਭਰਿਆ ਟਰੱਕ ਸੜਕ ਦੇ ਇੱਕ ਡੂੰਘੇ ਟੋਏ ‘ਚ ਟਾਇਰ ਦੇ ਚਲੇ ਜਾਣ ਕਾਰਣ ਪਲਟ ਗਿਆ | ਉਕਤ ਟਰੱਕ ਨੂੰ ਵੀ ਦੋ ਕ੍ਰੇਨਾਂ ਦੀ ਮੱਦਦ ਦੇ ਨਾਲ ਸਿੱਧਾ ਕੀਤਾ ਗਿਆ | ਇਸ ਕਰਕੇ ਇਹ ਸੜਕ ਲੋਕਾਂ ਲਈ ਪ੍ਰੇਸ਼ਾਨੀਆਂ ਦਾ ਸਬੱਬ ਸਾਬਤ ਹੋ ਰਹੀ ਹੈ | ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਅਧੀਨ ਇਹ ਸੜਕ ਦੀ ਰਿਪੇਅਰ ‘ਚ ਦੇਰੀ ਹੋਣਾ ਵੀ ਸਰਕਾਰ ਤੇ ਵਿਭਾਗ ਦੀ ਨਲਾਇਕੀ ਸਾਬਤ ਹੋ ਰਿਹਾ ਹੈ | ਆਮ ਲੋਕਾਂ ਨੇ ਸਰਕਾਰ ਤੇ ਸੰਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਉਕਤ ਸੜਕ ਦੀ ਜਲਦ ਤੋਂ ਜਲਦ ਮੁਰੰਮਤ ਕਰਵਾਈ ਜਾਵੇ | *ਕੀ ਕਹਿਣਾ ਹੈ ਜੇ ਏ ਇਹ ਤੇ ਕਾਂਟਰੈਕਟਰ ਦਾ**ਇਸ ਸੰਬੰਧੀ ਜਦੋਂ ਪੀ. ਡਬਲਯੂ ਡੀ ਦੇ ਜੇ ਏ ਇਹ ਮੁਨੀਸ਼ ਕੁਮਾਰ ਤੇ ਕਾਂਟਰੈਕਟਰ ਅਮਰੀਕ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨਾਂ ਕਿਹਾ ਕਿ ਮੀਂਹ ਪੈਣ ਕਾਰਣ ਲੁੱਕ ਪਲਾਂਟ ਬੰਦ ਸੀ, ਹੁਣ ਦੋ ਦਿਨਾਂ ਵਿੱਚ ਸੜਕ ਤੇ ਪੈਚ ਵਰਕ ਭਾਵ ਮੁਰੰਮਤ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



