ਬੇਗਮਪੁਰਾ ਖਾਲਸਾ ਲਹਿਰ ਦੀ ਸ਼ੁਰੂਆਤ ਨੂੰ ਬਹੁਤ ਵੱਡਾ ਕ੍ਰਾਂਤੀਕਾਰੀ ਕਦਮ- ਡਾ. ਹਰਜਿੰਦਰ ਜੱਖੂ
ਬੀਬੀ ਸੁਖਜੀਤ ਕੌਰ ਭਬਿਆਣਾ ਬਣੀ ਸਟੇਟ ਕੋਆਰਡੀਨੇਟਰ ਅਤੇ ਹੋਰ ਨਵੀਂਆਂ ਨਿੁਯਕਤੀਆਂ ਦਾ ਵੀ ਕੀਤਾ ਐਲਾਨ
ਫਗਵਾੜਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਜੈ ਭੀਮ ਟੀਮ ਪੰਜਾਬ ਨੇ ਜੈ ਭੀਮ ਯੂਨਾਈਟਡ ਵੁਆਇਸ ਆਫ਼ ਪੰਜਾਬ ਦੀ ਪਹਿਲੀ ਵਰੇ੍ਹਗੰਢ ਸੰਸਥਾ ਦੇ ਫਾਊਂਡਰ ਪ੍ਰਧਾਨ ਡਾ.ਹਰਜਿੰਦਰ ਸਿੰਘ ਜੱਖੂ ਦੀ ਅਗਵਾਈ ਹੇਠ ਸਿਟੀ ਹਾਰਟ ਰਿਜੋਰਟ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਮਨਾਈ ਗਈ। ਜਿਸ ਵਿੱਚ ਸਾਰੇ ਮੈਂਬਰਾਂ ਤੋਂ ਇਲਾਵਾ ਜੈ ਭੀਮ ਯੂਨਾਈਟਡ ਵੁਮੈਨ ਫੈਡਰੇਸ਼ਨ ਦੀ ਸਾਰੀ ਲੀਡਰਸ਼ਿਪ ਪਹੁੰਚੀ। ਮੀਟਿੰਗ ਦੇ ਵਿੱਚ ਪਿਛਲੇ ਇੱਕ ਸਾਲ ਦੀਆਂ ਪ੍ਰਾਪਤੀਆਂ ਨਾਲ ਹਾਜਰੀਨ ਨੂੰ ਜਾਣੂ ਕਰਵਾਇਆ ਗਿਆ। ਇਸ ਤੋਂ ਇਲਾਵਾ ਫੈਡਰੇਸ਼ਨ ਦੀਆਂ ਕਮਜੋਰੀਆਂ ਅਤੇੇ ਅੱਗੇ ਵਧਦੇ ਕਦਮਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਬੁਲਾਰਿਆਂ ਵਲੋਂ ਪਿਛਲੇ ਦਿਨੀਂ ਫਗਵਾੜਾ ‘ਚ ਕਰਵਾਏ ਗਏ ਬੇਗਮਪੁਰਾ ਪੰਥਕ ਇਕੱਠ ਦੀ ਕਾਮਯਾਬੀ ਅਤੇ ਬੇਗਮਪੁਰਾ ਖਾਲਸਾ ਲਹਿਰ ਦੀ ਸ਼ੁਰੂਆਤ ਨੂੰ ਬਹੁਤ ਵੱਡਾ ਕ੍ਰਾਂਤੀਕਾਰੀ ਕਦਮ ਦੱਸਿਆ ਗਿਆ। ਸਮਾਗਮ ਦੌਰਾਨ ਨਵੇਂ ਸਾਥੀਆਂ ਨੂੰ ਵੱਡੀਆਂ ਜਿੰਮੇਵਾਰੀਆਂ ਦਿੱਤੀਆਂ ਗਈਆਂ। ਡਾ. ਹਰਜਿੰਦਰ ਸਿੰਘ ਜੱਖੂ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੀਂਆਂ ਅਹੁਦੇਦਾਰੀਆਂ ਅਗਲੇ ਇੱਕ ਸਾਲ ਦੇ ਲਈ ਦਿੱਤੀਆਂ ਗਈਆਂ ਹਨ। ਉਹਨਾਂ ਭਰੋਸਾ ਪ੍ਰਗਟਾਇਆ ਕਿ ਸਮੂਹ ਅਹੁਦੇਦਾਰ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਦੇ ਨਾਲ ਨਿਭਾਉਣਗੇ। ਇਸ ਤੋਂ ਇਲਾਵਾ ਇਹ ਫੈਸਲਾ ਕੀਤਾ ਗਿਆ ਕਿ ਜੱਟ ਭਾਈਚਾਰੇ ਵਿੱਚੋਂ ਵੀ ਜੈ ਭੀਮ ਟੀਮ ਪੰਜਾਬ ਦੇ ਅਹੁਦੇਦਾਰ ਲਏ ਜਾਣਗੇ। ਜਿਵੇਂ ਬੇਗਮਪੁਰਾ ਖਾਲਸਾ ਲਹਿਰ ਸਿੱਖ ਸਮਾਜ ਅਤੇ ਦਲਿਤ ਸਮਾਜ ਨੂੰ ਇਕੱਠਾ ਕਰਨ ਲਈ ਤੁਰੀ ਹੈ, ਇਸੇ ਤਰਾਂ ਜਥੇਬੰਦੀ ਵਿੱਚ ਸਿੱਖ ਸਮਾਜ ਦੇ ਵਿੱਚੋਂ ਬੀਬੀ ਸੁਖਜੀਤ ਕੌਰ ਜੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪੀ.ਏ.ਸੀ. ਦੇ ਮੈਂਬਰ ਹਨ, ਉਹਨਾਂ ਨੂੰ ਸਟੇਟ ਕੋਆਡੀਨੇਟਰ ਨਿਯੁਕਤ ਕਰਨ ਦਾ ਐਲਾਨ ਕੀਤਾ ਗਿਆ। ਇਸੇ ਤਰ੍ਹਾਂ ਗੁਰਦੀਪ ਸਿੰਘ ਢੁੱਡੀ ਰੰਗਰੇਟਾ, ਪ੍ਰਿੰਸੀਪਲ ਕੇਵਲ ਸਿੰਘ ਨੂੰ ਸਰਪ੍ਰਸਤ,ਜਦ ਕਿ ਪਿੰਡ ਤਲਵਨ ਦੇ ਸਾਬਕਾ ਸਰਪੰਚ ਅੰਬੇਡਕਰਵਾਦੀ ਬੋਧੀ ਪ੍ਰਚਾਰਕ ਜਸਵਿੰਦਰ ਤਲਵਨ ਯੂ.ਕੇ. ਵਾਈਸ ਪ੍ਰਧਾਨ ਐਲਾਨਿਆ ਅਤੇ ਗੁਰਚਰਨ ਸਿੰਘ ਉੱਪਲ ਨੂੰ ਮੁੱਖ ਜਥੇਬੰਧਕ ਸਕੱਤਰ ਐਲਾਨਿਆ ਗਿਆ। ਇਸੇ ਤਰ੍ਹਾਂ ਇੰਜ.ਹੈਪੀ ਕੌਲ, ਮਹਿੰਦਰ ਮਾਨਸਾ, ਬੀਬੀ ਸੁਖਜੀਤ ਕੌਰ ਭਬਿਆਣਾ ਅਤੇ ਹਰਵਿੰਦਰ ਹੀਰਾ ਨੂੰ ਸਟੇਟ ਕੋਆਡੀਨੇਟਰ ਚੁਣਿਆ ਗਿਆ।ਮਾਸਟਰ ਕੁਲਦੀਪ ਸਿੰਘ ਮਸੀਤੀ ਜੋ ਕਿ ਗੁਰਸਿੱਖ ਹਨ ਅਤੇ ਸਿੱਖ ਸਮਾਜ ਦੇ ਵੱਡੇ ਆਗੂ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਐਕਟਿੰਗ ਪ੍ਰਧਾਨ ਹਨ ਨੂੰ ਦੁਆਬਾ ਜੋਨ ਦਾ ਕੋਆਡੀਨੇਟਰ ਨਿਯੁਕਤ ਕੀਤਾ ਗਿਆ ਜ਼ਿਲ੍ਹਾ।ਪ੍ਰਧਾਨ ਜਸਵੰਤ ਸਿੰਘ ਫੌਜੀ, ਰਾਜੇਸ਼ ਕੁਮਾਰ ਲਵੀ ਪੰਚ, ਸੰਜੀਵ ਮੂਲਨਿਵਾਸੀ ਅਤੇ ਬਲਵੀਰ ਬਸਰਾ ਐਲਾਨ ਕੀਤਾ। ਜੈ ਭੀਮ ਯੂਨਾਈਟਡ ਵੋਮੈਨ ਫੈਡਰੇਸ਼ਨ ਦੀਆਂ ਨਿਯੁਕਤੀਆਂ ਵਿੱਚ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਬੀਬੀ ਬਲਜੀਤ ਕੌਰ, ਵਿਧਾਨਸਭਾ ਹਲਕਾ ਫਗਵਾੜਾ ਦੇ ਪ੍ਰਧਾਨ ਬੀਬੀ ਰਾਣੀ ਕੌਰ, ਜਿਲਾ ਨਵਾਂ ਸ਼ਹਿਰ ਦੇ ਪ੍ਰਧਾਨ ਬੀਬੀ ਬਲਵੀਰ ਕੌਰ ਪਠਲਾਵਾ, ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਬੀਬਾ ਸਤਵਿੰਦਰ ਕੌਰ ਸੋਨੂ, ਜ਼ਿਲ੍ਹਾ ਕਪੂਰਥਲਾ ਦੇ ਮੀਤ ਪ੍ਰਧਾਨ ਪ੍ਰਤਾਪ ਕੌਰ, ਜ਼ਿਲ੍ਹਾ ਜਲੰਧਰ ਦਿਹਾਤੀ ਪ੍ਰਧਾਨ ਦਵਿੰਦਰ ਸਿੰਘ ਜਮਸ਼ੇਰ ਨੂੰ ਨਿਯੁਕਤ ਕੀਤਾ ਗਿਆ। ਡਾ. ਜੱਖੂ ਨੇ ਦੱਸਿਆ ਕਿ ਜਲਦੀ ਹੀ ਹੋਰ ਨਿਯੁਕਤੀਆਂ ਦਾ ਵੀ ਐਲਾਨ ਕੀਤਾ ਜਾਵੇਗਾ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly




