ਜਗਪ੍ਰੀਤ ਸਿੰਘ ਨੇ ਪਾਰਲੀਮੈਂਟ ਵਿਚ ਪੇਸ਼ ਕੀਤਾ ਰਾਬਿੰਦਰਾ ਨਾਥ ਟੈਗੋਰ ਦੇ ਜੀਵਨ ਅਤੇ ਸ਼ਾਇਰੀ ਉਪਰ ਭਾਸ਼ਨ

ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ) ਬੀਤੇ ਦਿਨੀਂ ਜੰਮੂ-ਕਸ਼ਮੀਰ ਦੇ ਪਿੰਡ ਗਾਮੇਰਾਜ ਜਿਲ੍ਹਾ ਪੁਲਵਾਮਾ ਦੇ ਜਗਪ੍ਰੀਤ ਸਿੰਘ ਨੇ ਰਾਬਿੰਦਰਾ ਨਾਥ ਟੈਗੋਰ ਦੇ ਜੀਵਨ ਅਤੇ ਉਹਨਾਂ ਦੀ ਅਦਬੀ ਸ਼ਾਇਰੀ ਉਪਰ ਅੰਗ੍ਰੇਜ਼ੀ ਵਿੱਚ ਪਾਰਲੀਮੈਂਟ ਵਿੱਚ ਭਾਸ਼ਨ ਪੇਸ਼ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਸਿੱਧ ਪੰਜਾਬੀ ਮੈਗਜ਼ੀਨ ‘ਸ਼ੀਰਾਜ਼ਾ’ ਦੇ ਸੰਪਾਦਕ ਪੋਪਿੰਦਰ ਸਿੰਘ ਪਾਰਸ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਉਕਤ ਪਿੰਡ ਦੇ ਨੌਜਵਾਨ ਜਗਪ੍ਰੀਤ ਸਿੰਘ­ ਹਮਦਰਦ ਗ੍ਰੈਮਰ ਸਕੂਲ­ ਤਰਾਲ ਵਿਖੇ ਦਸਵੀਂ ਕਲਾਸ ਵਿੱਚ ਪੜ੍ਹਦੇ ਵਿਦਿਆਰਥੀ ਨੇ ਸਿਖਿਆ ਮੰਤਰਾਲੇ ਐਨ ਸੀ ਈ ਆਰ ਟੀ ਵੱਲੋਂ ਲਏ ਗਏ ਇਮਤਿਹਾਨ ਵਿੱਚ ਇਕਲੇ ਜਗਪ੍ਰੀਤ ਸਿੰਘ ਨੇ ਜੰਮੂ-ਕਸ਼ਮੀਰ ਤੋਂ ਸਫਲਤਾ ਪ੍ਰਾਪਤ ਕੀਤੀ ਹੈ ਅਤੇ ਸਮੂੱਚੇ ਭਾਰਤ ਤੋਂ ਚੋਥੇ ਨੰਬਰ ਤੇ ਚੁਣਿਆ ਗਿਆ। ਜਗਪ੍ਰੀਤ ਸਿੰਘ ਨੇ ਰਾਬਿੰਦਰਾ ਨਾਥ ਟੈਗੋਰ ਦੇ ਜੀਵਨ ਅਤੇ ਉਨ੍ਹਾਂ ਦੇ ਅਦਬੀ ਸਫਰ ਉੱਪਰ ਅੰਗ੍ਰੇਜ਼ੀ ਵਿੱਚ ਭਾਸ਼ਨ ਦਿੱਤਾ। ਬਾਅਦ ਵਿੱਚ ਇਸ ਨੂੰ ਸਨਮਾਨਿਤ ਵੀ ਕੀਤਾ ਗਿਆ।

ਇਥੇ ਇਹ ਦੱਸਣ ਯੋਗ ਹੈ ਕਿ ਜਗਪ੍ਰੀਤ ਸਿੰਘ ਆਪਣੇ ਨਾਨਕੇ ਪਿੰਡ ਗਾਮੇਰਾਜ ਵਿੱਖੇ ਆਪਣੀ ਨਾਨੀ ਸ੍ਰੀਮਤੀ ਸਤਵੰਤ ਕੌਰ ਕੋਲ ਬਚਪਨ ਤੋਂ ਰਹਿ ਰਿਹਾ ਹੈ। ਸ਼ੁਰੂ ਤੋਂ ਲੈ ਕੇ ਅੱਜ ਤੱਕ ਆਪਣੀ ਹੋਣਹਾਰੀ ਅਤੇ ਕਾਬਲੀਅਤ ਨਾਲ ਹਮਦਰਦ ਗ੍ਰੈਮਰ ਸਕੂਲ­ ਤਰਾਲ ਤੋਂ ਪੜ੍ਹਾਈ ਹਾਸਲ ਕਰ ਰਿਹਾ ਹੈ। ਇਲਾਕੇ ਵਿੱਚ ਖੁਸ਼ੀ ਦੌੜ ਰਹੀ ਹੈ। ਇਤਿਹਾਸ ਗਵਾਹ ਹੈ ਕਿ ਇਹ ਪਹਿਲਾ ਸਿੱਖ ਬੱਚਾ ਹੈ ਜਿਸ ਨੂੰ ਜੰਮੂ-ਕਸ਼ਮੀਰ ਤੋਂ ਇਸ ਲੈਕਚਰ ਲਈ ਚੁਣਿਆ ਗਿਆ ਹੈ। ਸਕੂਲ ਦੇ ਪਿ੍ਰੰ. ਰਿਆਜ਼ ਅਹਿਮਦ­ ਗੁਰਦਿਆਲ ਸਿੰਘ ਅਤੇ ਬਾਕੀ ਸਾਰੇ ਅਧਿਆਪਕਾਂ­ ਵਿਦਿਆਰਥੀਆਂ ਨੂੰ ਇਸ ਸਫਲਤਾ ਲਈ ਸਾਰੇ ਆਵਾਮ ਵੱਲੋਂ ਇਸ ਉਮੀਦ ਨਾਲ ਮੁਬਾਰਕਬਾਦ ਦਿੱਤੀ ਗਈ ਕਿ ਆਉਣ ਵਾਲੇ ਸਮੇਂ ਵਿੱਚ ਜਗਪ੍ਰੀਤ ਸਿੰਘ ਵੱਧ ਤੋਂ ਵੱਧ ਤਰੱਕੀ ਕਰਦਾ ਰਹੇ ਅਤੇ ਆਪਣੇ ਪਰਿਵਾਰ ਅਤੇ ਪਿਤਾ ਬਿਕਰਮ ਸਿੰਘ ਨਾਲ ਹਮੇਸ਼ਾਂ ਅੱਗੇ ਵਧਦਾ ਰਹੇ।

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫੁਲਕਾਰੀ
Next articleਫੌਜੀ ਰਾਜਪੁਰੀ ਅਤੇ ਰੋਮੀ ਘੜਾਮੇਂ ਵਾਲ਼ਾ ਦੇ ਗੀਤ ‘ਗੁਰੂ ਫਤਿਹ’ ਦੀ ਸ਼ੂਟਿੰਗ ਮੁਕੰਮਲ