ਫੁਲਕਾਰੀ

ਹਰਵਿੰਦਰ ਸਿੰਘ ;ਸੱਲ੍ਹਣ

(ਸਮਾਜ ਵੀਕਲੀ)

ਮੈਂ ਤੇਰੀ ਸਹੇਲੀ ਆਂ, ਫੁਲਕਾਰੀ ਨੀ ਸਹੇਲੀਏ,,,,
ਜਿਹੜੀ ਕਦੀ ਤੈਨੂੰ ਹੁੰਦੀ ਸੀ ਜਾਨ ਤੋਂ ਪਿਆਰੀ ਨੀ ਸਹੇਲੀਏ,,,,..

ਮੈਂ ਤਾਂ ਰਹਿਣਾ ਚਹੁੰਦੀ ਸੀ ਬਣ ਪਰਛਾਵਾਂ ਤੇਰਾ,,,,,,
ਬੇਬੱਸ ਫਿਰ ਮੈਂ ਕੀ ਕਰਦੀ,,,
ਜਦ ਤੂੰ ਹੀ ਤੋੜ ਗਈ ਯਾਰੀ ਨੀਂ ਸਹੇਲੀਏ……..
ਕਰ ਗ਼ੌਰ,,
ਮੈਂ ਤੇਰੀ ਸਹੇਲੀ ਆਂ, ਫੁਲਕਾਰੀ ਨੀ ਸਹੇਲੀਏ,,,,

ਕਿਉਂ ਹੋ ਗਈ ਬੇਗਾਨੀ ਦੱਸ ਨੀਂ ਅੜੀਏ,,,,
ਕਿਉਂ ਬਦਲ ਲਏ ਤੇ ਰਾਹ ਆਪਣੇ,,,,,
ਮੈਂ ਤੇ ਕਦੀ ਤੈਨੂੰ ਕਹੀ ਨਾ,,
ਚੰਗੀ ਮਾੜੀ ਨੀਂ ਸਹੇਲੀਏ,,,,,,,…
ਕਰ ਗ਼ੌਰ
ਮੈਂ ਤੇਰੀ ਸਹੇਲੀ ਆਂ, ਫੁਲਕਾਰੀ ਨੀ ਸਹੇਲੀਏ,,,,

ਨਾਰਾਸ਼ ਕਿਉਂ ਕੁਝ ਦਸ ਤਾਂ ਸਹੀ,,,,
ਮੇਰਾ ਤਰਲੇ ਪਾਉਂਦੀ ਦਾ ਮਾਨ ਰੱਖ ਤਾ ਸਹੀ…..
ਹੁਣ ਹੁਣ ਸਾਂਭ ਲੈ ਮੌਕਾ ਕਿਤੇ,,
ਹੋ ਨਾ ਜਾਵੇ ਨੁਕਸਾਨ ਭਾਰੀ ਨੀਂ ਸਹੇਲੀਏ……
ਕਰ ਗ਼ੌਰ
ਮੈਂ ਤੇਰੀ ਸਹੇਲੀ ਆਂ, ਫੁਲਕਾਰੀ ਨੀ ਸਹੇਲੀਏ,,,,

******ਰਾਜ ਹੰਬੜਾਂ *****ਅੱਜ ਵੀ ਉਡੀਕ ਤੇਰੀ,,,,
ਮੋੜ ਪੈਰ ਪਿੱਛਾਹ ਨੂੰ ਤੂੰ,, ਮੰਨ ਕੇ ਮੇਰੀ,,,,,,
ਨਿੱਕੀ ਨਿੱਕੀ ਗ਼ਲ ਉੱਤੇ ਰੁਸ ਕੇ,,,
ਫਿੱਕੀ ਪਾ ਨਾ ਰੂਹਾਂ ਦੀ ਰਿਸ਼ਤੇਦਾਰੀ ਨੀਂ ਸਹੇਲੀਏ,,,
ਕਰ ਗ਼ੌਰ
ਮੈਂ ਤੇਰੀ ਸਹੇਲੀ ਆਂ ਫੁਲਕਾਰੀ ਨੀਂ ਸਹੇਲੀਏ…..

 

ਗੀਤਕਾਰ ਹਰਵਿੰਦਰ ਸਿੰਘ ਸੱਲ੍ਹਣ (ਰਾਜ (098550—86146)
Facebook(Lyricist Harwinder Singh Sallan)

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਰ ਦੁੱਖ – ਸੁੱਖ ਦੇ ਸਾਥੀ : ਰੁੱਖ
Next articleਜਗਪ੍ਰੀਤ ਸਿੰਘ ਨੇ ਪਾਰਲੀਮੈਂਟ ਵਿਚ ਪੇਸ਼ ਕੀਤਾ ਰਾਬਿੰਦਰਾ ਨਾਥ ਟੈਗੋਰ ਦੇ ਜੀਵਨ ਅਤੇ ਸ਼ਾਇਰੀ ਉਪਰ ਭਾਸ਼ਨ