ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਸਰਗਰਮ ‘ ਜਗਦੀਸ਼ ਕਵਾਤਰਾ

ਫੋਟੋ ਕੈਪਸਨ:- ਪ੍ਰਧਾਨ ਡਾਕਟਰ ਜਗਦੀਸ਼ ਚੰਦਰ ਕਵਾਤਰਾ ਐਕਸ ਸਰਵਿਸ ਐੱਨ ਸਰਕਲ ਮਹਿਤਪੁਰ।

ਸਾਬਕਾ ਫੌਜੀਆਂ ਵੱਲੋਂ ਕਾਂਗਰਸੀਓ ਨੂੰ ਜਾਗੋ ਦਾ ਦਿੱਤਾ ਹੋਕਾ

ਮਹਿਤਪੁਰ (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਖਿੰੰਡਾ)- ਸਾਬਕਾ ਫੌਜੀਆਂ ਦੀ ਬਲਾਕ ਪੱਧਰੀ ਮੀਟਿੰਗ ਡਾ. ਜਗਦੀਸ਼ ਚੰਦਰ ਕਵਾਤਰਾ ਪ੍ਰਧਾਨ ਐਕਸ ਸਰਵਿਸ ਐੱਨ ਸਰਕਲ ਮਹਿਤਪੁਰ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਦਾ ਏਜੰਡਾ ਸੁੱਤੇ ਹੋਏ ਕਾਂਗਰਸੀ ਆਗੂਆਂ ਨੂੰ ਜਗਾਉਣਾ ਸੀ। ਡਾ.ਕਵਾਤਰਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਾਗੋ ਕਾਂਗਰਸੀਓਂ ਜਾਗੋ, ਲੋਕ ਸਭਾ ਜਲੰਧਰ ਸੀਟ ਦੀ ਜ਼ਿਮਨੀ ਚੋਣ ਤੇ 2024 ਦੀਆਂ ਲੋਕ ਸਭਾ ਚੋਣਾਂ ਸਿਰ ਤੇ ਹਨ,ਪਰ ਕਾਂਗਰਸੀ ਲੀਡਰ, ਪ੍ਰਧਾਨ,ਐਮ.ਐਲ.ਏ.,ਐਮ.ਪੀ. ਕੁੰਭ ਕਰਣ ਦੀ ਨੀਂਦ ਸੁੱਤੇ ਪਏ ਹਨ। ਸੂਬੇ ਦੀ ਬਾਕੀ ਰਾਜਨੀਤਕ ਪਾਰਟੀਆਂ ਖ਼ਾਸ ਕਰਕੇ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ, ਸੂਬੇ ਵਿੱਚ ਸਰਗਰਮ ਹੋ ਕੇ,ਸੂਬੇ ਦੇ ਸਰਗਰਮ ਰਾਜਨੀਤਕ ਵਰਕਰ ਮਿਹਨਤੀ ਲੀਡਰਾਂ ਨੂੰ ਸਨਮਾਨ ਯੋਗ ਅਹੁਦੇ ਦੇਕੇ ਆਪਣੀਆਂ ਪਾਰਟੀਆਂ ਦੀ ਵੱਡੀ ਮਜ਼ਬੂਤੀ ਲਈ ਕੰਮ ਕਰ ਰਹੀਆਂ ਹਨ।ਪਰ ਕਾਂਗਰਸੀ ਲੀਡਰਾਂ, ਪ੍ਰਧਾਨਾਂ ਦੇ ਕੰਨ ਤੇ ਜੂੰ ਵੀ ਨਹੀਂ ਸਰਕ ਰਹੀ।

ਇਸ ਸਮੇਂ ਪਾਰਟੀ ਦੀ ਮਜ਼ਬੂਤੀ ਲਈ ਭਾਜਪਾ ਸਭ ਤੋਂ ਅੱਗੇ ਚੱਲ ਰਹੀ ਹੈ। ਕਿਸੇ ਵੇਲੇ ਵੀ ਹਿੰਦੂਆਂ ਦੀ ਪਾਰਟੀ ਕਹਿਲਾਉਣ ਵਾਲੀ “ਭਾਜਪਾ” ਵਿੱਚ ਸਰਦਾਰ ਸਿੱਖ (ਸਿੱਖ ਭਰਾਵਾਂ)ਦੀ ਗਿਣਤੀ ਜ਼ਿਆਦਾ ਹੋ ਰਹੀ ਹੈ। ਕਿਉਂਕਿ ਸਿੱਖ ਭਰਾਵਾਂ ਤੋਂ ਬਗੈਰ ਭਾਜਪਾ ਇਕਾਈਆਂ ਪੰਜਾਬ ਵਿੱਚ ਰਾਜ ਨਹੀਂ ਕਰ ਸਕਦੀ, ਸ਼੍ਰੋਮਣੀ ਅਕਾਲੀ ਦਲ ਪਾਰਟੀ ਵੀ ਪਾਰਟੀ ਦੀ ਮਜ਼ਬੂਤੀ ਪਖੋਂ ਪਿੱਛੇ ਰਹਿਣਾ ਪਸੰਦ ਨਹੀਂ ਕਰਦੀ। ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਜਲੰਧਰ ਜ਼ਿਲ੍ਹੇ ਵਿਚ ਪਾਰਟੀ ਦੀ ਮਜ਼ਬੂਤੀ ਲਈ ਡੇਰੇ ਲਾਈ ਬੈਠੇ ਹਨ ਹਨ। ਉਹ ਲੀਡਰ, ਵਰਕਰ ਤੇ ਰੁੱਸੇ ਹੋਏ ਲੀਡਰਾਂ ਦੇ ਘਰਾਂ ਵਿੱਚ ਜਾ ਕੇ ਕਿਸੇ ਬਹਾਨੇ ਆਪਣੀ ਪਾਰਟੀ ਨਾਲ ਜੋੜ ਕੇ ਪਾਰਟੀ ਨੂੰ ਮਜ਼ਬੂਤ ਕਰ ਰਹੇ ਹਨ। ਉਨ੍ਹਾਂ ਨੇ ਸਭ ਪਹਿਲਾਂ ਸਿਆਸੀ ਪੱਤੜਾ ਬਹੁਜਨ ਸਮਾਜ ਪਾਰਟੀ ਨਾਲ ਸਿਆਸੀ ਗਠਜੋੜ ਕਰਕੇ ਆਗਿਆ ਹੈ। ਜਿਸ ਦਾ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਫਾਇਦਾ ਹੋਵੇਗਾ।

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਬਕਾ ਫੌਜੀਆਂ ਦੀ ਜੀ.ਓ.ਜੀ., ਖੁਸ਼ਹਾਲੀ ਦੇ ਰੱਖਿਆ ਸਕੀਮ ਦੀ ਨੌਕਰੀ ਵਿਚ ਵਾਧਾ ਨਾ ਕਰਕੇ ਪੰਜਾਬ ਅਤੇ ਪੂਰੇ ਦੇਸ਼ ਦੇ ਸਾਬਕਾ ਫੌਜੀਆਂ ਨੂੰ ਨਰਾਜ਼ ਕਰ ਲਿਆ ਹੈ, ਉਨ੍ਹਾਂ ਕਿਹਾ ਕਿ ਸਾਬਕਾ ਫੌਜੀਆਂ ਦੀ ਨਰਾਜ਼ਗੀ ਦਾ ਖਮਿਆਜ਼ਾ ਆਮ ਆਦਮੀ ਪਾਰਟੀ ਨੂੰ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਿਆ ਹੈ, ਗੁਜਰਾਤ ਸੂਬੇ ਵਿੱਚ ਪਾਰਟੀ ਖ਼ਾਤਾ ਵੀ ਨਹੀਂ ਖੋਲ੍ਹ ਸਕੀ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਓ.ਆਰ.ਪੀ.-02 ਪੈਨਸ਼ਨ ਰਿਵਾਇਜ਼ ਵਿਚ ਅਫ਼ਸਰ ਪੈਨਸ਼ਨਰਾਂ ਨੂੰ ਗੱਫੇ, ਜਵਾਨਾਂ ਨੂੰ ਕੁਛ ਕੁਛ ਤੇ ਜੇ.ਸੀ.ਓ. ਪੈਨਸ਼ਨਰਾਂ ਨੂੰ ਮਾਰੇ ਧੱਕੇ, ਉਲਟਾ ਪੈਨਸ਼ਨ ਘਟਾਈ, ਕੇਂਦਰ ਦੀ ਭਾਜਪਾ ਸਰਕਾਰ ਨੇ ਫੌਜੀ ਤੇ ਸਾਬਕਾ ਫੌਜੀਆਂ ਨੂੰ ਸਖ਼ਤ ਨਰਾਜ਼ ਕਰ ਲਿਆ ਹੈ। ਜਲਦੀ ਹੀ ਦਿੱਲੀ ਜੰਤਰ-ਮੰਤਰ ਵਿਚ ਕੇਂਦਰ ਸਰਕਾਰ ਖ਼ਿਲਾਫ਼ ਹੱਲਾਂ ਬੋਲ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਸਮੇਂ ਭਾਜਪਾ ਦੀ ਜ਼ਮਾਨਤ ਜਮਾਂ ਕਰਵਾਉਣ ਲਈ ਸਾਬਕਾ ਫੌਜੀ ਉਤਾਵਲੇ ਹੋ ਰਹੇ ਹਨ।.

ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਅਜੇ ਵੀ ਕੇਂਦਰ ਸਰਕਾਰ ਕੋਲ ਬਚਣ ਦਾ ਸਮਾਂ ਹੈ,ਮੰਗ ਕਰਦਿਆਂ ਕਿਹਾ ਕਿ ਜੇ.ਸੀ.ਓ.ਫੌਜੀਆਂ ਦੀ ਪੈਨਸ਼ਨ ਵਿੱਚ ਵਾਧਾ ਕਰਨ।ਇਸ ਸਮੇਂ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕੋਲ ਇਹ ਸੁਨਹਿਰੀ ਮੌਕਾ ਹੈ ਫੋਜ਼ੀ ਤੇ ਸਾਬਕਾ ਫੌਜੀ ਭਾਜਪਾ ਦੀ ਕੇਂਦਰ ਸਰਕਾਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਸਖ਼ਤ ਨਰਾਜ਼ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ – ਆਪਣੇ ਹਲਕੇ ਵਿੱਚ ਆਕੇ ਆਪਣੇ ਵਰਕਰਾਂ, ਸਪੋਰਟਰਾਂ ਪ੍ਰਬਧਕਾ ਤੇ ਮਹਿਨਤੀ ਵਰਕਰਾਂ ਨੂੰ ਅਹੁਦੇ ਦੇ ਕੇ ਸਨਮਾਨ ਕਰਨ, ਰੁਸਿਆ ਨੂੰ ਮਨਾਉਣ, ਆਪਣੀ ਪਾਰਟੀ ਦੀ ਚੰਗਿਆਂ ਤੇ ਦੂਸਰੀਆਂ ਪਾਰਟੀਆਂ ਦੀਆਂ ਗਲਤ ਨੀਤੀਆਂ ਨੂੰ ਉਜਾਗਰ ਕਰਕੇ ਲੋਕਾਂ ਨੂੰ ਆਪਣੀ ਪਾਰਟੀ ਨਾਲ ਜੋੜਕੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦਾ ਉਪਰਾਲਾ ਕਰਨ।

 

Previous articleਪੰਜਾਬੀ ਸਾਹਿਤ ਸਭਾ ਦੀ ਕਾਰਜਕਾਰਨੀ ਦੀ ਮੀਟਿੰਗ ਹੋਈ
Next articleਪੰਜਾਬ ਦੀ ਰਾਣੀ