ਪੰਜਾਬੀ ਸਾਹਿਤ ਸਭਾ ਦੀ ਕਾਰਜਕਾਰਨੀ ਦੀ ਮੀਟਿੰਗ ਹੋਈ

ਪੰਜਾਬੀ ਭਾਸ਼ਾ ਦੀ ਆਣ ਅਤੇ ਸ਼ਾਨ ਬਰਕਰਾਰ ਰੱਖਣ ਲਈ ਸਭਾ ਨੇ ਪ੍ਰਤੀਬੱਧਤਾ ਜਿਤਾਈ

ਬਰਨਾਲਾ ਫਰਵਰੀ (ਸਮਾਜ ਵੀਕਲੀ)  (ਚੰਡਿਹੋਕ): ਬੀਤੇ ਦਿਨੀਂ ਪੰਜਾਬੀ ਸਾਹਿਤ ਸਭਾ­ ਰਜਿ. ਬਰਨਾਲਾ ਦੀ ਕਾਰਜਕਾਨੀ ਦੀ ਮੀਟਿੰਗ ਸਭਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਦੀ ਪ੍ਰਧਾਨਗੀ ਹੇਠ ਸਥਾਨਿਕ ਉਹਨਾਂ ਦੀ ਲਾਇਬਰੇਰੀ ਵਿੱਚ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਜਰਨਲ ਸਕੱਤਰ ਮਾਲਵਿੰਦਰ ਸ਼ਾਇਰ ਅਤੇ ਪ੍ਰਚਾਰ ਸਕੱਤਰ-ਕਮ-ਪ੍ਰੈਸ ਸਕੱਤਰ ਤੇਜਿੰਦਰ ਚੰਡਿਹੋਕ ਨੇ ਦੱਸਿਆ ਕਿ ਪੰਜਾਬੀ ਸਾਹਿਤ ਸਭਾ ਦੇ ਕਈ ਮਹਤੱਵਪੂਰਨ ਮੁੱਦੇ ਵਿਚਾਰਨਯੋਗ ਸਨ ਜਿਨ੍ਹਾਂ ਕਰਕੇ ਇਹ ਮੀਟਿੰਗ ਦਾ ਆਯੋਜਨ ਕੀਤਾ ਗਿਆ। ਸਭਾ ਦੇ ਕਾਰਜਕਾਰਨੀ ਮੈਂਬਰਾਂ ਨਾਲ ਵਿਚਾਰ ਵਟਾਂਦਰਾਂ ਕਰਨ ਉਪਰੰਤ ਕਈ ਮੁੱਦੇ ਮੌਕੇ ’ਤੇ ਹੀ ਪਾਸ ਕੀਤੇ ਗਏ ਅਤੇ ਕਈ ਮੁੱਦਿਆਂ ਤੇ ਜਲਦੀ ਕਾਰਵਾਈ ਕਰਨ ਲਈ ਸਹਿਮਤੀ ਲਈ ਗਈ।

ਮੁੱਖ ਮੁੱਦਿਆਂ ਵਿੱਚ ਸਭਾ ਦੇ ਸੰਵਿਧਾਨ ਵਿੱਚ ਸੋਧਾਂ ਕਰਨ ਬਾਰੇ­ ਬਰਨਾਲਾ ਦੀਆ ਸਾਰੀਆਂ ਸਾਹਿਤ ਸਭਾਵਾਂ ਦੇ ਅਹੁੱਦੇਦਾਰਾਂ ਨਾਲ ਮੀਟਿੰਗ ਕਰਨ­ ਸਭਾ ਦੇ ਮੈਂਬਰ ਜਿਨ੍ਹਾਂ ਨੇ ਪੀ. ਐਚ. ਡੀ ਕੀਤੀ ਹੈ ਅਤੇ ਸੀਨੀਅਰ ਮੈਂਬਰਾਂ ਦੇ ਸਨਮਾਨ ਕਰਨ ਦੇ ਨਾਲ-ਨਾਲ ਸਭਾ ਦੇ ਮੈਂਬਰ ਬੂਟਾ ਸਿੰਘ ਚੋਹਾਨ ਜਿਹੜ੍ਹੇ ਪ੍ਰਸਿੱਧ ਗ਼ਜ਼ਲਗੋ­ ਪੱਤਰਕਾਰ ਹਨ­ ਨੂੰ ਸਾਹਿਤ ਅਕਾਦਮੀ ਦਿਲੀ ਦੇ ਮੈਂਬਰ ਬਣਨ ਅਤੇ ਮਾਲਵੇ ਦਾ ਨਾਂ ਰੋਸ਼ਨ ਕਰਨ ਕਰਕੇ ਸਨਮਾਨ ਕਰਨ ਅਤੇ ਹੋਰ ਮੁੱਦਿਆਂ ਆਦਿ ਉੱਪਰ ਵਿਚਾਰ ਕੀਤਾ ਗਿਆ ਜਿਸ ਵਿੱਚ ਹਾਜਰ ਮੈਂਬਰਾਂ ਨੇ ਖੁੱਲ੍ਹ ਕੇ ਵਿਚਾਰ ਪੇਸ਼ ਕੀਤੇ। ਇਸੇ ਤਰ੍ਹਾਂ ਕਾਰਜਕਾਰਨੀ ਦੀ ਮੀਟਿੰਗ ਵਿੱਚ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਨੂੰ ਪਹਿਲ ਦੇ ਆਧਾਰ ’ਤੇ ਲਾਗੂ ਕਰਨ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ ਗਈ ਅਤੇ ਪੰਜਾਬੀ ਭਾਸ਼ਾ ਦੀ ਆਣ ਅਤੇ ਸ਼ਾਨ ਬਰਕਰਾਰ ਰੱਖਣ ਲਈ ਸਭਾ ਨੇ ਆਪਣੀ ਪ੍ਰਤੀਬੱਧਤਾ ਜਿਤਾਈ। ਸਭਾ ਵੱਲੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਆਪਣਾ ਪੂਰਨ ਯੋਗਦਾਨ ਪਾਉਣ ਲਈ ਸਮੁੱਚਤਾ ਅਤੇ ਸੁੱਚਤਾ ਨਾਲ ਅਹਿਦ ਲਿਆ ਗਿਆ।

ਇਸ ਮੀਟਿੰਗ ਦੀ ਕਾਰਵਾਈ ਸਭਾ ਦੇ ਜਰਨਲ ਸਕੱਤਰ ਮਾਲਵਿੰਦਰ ਸ਼ਾਇਰ ਨੇ ਚਲਾਈ ਅਤੇ ਸਭਾ ਦੇ ਪ੍ਰਧਾਨ ਨੇ ਸਾਰਿਆਂ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਲਾਕਾਰ ਦੇ ਸੰਪਾਦਕ ਕੰਵਰਜੀਤ ਭੱਠਲ­ ਪ੍ਰੋ. ਅਤੇ ਡਾ. ਭਪਿੰਦਰ ਸਿੰਘ ਬੇਦੀ­ ਰਾਮ ਸਰੂਪ ਸ਼ਰਮਾ­ ਮਹਿੰਦਰ ਸਿੰਘ ਰਾਹੀ­ ਚਰਨ ਸਿੰਘ ਭੋਲਾ ਅਤੇ ਤੇਜਿੰਦਰ ਚੰਡਿਹੋਕ ਹਾਜਰ ਸਨ।

-ਤੇਜਿੰਦਰ ਚੰਡਿਹੋਕ­
ਸੰਸ./ਪ੍ਰਧਾਨ ਲੇਖਕ ਪਾਠਕ ਸਾਹਿਤ ਸਭਾ ਰਜਿ. ਬਰਨਾਲਾ।

 

 

Previous articleਨਕਲੀ ਬੁੱਧੀ ਦੋ ਧਾਰੀ ਤਲਵਾਰ
Next articleਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਸਰਗਰਮ ‘ ਜਗਦੀਸ਼ ਕਵਾਤਰਾ