ਜਗਤ- ਤਮਾਸ਼ਾ (ਰਵੀਸ਼ ਕੁਮਾਰ ਨੂੰ ਸਮੱਰਪਤ)

(ਸਮਾਜ ਵੀਕਲੀ)

ਜੋ ਕਲਮ ਕਸੀਦੇ ਲਿਖਦੀ ਤਾਰੀਫ਼ਾਂ , ਪੱਤਰਕਾਰੀ ਉਹ ਕਾਲਮ ਨਹੀਂ
ਜੋ ਵਿਕ ਜਾਂਦੈਂ ਸਨਮਾਨਾਂ ਖਾਤਿਰ, ਮੁਰਦੈ ਉਹ ਸ਼ਾਇਰ ਫਿਰ, ਸਾਲਮ ਨਹੀਂ

ਅੜ ਕੇ ਸੱਚ -ਨਿਆਂ ਤੇ ਦਿੰਦਾਂ ਪਹਿਰਾ, ਸੀਸ ਤਲੀ ਤੇ ਧਰ ਕੇ ਲੜਦੈ
ਮਰਦੈ ਅਧਿਕਾਰ ਮਨੁੱਖੀ ਖਾਤਿਰ ਜੋ, ਉਸ ਵਰਗਾ ਕੋਈ ਬਾਲਮ ਨਹੀਂ

ਕਾਮਲ ਹੈ ਉਹ ਸਖ਼ਸ਼ ਖੁਦਾ ਦਾ “ਬਾਲੀ”, ਡਰਦਾ ਨਾ ਜੋ ਡਰ ਝੁਕਦਾ ਨਾ
ਕਾਫ਼ਿਰ ਐਸੇ ਸੂਰੇ ਤਾੜਨ ਵਾਲਾ, ਮੂਰਖ ਵੀ ਕਿਧਰੇ ਜਾਲਮ ਨਹੀਂ

ਕਾਲਮ, ਕਲਮ ਹਮੇਸ਼ਾਂ ਹੱਕ ਨਿਆਂ ਦੀ, ਪੂਰਨਗੇ ਪੱਖ ਨਿਡਰ ਹੋ ਕੇ
“ਰੇਤਗੜੵ” ਇਹ ਇਬਾਰਤ ਹੀ ਅਮਰ ਰਹੂ, ਰਹਿਣਾ ਭਾਵੇਂ ਇਹ ਆਲਮ ਨਹੀਂ।

ਬਾਲੀ ਰੇਤਗੜੵ
+919465129168

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡੀਸੀ ਮੋਹਾਲੀ ਨੇ ਡੇਰਾਬੱਸੀ ਹਲਕੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ
Next articleਹਾਰਵੈਸਟ ਟੈਨਿਸ ਅਕੈਡਮੀ ਜੱਸੋਵਾਲ ਕੁਲਾਰ ਵਿਖੇ ਅੰਤਰ ਜਿਲ੍ਹਾ ਲਾਅਨ ਟੈਨਿਸ ਟੂਰਨਾਮੈਂਟ ਸਫਲਤਾ ਪੂਰਵਕ ਸੰਪੰਨ