ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਸਮਾਗਮ ਦੀ ਸ਼ੁਰੂਆਤ ਡਾਇਰੈਕਟਰ ਡਾ: ਚਰਨ ਕਮਲ ਸਿੰਘ, ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਹੋਰਾਂ ਮਹਿਮਾਨਾਂ, ਸਿਖਿਆਰਥੀਆਂ ਦੇ ਮਾਪਿਆਂ ਨੂੰ ਜੀ ਆਇਆਂ ਕਹਿੰਦਿਆਂ ਇਹ ਮਾਣ ਨਾਲ ਕਿਹਾ ਕਿ ਇੰਸਟੀਚਿਊਟ ਰਾਹੀਂ ਗਾਇਨ, ਵਾਦਨ ਤੇ ਨ੍ਰਿਤ ਦੇ ਖੇਤਰਾਂ ਵਿੱਚ ਸਿਖਿਆਰਥੀਆਂ ਦੀ ਮਿਆਰੀ ਤਿਆਰੀ ਕਰਵਾਈ ਜਾ ਰਹੀ ਹੈ। ਜੋ ਤਹਿ ਉਮਰ ਉਨ੍ਹਾਂ ਨੂੰ ਪੁਲਾਘਾਂ ਪੁੱਟਣ ਦੇ ਸਮਰੱਥ ਕਰਦੀ ਹੈ। ਇਸ ਮੌਕੇ ਸ੍ਰੀ ਸੰਜੀਵ ਅਰੋੜਾ ਜੀ, ਕੈਬਨਿਟ ਮੰਤਰੀ, ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲੇ, ਪੰਜਾਬ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਮਿਸਿਜ਼ ਪੂਨਮਪ੍ਰੀਤ ਕੌਰ, ਐਸ.ਡੀ.ਐਮ. ਪੱਛਮੀ, ਲੁਧਿਆਣਾ, ਸ੍ਰੀ ਅਨਿਰੁਧ ਗੁਪਤਾ, ਸੀ.ਈ.ਓ., ਡੀ.ਸੀ.ਐਮ.ਯੈੱਸ ਸਕੂਲ, ਲੁਧਿਆਣਾ, ਪ੍ਰਿੰ: ਗੁਨਮੀਤ ਕੌਰ, ਗੁਜਰਾਂਵਾਲਾ ਗੁਰੂ ਨਾਨਕ ਸਕੂਲ, ਲੁਧਿਆਣਾ ਪਹੁੰਚੇ। ਇਸ ਵਲਵਲੇ ਸਮਾਗਮ ਵਿੱਚ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਦੇ ਕਲਾਕਾਰਾਂ ਵੱਲੋਂ ਰੰਗਾ ਰੰਗ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ। ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਵੱਖੋ-ਵੱਖਰੀਆਂ ਪੇਸ਼ਕਾਰੀਆਂ ਕੀਤੀਆਂ। ਸੰਗੀਤਕ ਪੇਸ਼ਕਾਰੀਆਂ ਵਿੱਚ ਰਾਸ਼ੀ, ਜੀਨੀਅਲ, ਸਮੀਕਸ਼ਾ, ਅਨਿਲ ਸੂਦ, ਅਨਹਦ, ਜਸਪ੍ਰੀਤ, ਅਵੀਨਾਦਰ, ਦਸ਼ਮੀਤ, ਦਵਿੰਦਰ, ਖੁਸ਼ਪਾਲ, ਬਿਦੀਸ਼ਾ, ਸ਼ਰਵਣ ਹੋਰਨਾਂ ਵੱਖ-ਵੱਖ ਗਾਣੇ ਬਹੁਤ ਸੁਰੀਲੀ ਆਵਾਜ਼ ਰਾਹੀਂ ਪੇਸ਼ ਕੀਤੇ। ਸਾਜ਼ ਵਿਭਾਗ ਵੱਲੋਂ ਡਰੰਮ ਵਿੱਚ ਪ੍ਰਥਮ, ਵਿਰਾਜ, ਤੁਸ਼ਿਤਾ, ਸਵਰੀਨ ਕੌਰ, ਨਿਰਵਾਣ ਮੈਨੀ, ਗੀਤਾਂਜ਼ ਨੇ ਬਾਖੂਬੀ ਢੰਗ ਨਾਲ ਪੇਸ਼ਕਾਰੀ ਕੀਤੀ। ਕੀ ਬੋਰਡ ਦੀ ਪੇਸ਼ਕਾਰੀ ਅਦਬ, ਅੰਸ਼, ਆਰਵੀ, ਅੋਮੀਸ਼ਾ, ਨਾਇਰਾ ਢੀਂਗਰਾ, ਨਾਇਰਾ ਗੁਪਤਾ, ਗੁਰਅਸੀਸ, ਬਿਦੀਸ਼ਾ, ਆਰੀਅਨ, ਸਮਰਵੀਰ, ਰਿਆਂਸ਼, ਕਿਆਂਸ਼, ਅਰਹਾਨ, ਆਵੀਸ਼ੀ, ਦਿਵਆਂਸ਼, ਦਿਵਿਤ ਨੇ, ਗਿਟਾਰ ਵਿੱਚ ਸ਼ਿਵਮ, ਰਸਵੀਰ, ਜਸਕਰਨ, ਯੁਵਰਾਜ, ਮਿਸ਼ੀਕਾ, ਜਿਊਲਜੋਤ ਕੌਰ ਅਤੇ ਕਨਵ ਨੇ ਬੜੀ ਦਿਲਕਸ਼ ਪੇਸ਼ਕਾਰੀ ਦਿੱਤੀ। ਡਾਂਸ ਵਿਭਾਗ ਵੱਲੋਂ ਕੱਥਕ ਵਿੱਚ ਜਿਆਂਸ਼ੀ, ਰਾਇਨਾ, ਤਾਰੂਸ਼ੀ, ਅਜੂਨੀ, ਕਾਇਰਾ, ਕ੍ਰਿਸ਼ਾ, ਸੁਹਾਵੀ, ਤੇਜਲ, ਆਧਿਆ, ਸਾਨਵੀ, ਰੌਸ਼ਨੀ, ਬਾਲੀਵੁੱਡ ਡਾਂਸ ਵਿੱਚ ਪ੍ਰਿਸ਼ਾ, ਕਰੀਸ਼ਾ, ਅਮਾਇਰਾ, ਸ਼ਿਵਿਆ, ਮਰੀਨਲ, ਦਕਸ਼, ਨਾਇਰਾ, ਕੁਸਮ, ਸੇਂਜਲ, ਨੰਦਿਤਾ ਅਤੇ ਭੰਗੜੇ ਦੀ ਪੇਸ਼ਕਾਰੀ ਸਮਰ, ਗੁਨਵ, ਵਾਰਿਸ, ਕਾਬੀਰ, ਆਵੀਰ, ਗੁਰਸਿਮਰਨ ਕੌਰ, ਲਿਆਂਨ, ਅਮਾਇਰਾ, ਸਾਨਵੀ, ਅਸਰੀਤ ਨੇ ਦਰਸ਼ਕਾਂ ਦਾ ਬਹੁਤ ਮੰਨ ਮੋਹ ਲਿਆ। ਇਸ ਮੌਕੇ ਮੁੱਖ ਮਹਿਮਾਨ, ਸ਼੍ਰੀ ਸੰਜੀਵ ਅਰੋੜਾ ਜੀ, ਕੈਬਨਿਟ ਮੰਤਰੀ, ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲੇ, ਪੰਜਾਬ ਹੁਰਾਂ ਇੰਸਟੀਚਿਊਟ ਦੇ ਹੋਣਹਾਰ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਦੇਖ ਕੇ ਉਨ੍ਹਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਕਿ ਇੰਸਟੀਚਿਊਟ ਆਪਣੇ ਮਿੱਥੇ ਟੀਚਿਆਂ ਨੂੰ ਤਨਦੇਹੀ ਨਾਲ ਨਿਭਾ ਰਿਹਾ ਹੈ। ਉਨ੍ਹਾਂ ਇੰਸਟੀਚਿਊਟ ਨੂੰ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਅਤੇ ਸਮਾਜਿਕ ਕਦਰਾਂ ਕੀਮਤਾਂ ਨੂੰ ਪ੍ਰਫੁੱਲਿਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਲਈ ਉਨ੍ਹਾਂ ਨੇ ਇੰਸਟੀਚਿਊਟ ਦੇ ਡਾਇਰੈਕਟਰ ਡਾ: ਚਰਨ ਕਮਲ ਸਿੰਘ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ। ਇਸ ਮੌਕੇ ਸ੍ਰ: ਗੁਰਪਿੰਦਰ ਸਿੰਘ, ਇਸ਼ਮੀਤ ਸਿੰਘ ਦੇ ਪਿਤਾ ਜੀ, ਸ਼੍ਰੀ ਨਿਤਿਸ਼ ਸਿੰਘਾਨੀਆਂ, ਫਾਈਨਾਂਸ ਸਕੱਤਰ, ਲੋਧੀ ਕਲੱਬ, ਸ਼੍ਰੀ ਨਿਖਿਲ ਸ਼ਰਮਾ, ਸਰਪੰਚ, ਰਾਜਗੁਰੂ ਨਗਰ, ਸ੍ਰ: ਸਤਨਾਮ ਸਿੰਘ ਸੰਨੀ ਮਾਸਟਰ ਕੌਂਸਲਰ, ਰਾਜਗੁਰੂ ਨਗਰ ਅਤੇ ਸ੍ਰ: ਮੁਖਵਿੰਦਰ ਸਿੰਘ, ਸ੍ਰ: ਜਸਮੇਲ ਸਿੰਘ ਆਦਿ ਸ਼ਾਮਿਲ ਹੋਏ। ਸਟੇਜ ਦਾ ਸੰਚਾਲਨ ਡੀਨ ਮਿਸਿਜ਼ ਪੂਜਾ ਅਤੇ ਮਿਸਿਜ਼ ਸ਼ੀਤਲ ਸ਼ਰਮਾ ਵੱਲੋਂ ਬਾਖੂਬੀ ਨਾਲ ਨਿਭਾਇਆ।