(ਸਮਾਜ ਵੀਕਲੀ)
ਭਾਰਤ ਵਿਚ ਇਸਾਈਆਂ ਦੀ ਗਿਣਤੀ ਸਿੱਖਾਂ ਨਾਲ਼ੋਂ ਵੀ ਜ਼ਿਆਦਾ ਹੈ, ਚਾਰ ਸਟੇਟਾਂ ਵਿਚ ਉਹ ਬਹੁਗਿਣਤੀ ਵਿਚ ਹਨ। ਉਹਨਾਂ ਦੇ ਚਰਚਾਂ ਦੀ ਗਿਣਤੀ ਵੀ ਹਜ਼ਾਰਾਂ ਵਿਚ ਹੈ, ਦਾਨ ਦੇ ਪੱਖ ਤੋਂ ਵੀ ਉਨ੍ਹਾਂ ਦੇ ਅਰਬਾਂ ਦੇ ਬੱਜਟ ਹਨ। ਉਹ ਵਧੀਆ ਪ੍ਰਬੰਧ ਵੀ ਕਰ ਰਹੇ ਹਨ ਅਤੇ ਲਗਾਤਾਰ ਵੱਧ ਵੀ ਰਹੇ ਹਨ। ਇਸਾਈ ਧਰਮ ਭਾਰਤ ਵਿਚ ਇਸ ਵੇਲੇ ਹਿੰਦੂਆਂ ਅਤੇ ਮੁਸਲਮਾਨਾਂ ਤੋਂ ਬਾਅਦ ਤੀਸਰੇ ਨੰਬਰ ਦਾ ਵੱਡਾ ਧਰਮ ਹੈ। ਆਪਾਂ ਗੱਲ ਕਰਦੇ ਹਾਂ ਭਾਰਤ ਦੇ ਚੌਥੇ ਵੱਡੇ ਧਰਮ ਦੀ ਸਰਵ ਉੱਚ ਸੰਵਿਧਾਨਿਕ ਸੰਸਥਾ ਬਾਰੇ, ਜੋ ਅੰਗਰੇਜ਼ ਹਕੂਮਤ ਦੀ ਨਿਗਰਾਨੀ ਹੇਠ ਗੁਲਾਮੀ ਦੇ ਦੌਰ ਵਿਚ ਬਣਾਈ ਗਈ ਸੀ।
ਜਿਸ ਗੁਰਦੁਆਰਾ ਐਕਟ ਦੀ ਅੱਜ-ਕੱਲ੍ਹ ਕਾਫੀ ਚਰਚਾ ਚੱਲ ਰਹੀ ਹੈ, ਕੀ ਇਸ ਦੀ ਜ਼ਰੂਰਤ ਹੈ ? ਕੀ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀਆਂ ਦਾ ਸਿਆਸੀ ਵਿੰਗ ਨਹੀਂ ? ਇਸ ਕਮੇਟੀ ਦੇ ਪ੍ਰਬੰਧ ਹੇਠ ਸੰਸਥਾਗਤ ਧਰਮ ਤਾਂ ਚੱਲ ਰਿਹਾ ਹੈ, ਪਰ ਸਿੱਖ ਸਿਧਾਂਤਾਂ ਦੀ ਬੁਰੀਆਂ ਤਰ੍ਹਾਂ ਧੱਜੀਆਂ ਉਡਾਈਆਂ ਗਈਆਂ ਹਨ। ਆਪਣੀ ਬੁਨਿਆਦ ਤੋਂ ਲੈ ਕੇ ਹੁਣ ਤੀਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਹੀਂ ਸਿੱਖ ਸ਼ਕਤੀ ਅਤੇ ਭਾਵਨਾਵਾਂ ਨੂੰ ਵਰਤਿਆ ਹੀ ਗਿਆ ਹੈ।
ਮੇਰੇ ਖਿਆਲ ਵਿਚ ਹੁਣ ਇਹ ਐਕਟ ਹੀ ਰੱਦ ਕਰ ਦੇਣਾ ਚਾਹੀਦਾ ਹੈ, ਸਿੱਖਾਂ ਨੂੰ ਆਪਣੀ ਆਜ਼ਾਦੀ ਅਤੇ ਮਨ ਮਰਜ਼ੀ ਨਾਲ ਕੰਮ ਕਰਨ ਦੇਣਾ ਚਾਹੀਦਾ ਹੈ। ਅਗਰ ਸਿੱਖਾਂ ਨਾਲ਼ੋਂ ਵੱਡੇ ਬਾਕੀ ਦੇ ਤਿੰਨ ਧਰਮ ਆਪਣਾ ਪ੍ਰਬੰਧ ਆਪਣੇ ਤਰੀਕੇ ਨਾਲ ਕਰ ਰਹੇ ਹਨ ਤਾਂ ਸਿੱਖਾਂ ਨੂੰ ਵੀ ਕਰਨ ਦੇਣਾ ਚਾਹੀਦਾ ਹੈ। ਇਹ ਐਕਟ ਹੀ ਅਸਲ ਵਿਚ ਦਖ਼ਲ ਅੰਦਾਜ਼ੀ ਦੀ ਜੜ੍ਹ ਹੈ।
ਸਰਬਜੀਤ ਸੋਹੀ
ਆਸਟ੍ਰੇਲੀਆ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly