ਪੜ੍ਹਿਆਂ ਹੋਣਾ ਇਤਿਹਾਸ ਤੁਸੀ ?

(ਸਮਾਜ ਵੀਕਲੀ)

13 ਅਪ੍ਰੈਲ 1919 ਦਾ ਸਾਕਾ ਜਿੱਲ੍ਹਿਆਂ ਵਾਲਾ ਬਾਗ ਦਾ
ਅੰਗਰੇਜ਼ਾਂ ਨੇ ਨਿਹੱਥੇ ਲੋਕਾ ਤੇ ਲਾਠੀ ਚਾਰਜ ਕੀਤਾ !
ਅੱਜ ਅੱਖ੍ਹੀ ਦੇਖ ਲਓ ਭਾਰਤੀ ਸਰਕਾਰਾਂ ਨੇ ਫਿਰ
ਲਾਠੀ ਚਾਰਜ ਕੀਤਾ ਦੇਖ ਲਓ , ਫਿਰ ਕਿਤਾਬਾ ਲਿਖਿਓ !
“ਕਾਲੇਤੰਤਰ ਤੋ ਅਜ਼ਾਦੀ ਵਾਲਾ ਅੰਦੋਲਨ ਕਿਸਾਨਾ ਦਾ “
ਅਸਲੀ ਸੱਚੀ ਕਹਾਣੀ ਲਿਖਿਆਂ ਕਰੋ ਕਲਮਾਂ ਦੇ ਵਾਰਸੋ ,
ਪੰਦਰਾਂ ਅਗਸਤ ਸੰਤਾਲੀ ਨੂੰ ਅਜ਼ਾਦੀ ਨਹੀਂ ਮਿਲੀ ਸੀ !
ਜੇ ਮਿਲੀ ਹੋਵੇ ਜ਼ਰੂਰ ਦੱਸਿਓ ਕਿਵੇ ਦੀ ਹੈ ?
ਅੰਗਰੇਜ਼ਾਂ ਨੇ ਕੀ ਕੀਤਾ ਸਾਂਭ ਕੇ ਰਖਿਆ ਜਾ ਰਿਹਾ
ਹੁਣ ਭਾਰਤੀ ਤਾਨਾਸ਼ਾਹ ਕਾਲਾਤੰਤਰ ਕੀ ਕਰ ਰਹੇ ਹਨ ?
ਤੁਸੀ ਆਪ ਦਸਿਆਂ ਕਰੋ ਭਵਿੱਖ ਨੂੰ , ਸੰਸਾਰ ਵੀ ਦੇਖ ਰਿਹਾ ਹੋਵੇਗਾ !
SDM ਕਿਵੇ ਡਾਇਰ ਬਣਿਆਂ ਨਿਹੱਥੇ ਕਿਸਾਨਾਂ ਤੇ ਲਾਠੀ
ਚਲਾਉਣ ਨੂੰ ਕਿਹ ਰਿਹਾ ਸੀ !
ਉਦਘਾਟਨ ਕਿਹੜ੍ਹੀ ਗੱਲ ਦਾ ਕੀ ਕੀਤਾ ਅਜਿਹਾ ?
ਦੇਸ਼ ਤਾਂ ਸੜਕਾਂ ਕਿਤਾਬਾ ਹਸਪਾਤਾਲਾ ਨੌਕਰੀਆਂ ਨੂੰ ਰੋ ਰਿਹਾ ਹੈ !
ਅੱਜ ਤੋ ਸੋ ਸਾਲ ਬਾਅਦ ਕਹਿਣਗੇ ਅਸੀਂ ਮੋਰਚਾ ਮਾਰਿਆਂ ,
ਜਿਨ੍ਹਾ ਦੀ ਚੀਚੀਂ ਚੋ ਲਹੂ ਨਹੀਂ ਨਿਕਲਿਆਂ ਕੋਈ ਯੋਗਦਾਨ ਨਹੀਂ !
ਇੱਕਠੇ ਹੋ ਕੇ 100 ਸਾਲ ਤੋ ਕੁਰਸੀਆਂ ਨੂੰ ਚਿੰਬੜ੍ਹੀਆ ਜੌਕਾਂ ਨੂੰ ਉਤਾਰੋ !
ਭਗਤ ਸਿੰਘ , ਸਰਾਭੇ , ਦੀਆ ਪੀੜ੍ਹੀਆਂ ਅੱਜ ਵੀ ਸੜਕਾਂ ਤੇ ਹਨ !
ਜਦੋਂ ਡੁੱਲਦਾ ਖ਼ੂਨ ਕਿਸਾਨਾ ਦਾ ਤਾਂ ਲ਼ੋਕਤੰਤਰ ਢਾਂਚਾ ਜ਼ਰੂਰ ਬਦਲ ਦਿਓ
ਲੋਕਾਂ ਦੀ ਏਕਤਾ ਹੋਵੇਗੀ ਤਾਂ ਪੀੜ੍ਹੀਦਰ ਅਰਬਪਤੀ ਰੂੜੀਵਾਦਾ ਨੂੰ ਹਟਾਓ !
ਅਜਾਦ ਭਾਰਤ ਦਾ ਕਾਨੂੰਨ ਪ੍ਰਸ਼ਾਸਨ ਗੁਲਾਮ ਸੌ ਸਾਲਾ ਬਾਅਦ ਵੀ !
ਅੱਜ ਲਿਖਣਾ ਦੁਬਾਰਾ ਇਤਿਹਾਸ ਈਕਵੀ ਵੀ ਸਦੀ ਦਾ ਅਜਿਹੀ ਅਜ਼ਾਦੀ
ਕੀ ਅਜਿਹਾ ਭਾਰਤ ਅਜ਼ਾਦ ਹੈ ? ਕੀ ਇਹ ਅਜ਼ਾਦੀ ਹੁੰਦੀ ਹੈ ?
ਜਿਲ੍ਹਿਆਂ ਬਾਗ ਦਾ ਦੁਬਾਰਾ ਉਦਘਾਟਨ ਇਕ ਪਾਸੇ ਹੋ ਰਿਹਾ ਸੀ
ਦੂਜੇ ਪਾਸੇ ਲਾਠੀ ਚਾਰਜ ਕਰਕੇ ਇਤਿਹਾਸ ਦੁਹਰਾਇਆ ਜਾ ਰਿਹਾ ਸੀ !
ਅੱਜ ਫਿਰ ਡਾਇਰ ਬਣਿਆਂ SDM ,ਮੋਦੀ ,ਯੋਗੀ ,ਖਟੜ੍ਹ ,
ਹੁਣ ਅਜਿਹੀ ਸਿਆਸਤਾ ਨੂੰ ਜੜ੍ਹੋ ਪੁੱਟ ਸਿੱਟੋ ਵੇ ਮਿੱਟੀ ਦੇ ਪੁੱਤਰੋ !
ਜਨਤਾ ਦੀ ਏਕਤਾ ਵੋਟਾ ਨਾਲ ਬਦਲ ਦਿਓ ਲੀਡਰਾ ਨੂੰ !
“ਕਾਲੇਤੰਤਰ ਤੋ ਅਜ਼ਾਦੀ ਵਾਲਾ ਅੰਦੋਲਨ ਕਿਸਾਨਾ ਦਾ ਬਣਾ ਦਿਓ !”
ਨੌਂ ਮਹੀਨੇ ਤੋ ਸੱਤ ਸੋ ਤੋ ਵੱਧ ਸ਼ਹੀਦ ਹੋ ਗਏ
ਸਰਕਾਰੇ ਹਰ ਹਾਲਾਤ ਵਿੱਚ ਕਾਲੇ ਕਾਨੂੰਨ ਰੱਦ ਕਰਨੇ ਪੈਣੇ !
ਈਕਵੀ ਵੀ ਸਦੀ ਦਾ “ਅੱਖੀਂ ਦੇਖਿਆਂ ਅੰਦੋਲਨ “ ਦੇਖੋ ਸੰਸਾਰ ਵਾਲਿਓ !

 

 

 

 

ਚਰਨਜੀਤ ਕੌਰ ਆਸਟਰੇਲੀਆ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਸਾਨ ਅੰਦੋਲਨ :9 ਮਹੀਨੇ ਹੋ ਜਾਣ ਤੇ
Next articleਅਧਿਆਪਕ