HOME ਇਰਾਨ ਦੇ ਰਾਜਦੂਤ ਨੂੰ ਬਰਤਾਨੀਆ ਦੇ ਵਿਦੇਸ਼ ਮੰਤਰਾਲੇ ਵੱਲੋਂ ਤਲਬ ਕਰਕੇ ਜਿਤਾਇਆ...

ਇਰਾਨ ਦੇ ਰਾਜਦੂਤ ਨੂੰ ਬਰਤਾਨੀਆ ਦੇ ਵਿਦੇਸ਼ ਮੰਤਰਾਲੇ ਵੱਲੋਂ ਤਲਬ ਕਰਕੇ ਜਿਤਾਇਆ ਗਿਆ ਸਖਤ ਇਤਰਾਜ਼

1
ਈਰਾਨ ਦੇ ਰਾਜਦੂਤ ਸਈਦ ਅਲੀ ਮੂਸਵੀ
ਲੈਸਟਰ (ਇੰਗਲੈਂਡ),  (ਸਮਾਜ ਵੀਕਲੀ)  (ਸੁਖਜਿੰਦਰ ਸਿੰਘ ਢੱਡੇ)-ਈਰਾਨ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਪ੍ਰਦਰਸ਼ਨਕਾਰੀਆਂ ਦੀਆਂ ਕਥਿਤ ‘ਬਰਬਰ ਹੱਤਿਆਵਾਂ’ ਅਤੇ ਹਿੰਸਕ ਦਮਨ ਦੇ ਮਾਮਲੇ ਨੂੰ ਲੈ ਕੇ ਬਰਤਾਨੀਆ ਸਰਕਾਰ ਨੇ ਲੰਡਨ ਵਿੱਚ ਤਾਇਨਾਤ ਈਰਾਨ ਦੇ ਰਾਜਦੂਤ ਸਈਦ ਅਲੀ ਮੂਸਵੀ (Seyed Ali Mousavi) ਨੂੰ ਵਿਦੇਸ਼ ਮੰਤਰਾਲੇ ਤਲਬ ਕਰਕੇ ਸਖ਼ਤ ਇਤਰਾਜ ਜਤਾਇਆ ਗਿਆ।ਬਰਤਾਨਵੀ ਵਿਦੇਸ਼ ਸਕੱਤਰ ਯਵੇਟ ਕੂਪਰ ਨੇ ਕਿਹਾ ਕਿ ਈਰਾਨ ਵਿੱਚ ਜੋ ਕੁਝ ਹੋ ਰਿਹਾ ਹੈ, ਉਸ ਪ੍ਰਤੀ ਬਰਤਾਨੀਆ ਦੀ ਸਖ਼ਤ ਨਿੰਦਾ ਅਤੇ ਗਹਿਰੀ ਚਿੰਤਾ ਹੈ। ਵਿਦੇਸ਼ ਸਕੱਤਰ ਵੱਲੋਂ ਹਾਊਸ ਆਫ ਕਾਮਨਜ਼ ਵਿੱਚ ਦਿੱਤੇ ਬਿਆਨ ਮੁਤਾਬਕ, ਈਰਾਨ ਵਿੱਚ ਹਾਲੀਆ ਦਿਨਾਂ ਦੌਰਾਨ ਹੋਏ ਸੁਰੱਖਿਆ ਬਲਾਂ ਦੇ ਕ੍ਰੈਕਡਾਊਨ ਕਾਰਨ ਹਜ਼ਾਰਾਂ ਲੋਕਾਂ ਦੇ ਮਾਰੇ ਜਾਣ ਜਾਂ ਹਿਰਾਸਤ ਵਿੱਚ ਲਏ ਜਾਣ ਦਾ ਡਰ ਜਤਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌਤਾਂ ਦੀ ਗਿਣਤੀ ਹੁਣ ਤੱਕ ਦਰਜ ਕੀਤੇ ਗਏ ਅੰਕੜਿਆਂ ਨਾਲੋਂ ਕਈ ਗੁਣਾ ਵੱਧ ਹੋ ਸਕਦੀ ਹੈ। ਯਵੇਟ ਕੂਪਰ ਨੇ ਕਿਹਾ ਕਿ ਬਰਤਾਨੀਆ ਸਰਕਾਰ ਈਰਾਨ ਵੱਲੋਂ ਕੀਤੀਆਂ ਜਾ ਰਹੀਆਂ ਹੱਤਿਆਵਾਂ, ਹਿੰਸਾ ਅਤੇ ਦਬਾਉ ਦੀ ਨੀਤੀ ਨੂੰ ਪੂਰੀ ਤਰ੍ਹਾਂ ਅਸਵੀਕਾਰ ਕਰਦੀ ਹੈ। ਉਨ੍ਹਾਂ ਇਹ ਵੀ ਸੰਕੇਤ ਦਿੱਤਾ ਕਿ ਬਰਤਾਨੀਆ ਈਰਾਨ ਖ਼ਿਲਾਫ਼ ਵਿੱਤ, ਊਰਜਾ, ਆਵਾਜਾਈ, ਸਾਫਟਵੇਅਰ ਅਤੇ ਹੋਰ ਉਦਯੋਗਿਕ ਖੇਤਰਾਂ ਨੂੰ ਨਿਸ਼ਾਨਾ ਬਣਾਉਂਦੀਆਂ ਹੋਈਆਂ ਹੋਰ ਸਖ਼ਤ ਪਾਬੰਦੀਆਂ ਲਗਾ ਸਕਦਾ ਹੈ, ਹਾਲਾਂਕਿ ਪਾਬੰਦੀਆਂ ਦੀ ਸਹੀ ਸ਼ਕਲ ਅਤੇ ਲਾਗੂ ਕਰਨ ਦੀ ਤਾਰੀਖ਼ ਹਾਲੇ ਤੈਅ ਨਹੀਂ ਕੀਤੀ ਗਈ। ਸਰਕਾਰੀ ਸੂਤਰਾਂ ਅਨੁਸਾਰ, ਬਰਤਾਨੀਆ ਦੇ ਵਿਦੇਸ਼ ਮੰਤਰਾਲੇ ਵਿੱਚ ਵਿਦੇਸ਼ ਸਕੱਤਰ ਅਤੇ ਈਰਾਨੀ ਰਾਜਦੂਤ ਸਈਦ ਅਲੀ ਮੂਸਵੀ ਦਰਮਿਆਨ ਹੋਈ ਮੁਲਾਕਾਤ ਕੇਵਲ ਨੌ ਮਿੰਟ ਚੱਲੀ, ਜਿਸਨੂੰ ਕੂਟਨੀਤਕ ਮਾਹਿਰ ਬਰਤਾਨੀਆ ਵੱਲੋਂ ਦਿੱਤਾ ਗਿਆ ਸਖ਼ਤ ਸੰਦੇਸ਼ ਕਰਾਰ ਦੇ ਰਹੇ ਹਨ। ਇਸਦੇ ਨਾਲ ਹੀ ਬਰਤਾਨੀਆ ਨੇ ਯੂਰਪੀ ਯੂਨੀਅਨ ਅਤੇ ਹੋਰ ਅੰਤਰਰਾਸ਼ਟਰੀ ਸਾਥੀਆਂ ਨਾਲ ਮਿਲ ਕੇ ਹੋਰ ਕਦਮ ਚੁੱਕਣ ਦੀ ਤਿਆਰੀ ਦਾ ਵੀ ਐਲਾਨ ਕੀਤਾ ਹੈ, ਤਾਂ ਜੋ ਈਰਾਨ ’ਤੇ ਦਬਾਅ ਵਧਾ ਕੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਯਕੀਨੀ ਬਣਾਈ ਜਾ ਸਕੇ। ਰਾਜਨੀਤਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਮਾਮਲਾ ਅੰਤਰਰਾਸ਼ਟਰੀ ਪੱਧਰ ’ਤੇ ਹੋਰ ਗਰਮਾਉਣ ਦੇ ਆਸਾਰ ਹਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਲੋਕ ਇਨਸਾਫ ਮੰਚ ਪੰਜਾਬ ਦੀ ਸਮੂਹ ਸਕੱਤਰੇਤ ਵੱਲੋਂ ਮੰਚ ਦੇ ਸਕੱਤਰੇਤ ਮੈਂਬਰ ਸੋਮਨਾਥ ਜੀ ਦੇ ਸਤਿਕਾਰਯੋਗ ਪਿਤਾ ਸ਼੍ਰੀ ਸੀਤਲ ਰਾਮ ਜੀ ਦੇ ਅਚਾਨਕ ਹੋਏ ਦੇਹਾਂਤ ‘ਤੇ ਡੂੰਘੇ ਦੁੱਖ ਅਤੇ ਅਫਸੋਸ
Next articleਗਾਇਕ ਕੁਲਦੀਪ ਚੁੰਬਰ ਦਾ ਗਾਇਆ ਟ੍ਰੈਕ “ਮੁੰਡੇ ਰਵਿਦਾਸੀਆਂ ਦੇ” ਰਿਲੀਜ਼ – ਹਰਪ੍ਰੀਤ ਸੁੰਮਨ ਯੂਐਸਏ