HOME ਗਾਇਕ ਕੁਲਦੀਪ ਚੁੰਬਰ ਦਾ ਗਾਇਆ ਟ੍ਰੈਕ “ਮੁੰਡੇ ਰਵਿਦਾਸੀਆਂ ਦੇ” ਰਿਲੀਜ਼ – ਹਰਪ੍ਰੀਤ...

ਗਾਇਕ ਕੁਲਦੀਪ ਚੁੰਬਰ ਦਾ ਗਾਇਆ ਟ੍ਰੈਕ “ਮੁੰਡੇ ਰਵਿਦਾਸੀਆਂ ਦੇ” ਰਿਲੀਜ਼ – ਹਰਪ੍ਰੀਤ ਸੁੰਮਨ ਯੂਐਸਏ

ਗਾਇਕ ਕੁਲਦੀਪ ਚੁੰਬਰ
ਹਰਪ੍ਰੀਤ ਸੁੰਮਨ ਯੂਐਸਏ

 (ਸਮਾਜ ਵੀਕਲੀ)  ਕਨੇਡਾ ਵਸਦੇ ਗਾਇਕ ਕੁਲਦੀਪ ਚੁੰਬਰ ਨੇ ਇਸ ਵਾਰ ਜਗਤ ਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਦੀ ਖੁਸ਼ੀ ਵਿੱਚ ਅਨੇਕਾਂ ਟਰੈਕਸ ਰਿਕਾਰਡ ਕੀਤੇ ਹਨ, ਜਿਨ੍ਹਾਂ ਵਿੱਚੋਂ ਇੱਕ ਟ੍ਰੈਕ “ਮੁੰਡੇ ਰਵਿਦਾਸੀਆਂ ਦੇ” ਟਾਈਟਲ ਹੇਠ ਵਿਸ਼ਵ ਭਰ ਵਿੱਚ ਏ ਆਰ ਮਿਊਜਿਕ ਕੰਪਨੀ ਯੂਐਸਏ ਦੀ ਤਰਫੋਂ ਲਾਂਚ ਕੀਤਾ ਗਿਆ। ਜਿਸ ਦੀ ਜਾਣਕਾਰੀ ਦਿੰਦਿਆਂ ਏ ਆਰ ਮਿਊਜਿਕ ਕੰਪਨੀ ਦੇ ਪ੍ਰੋਡਿਊਸਰ ਹਰਪ੍ਰੀਤ ਸੁੰਮਨ ਯੂਐਸਏ ਨੇ ਦੱਸਿਆ ਕਿ ਇਸ ਟ੍ਰੈਕ ਨੂੰ ਖੁਦ ਗਾਇਕ ਕੁਲਦੀਪ ਚੁੰਬਰ ਨੇ ਲਿਖਿਆ ਤੇ ਕੰਪੋਜ਼ ਕੀਤਾ ਹੈ । ਇਸ ਦਾ ਸੰਗੀਤ ਰਾਜ ਕੁਮਾਰ ਵਲੋਂ ਸ਼ਾਨਦਾਰ ਅੰਦਾਜ਼ ਵਿੱਚ ਤਿਆਰ ਕੀਤਾ ਗਿਆ ਹੈ ਅਤੇ ਇਸ ਦਾ ਵੀਡੀਓ ਰਿੰਕਾ ਨਸਰਾਲਾ ਦੀ ਪੂਰੀ ਟੀਮ ਕੈਮਰਾਮੈਨ ਰਾਜਨ ਬਟਾਲਵੀ, ਡਰੋਨ ਆਪਰੇਟਰ ਤੁਸ਼ਾਰ ਗੁਪਤਾ ਅਤੇ ਵੀਡੀਓ ਐਡੀਟਰ ਏ ਡੀ ਐਡਇਜ਼ ਨੇ ਪੂਰੀ ਮਿਹਨਤ ਤੇ ਲਗਨ ਨਾਲ ਤਿਆਰ ਕੀਤਾ ਹੈ । ਇਹ ਟ੍ਰੈਕ ਦਾ ਵੀਡੀਓ ਵੱਖ-ਵੱਖ ਲੋਕੇਸ਼ਨਾਂ ਤੇ ਸ਼ਾਨਦਾਰ ਢੰਗ ਵਿੱਚ ਫਿਲਮਾਇਆ ਗਿਆ ਹੈ। ਹਰਪ੍ਰੀਤ ਸੁੰਮਨ ਯੂਐਸਏ ਵਲੋਂ ਅਨੇਕਾਂ ਕਲਾਕਾਰਾਂ ਦੇ ਗੀਤ ਜੋ ਸਮਾਜ ਦੀ ਚੜ੍ਹਦੀ ਕਲਾ ਤੇ ਬੁਲੰਦੀ ਲਈ ਤਿਆਰ ਕੀਤੇ ਗਏ ਹਨ, ਸਮੇਂ ਸਮੇਂ ਤੇ ਰਿਲੀਜ਼ ਕੀਤੇ ਜਾ ਰਹੇ ਹਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਇਰਾਨ ਦੇ ਰਾਜਦੂਤ ਨੂੰ ਬਰਤਾਨੀਆ ਦੇ ਵਿਦੇਸ਼ ਮੰਤਰਾਲੇ ਵੱਲੋਂ ਤਲਬ ਕਰਕੇ ਜਿਤਾਇਆ ਗਿਆ ਸਖਤ ਇਤਰਾਜ਼
Next articleਪੰਜਾਬ ਮਹਿਮਾਨਨਵਾਜ਼ੀ ਅਤੇ ਸੁਆਦਿਸ਼ਟ ਖਾਣਿਆਂ ਲਈ ਦੁਨੀਆ ਭਰ ਵਿੱਚ ਮਸ਼ਹੂਰ ਹੈ