ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਲੋਕ ਇਨਸਾਫ ਮੰਚ ਦੇ ਜੁਝਾਰੂ ਆਗੂ ਅਤੇ ਸਕੱਤਰੇਤ ਮੈਂਬਰ ਸੋਮਨਾਥ ਸੇਖੂਪੁਰ ਜੀ ਦੇ ਸਤਿਕਾਰਯੋਗ ਪਿਤਾ ਸ੍ਰੀ ਸੀਤਲ ਰਾਮ ਜੀ ਦੇ ਅਚਾਨਕ ਅਕਾਲ ਚਲਾਣੇ ‘ਤੇ ਲੋਕ ਇਨਸਾਫ ਮੰਚ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਡੂੰਘੇ ਦੁੱਖ ਅਤੇ ਸੰਵੇਦਨਾ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇੱਕ ਸਾਂਝੇ ਪ੍ਰੈਸ ਬਿਆਨ ਰਾਹੀਂ ਲੋਕ ਇਨਸਾਫ ਮੰਚ ਪੰਜਾਬ ਦੇ ਪ੍ਰਧਾਨ ਜਰਨੈਲ ਫਿਲੌਰ, ਮੀਤ ਪ੍ਰਧਾਨ ਮਾਸਟਰ ਹੰਸ ਰਾਜ, ਜਨਰਲ ਸਕੱਤਰ ਪਰਸ਼ੋਤਮ ਫਿਲੌਰ, ਰਾਮਜੀ ਦਾਸ ਗੰਨਾਪਿੰਡ, ਰਾਜ ਕੁਮਾਰ ਹੰਸ, ਡਾ. ਅਸ਼ੋਕ ਕੁਮਾਰ, ਸੁਰਿੰਦਰ ਮਾਹਲਾ, ਖਜਾਨਚੀ ਡਾ. ਸੰਦੀਪ ਕੁਮਾਰ, ਡਾ. ਸੁਨੀਲ ਕੁਮਾਰ, ਹਨੀ ਸੰਤੋਖਪੁਰਾ, ਰਵੀ ਦਲੇਰ, ਸਰੂਪ ਕਲੇਰ, ਹੈਪੀ ਸੰਗੋਆਲ, ਅਮਰਜੀਤ ਲਾਡੀ, ਰਾਜਵਿੰਦਰ ਮੁਠੱਡਾ , ਸਰਬਜੀਤ ਕੁਮਾਰ ਅਤੇ ਸੁਰਜੀਤ ਸਿੰਘ ਸਾਬਕਾ ਸਰਪੰਚ ਤਹਿੰਗ ਨੇ ਕਿਹਾ ਕਿ ਪਿਤਾ ਦਾ ਸਾਇਆ ਸਿਰ ਤੋਂ ਉੱਠ ਜਾਣਾ ਪਰਿਵਾਰ ਲਈ ਇੱਕ ਅਸਹਿ ਅਤੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਸੀਤਲ ਰਾਮ ਜੀ ਇੱਕ ਨੇਕ ਦਿਲ ਅਤੇ ਮਿਲਾਪੜੇ ਇਨਸਾਨ ਸਨ, ਜਿਨ੍ਹਾਂ ਦੀ ਕਮੀ ਹਮੇਸ਼ਾ ਮਹਿਸੂਸ ਕੀਤੀ ਜਾਵੇਗੀ। ਇਸ ਦੁਖਦਾਈ ਘੜੀ ਵਿੱਚ ਸਮੁੱਚੀ ਜਥੇਬੰਦੀ ਸੋਮਨਾਥ ਸੇਖੂਪੁਰ ਅਤੇ ਸਮੂਹ ਪੀੜਤ ਪਰਿਵਾਰ ਨਾਲ ਦਿਲੋਂ ਹਮਦਰਦੀ ਸਾਂਝੀ ਕਰਦੀ ਹੈ। ਆਗੂਆਂ ਨੇ ਕਿਹਾ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਹੌਸਲਾ ਮਿਲੇ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


