ਗੜ੍ਹਸ਼ੰਕਰ, (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ) ਅੰਤਰ ਰਾਸ਼ਟਰੀ ਮਹਿਲਾ ਦਿਵਸ 2025 ‘ਤੇ ਲਾਇਨਜ ਕਲੱਬ ਰਿਹਾਣਾ ਜੱਟਾਂ ਕੋਹਿਨੂਰ ਅਤੇ ਲਾਇਨਜ ਕਲੱਬ ਹੁਸ਼ਿਆਰਪੁਰ ਸਮਰਪਣ ਐਕਟਿਵ ਵੱਲੋ ਸਨਮਾਨ ਜਨਕ, ਸ਼ਲਾਘਾਯੋਗ ਸੇਵਾਵਾਂ ਨਿਭਾਉਣ ਵਾਲੀਆ ਪੁਲਿਸ ਅਤੇ ਬੈਂਕ ਅਧਿਕਾਰੀ ਮਹਿਲਾਵਾਂ ਨੂੰ ਉਹਨਾਂ ਦੀਆ ਸ਼ਾਨਾਮੱਤੀਆ ਸੇਵਾਵਾ ਵਾਸਤੇ ਵਿਸ਼ੇਸ਼ ਤੌਰ ਸਨਮਾਨਿਤ ਕੀਤਾ ਗਿਆ।ਇਸ ਸਮੇਂ ਪੰਜਾਬ ਪੁਲਿਸ ਦੇ ਇੰਸਪੈਕਟਰ ਸੰਦੀਪ ਕੌਰ ਐਸ ਐਚ ਓ ਮਹਿਲਾ ਵਿੰਗ ਹੁਸ਼ਿਆਰਪੁਰ , ਇੰਸਪੈਕਟਰ ਪ੍ਰਭਜੋਤ ਕੌਰ ਐਸ ਐਚ ਓ ਦਸੂਆ, ਸਟੇਟ ਬੈਂਕ ਆਫ ਇੰਡੀਆ ਮਾਲ ਰੋਡ ਹੁਸ਼ਿਆਰਪੁਰ ਦੇ ਅਧਿਕਾਰੀ ਮੈਡਮ ਬਿਪਨ ਜਸਵਾਲ ,ਮੈਡਮ ਸਾਕਸ਼ੀ ਸੂਦ , ਮੈਡਮ ਸਸ਼ੀ ਪ੍ਰਭਾ ਮੈਡਮ ਨੈਨਕਾ ਨੂੰ ਮੋਮੈਂਟੋ ਭੇਟ ਕੀਤੇ ਗਏ । ਲਾਇਨਜ ਕਲੱਬ ਰਿਹਾਣਾ ਜੱਟਾਂ ਦੇ ਪ੍ਰਧਾਨ ਲਾਇਨ ਡਾਕਟਰ ਮੁਖਤਿਆਰ ਸਿੰਘ ਧਾਲੀਵਾਲ ਸਪੈਸ਼ਲ ਸਕੱਤਰ ਪੰਜਾਬ ਹਿਮਾਚਲ ਪ੍ਰਦੇਸ਼ ਜੰਮੂ-ਕਸ਼ਮੀਰ, ਸਕੱਤਰ ਲਾਇਨ ਡਾਕਟਰ ਤੇਜਬੀਰ ਸਿੰਘ ਧਾਲੀਵਾਲ BDS , ਲਾਇਨਜ ਕਲੱਬ ਹੁਸ਼ਿਆਰਪੁਰ ਸਮਰਪਣ ਐਕਟਿਵ ਦੇ ਪ੍ਰਧਾਨ ਲਾਇਨ ਐਮ ਪੀ ਸਿੰਘ ਸਿੰਘ ਸਿੱਧੂ , ਸਕੱਤਰ ਲਾਇਨ ਐਸ ਪੀ ਜਖੂ , ਖਜਾਨਚੀ ਮੋਹਨ ਲਾਲ , ਲਾਇਨ ਜਤਿੰਦਰਪਾਲ ਐਮ ਜੇ ਐਫ ਡਿਪਟੀ ਡਿਸਟ੍ਰਿਕਟ ਗਵਰਨਰ ਪੰਜਾਬ ਹਿਮਾਚਲ ਪ੍ਰਦੇਸ਼ ਜੰਮੂ-ਕਸ਼ਮੀਰ ਨੇ ਉਪਰੋਕਤ ਸਖਸ਼ੀਅਤਾ ਨੂੰ ਸਨਮਾਨਿਤ ਕਰਦੇ ਹੋਏ , ਉਹਨਾਂ ਦੀਆ ਸਮਾਜ ਪ੍ਰਤੀ ਵਡਮੁੱਲੀਆਂ ਸੇਵਾਵਾ ਦੀ ਭਰਪੂਰ ਪ੍ਰਸੰਸਾ ਕੀਤੀ ਹੈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj