HOME ਪਿੰਡ ਈਸਪੁਰ ਵਿਖੇ ਸੰਤ ਬਾਬਾ ਹਰੀ ਸਿੰਘ ਜੀ ਦੀ ਸਲਾਨਾ 56ਵੀਂ ਬਰਸੀ...

ਪਿੰਡ ਈਸਪੁਰ ਵਿਖੇ ਸੰਤ ਬਾਬਾ ਹਰੀ ਸਿੰਘ ਜੀ ਦੀ ਸਲਾਨਾ 56ਵੀਂ ਬਰਸੀ ਮੌਕੇ ਮਹਾਨ ਗੁਰਮਤਿ ਸਮਾਗਮ ਕਰਵਾਏ

2

ਗੜ੍ਹਸ਼ੰਕਰ,  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾ)-ਇੱਥੋਂ ਨਜ਼ਦੀਕੀ ਪਿੰਡ ਈਸਪੁਰ, ਲਕਸੀਹਾਂ ਤੇ ਭਾਣਾ ਦੇ ਗੁਰਦੁਆਰਾ ਕੁਟੀਆ ਮੱਟ ਵਾਲੀ ਵਿਖੇ ਪ੍ਰਬੰਧਕ ਕਮੇਟੀ ਵੱਲੋ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬ੍ਰਹਮ ਗਿਆਨੀ ਸੰਤ ਬਾਬਾ ਹਰੀ ਸਿੰਘ ਨੈਕੀ ਵਾਲਿਆਂ ਦੀ ਸਲਾਨਾ 56ਵੀਂ ਬਰਸੀ ਮੌਕੇ ਮਹਾਨ ਗੁਰਮਤਿ ਸਮਾਗਮ ਕਰਵਾਏ ਗਏ | ਇਸ ਸਬੰਧ ਵਿਚ ਜਾਣਕਾਰੀ ਦਿੰਦਿਆ ਤਰਸੇਮ ਸਿੰਘ ਜੱਸੋਵਾਲ, ਜੋਗਾ ਸਿੰਘ ਪੰਜੋੜ ਨੇ ਦੱਸਿਆ ਕਿ ਇਸ ਮੌਕੇ ਦੋ ਸ਼੍ਰੀ ਅਖੰਡ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਦੀਵਾਨ ਹਾਲ ਵਿੱਚ ਭਾਈ ਇਸ ਮੌਕੇ ਸੰਤ ਬਾਬਾ ਅਮਰੀਕ ਸਿੰਘ ਮੰਨਣਹਾਣਾ, ਸੰਤ ਬਾਬਾ ਜਸਪਾਲ ਸਿੰਘ ਨੈਕੀ ਸਾਹਿਬ ਪੰਜੌੜਾ, ਬੀਬੀ ਜਸਪ੍ਰੀਤ ਕੌਰ ਮਾਹਿਲਪੁਰ, ਭਾਈ ਰਾਮ ਸਿੰਘ ਹਜ਼ੂਰੀ ਰਾਗੀ ਕੇਸਗੜ੍ਹ ਸਾਹਿਬ ਸ਼੍ਰੀ ਆਨੰਦਪੁਰ ਸਾਹਿਬ ਅਤੇ ਭਾਈ ਪਰਮਿੰਦਰ ਸਿੰਘ ਹਜ਼ੂਰੀ ਰਾਗੀ ਵੱਲੋਂ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕੀਤਾ ਗਿਆ| ਇਸ ਮੌਕੇ ਸਮਾਗਮ ਦੌਰਾਨ ਸੰਤ ਬਾਬਾ ਅਮਰੀਕ ਸਿੰਘ ਮੰਨਣਹਾਣਾ, ਸੰਤ ਬਾਬਾ ਜਸਪਾਲ ਸਿੰਘ ਨੈਕੀ ਸਾਹਿਬ ਪੰਜੌੜਾ, ਬੀਬੀ ਜਸਪ੍ਰੀਤ ਕੌਰ ਬੁੰਗਾ ਸਾਹਿਬ ਮਾਹਿਲਪੁਰ, ਡਾ. ਜੰਗ ਬਹਾਦਰ ਸਿੰਘ ਗੜ੍ਹਸ਼ੰਕਰ ਅਤੇ ਡਾ. ਰਾਜ ਕੁਮਾਰ ਮੈਂਬਰ ਪਾਰਲੀਮੈਂਟ ਹੁਸ਼ਿਆਰਪੁਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ |ਇਸ ਮੌਕੇ ਪ੍ਰਬੰਧਕਾਂ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਅਤੇ ਸਹਿਯੋਗੀਆਂ ਨੂੰ ਸਿਰਪਾਓ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਸੰਤ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ ਗੋਂਦਪੁਰ ਵੱਲੋਂ ਧਾਰਮਿਕ ਪੁਸਤਕਾਂ ਦਾ ਫ੍ਰਰੀ ਸਟਾਲ ਲਗਾਇਆ ਗਿਆ। ਇਸ ਮੌਕੇ ਸੰਗਤਾਂ ਨੂੰ ਫਰੀ ਧਾਰਮਿਕ ਪੁਸਤਕਾਂ ਵੰਡੀਆਂ ਗਈਆਂ।ਇਸ ਮੌਕੇ ਸਮਾਗਮ ਦੌਰਾਨ ਰਾਜਪਾਲ ਸਿੰਘ ਅਮਰੀਕਾ, ਜੋਗਾ ਸਿੰਘ ਪੰਜੋੜਾ, ਤਰਸੇਮ ਸਿੰਘ ਜੱਸੋਵਾਲ, ਸੁਰਿੰਦਰ ਸਿੰਘ ਭਾਣਾ, ਰਣਜੀਤ ਸਿੰਘ ਈਸਪੁਰ, ਜਸਪਾਲ ਸਿੰਘ ਮੰਡੇਰ ਪੰਡੋਰੀ ਬੀਬੀ, ਹਰਵਿੰਦਰ ਸਿੰਘ ਸਰਪੰਚ ਨਗਦੀਪੁਰ, ਡਾਕਟਰ ਸੁਰਿੰਦਰਪਾਲ ਸਿੰਘ, ਬਿਕਰਮ ਸਿੰਘ ਲਕਸੀਹਾਂ , ਜਸਬੀਰ ਕੌਰ ਲਕਸੀਹਾਂ ਅਮਰੀਕਾ, ਤੀਰਥ ਸਿੰਘ ਲਕਸੀਹਾ ਤੰਨਾ, ਤੇਲਾ ਸਿੰਘ ਭਾਣਾ, ਕੇਵਲ ਸਿੰਘ ਈਸਪੁਰ, ਬਲਵੰਤ ਕੌਰ ਸਾਬਕਾ ਸਰਪੰਚ ਭਾਣਾ, ਜਤਿੰਦਰ ਸਿੰਘ ਲਕਸੀਹਾ, ਬਲਜਿੰਦਰ ਸਿੰਘ ਲਕਸੀਹਾ, ਗੁਰਮੇਲ ਸਿੰਘ ਭਾਣਾ, ਪ੍ਰਭਜੋਤ ਸਿੰਘ ਭਾਣਾ, ਸੋਹਣ ਸਿੰਘ ਨਗਦੀਪੁਰ ਸਾਬਕਾ ਸਰਪੰਚ, ਸੁਰਜੀਤ ਸਿੰਘ ਮਾਈਓਪੱਟੀ ਆਦਿ ਹਾਜਰ ਸਨ। ਇਸ ਮੌਕੇ ਸਮਾਗਮ ਦੌਰਾਨ ਚਾਹ ਪਕੌੜੇ ਅਤੇ ਗੁਰੂ ਜੀ ਦੇ ਲੰਗਰ ਅਤੁੱਟ ਵਰਤਾਏ ਗਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਅੰਤਰ ਰਾਸ਼ਟਰੀ ਮਹਿਲਾ ਦਿਵਸ ‘ਤੇ ਲਾਇਨਜ ਕਲੱਬਾਂ ਵੱਲੋ ਪੁਲਿਸ ਅਤੇ ਬੈਂਕ ਅਧਿਕਾਰੀਆ ਨੂੰ ਸ਼ਲਾਘਾਯੋਗ ਸੇਵਾਵਾ ਵਾਸਤੇ ਸਨਮਾਨਿਤ ਕੀਤਾ ਗਿਆ
Next articleਜਿੱਤ ਦੀ ਖ਼ੁਸ਼ੀ