HOME ਇੰਟਰਨੈਸਨਲ ਪੰਥਕ ਦਲ ਨੇ ਦਰਸ਼ਨ ਸਿੰਘ ਹਠੂਰ ਦੀ ਬਾਹ ਫੜ੍ਹੀ

ਇੰਟਰਨੈਸਨਲ ਪੰਥਕ ਦਲ ਨੇ ਦਰਸ਼ਨ ਸਿੰਘ ਹਠੂਰ ਦੀ ਬਾਹ ਫੜ੍ਹੀ

12
ਰਾਏਕੋਟ   (ਸਮਾਜ ਵੀਕਲੀ)   ਗੁਰਭਿੰਦਰ ਗੁਰੀ  :- ਕੌਮੀ ਸ਼ਹੀਦ ਸਾਬਕਾ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਕਾਉਂਕੇ ਕਤਲ ਕੇਸ ਦੇ ਮੁੱਖ ਗਵਾਹ ਭਾਈ ਦਰਸ਼ਨ ਸਿੰਘ ਹਠੂਰ ਸਖਤ ਬਿਮਾਰ ਹੋਣ ਕਰਕੇ ਮੌਜੂਦਾ ਸਮੇਂ ਅੰਤਾ ਦੀ ਆਰਥਿਕ ਮੰਦੀ ਝੱਲ ਰਹੇ ਹਨ ਅਤੇ ਅਨੇਕਾ ਸਮੱਸਿਆਵਾ ਵਿਚੋ ਦੀ ਲੰਘ ਰਹੇ ਹਨ।ਜਿਨ੍ਹਾ ਦਾ ਹਾਲ ਜਾਨਣ ਲਈ ਅੱਜ ਉਨ੍ਹਾ ਦੇ ਗ੍ਰਹਿ ਹਠੂਰ ਵਿਖੇ ਇੰਟਰਨੈਸਨਲ ਪੰਥਕ ਦਲ ਆਲ ਇੰਡੀਆ ਦੇ ਕਨਵੀਨਰ ਜਥੇਦਾਰ ਦਲੀਪ ਸਿੰਘ ਚਕਰ ਆਪਣੀ ਟੀਮ ਸਮੇਤ ਪਹੁੰਚੇ ਤਾਂ ਉਨ੍ਹਾ ਨਾਲ ਲੰਮਾ ਸਮਾਂ ਉਨ੍ਹਾ ਦੀਆ ਦੁੱਖ ਤਕਲੀਫਾ ਸੁਣੀਆ ਇਸ ਮੌਕੇ ਜਥੇਦਾਰ ਦਲੀਪ ਸਿੰਘ ਚਕਰ ਨੇ ਕਿਹਾ ਕਿ ਇੰਟਰਨੈਸਨਲ ਪੰਥਕ ਦਲ ਉਨ੍ਹਾ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹਾ ਹੈ।ਜਦੋ ਵੀ ਲੋੜ ਹੋਵੇ ਤਾਂ ਉਹ ਹਮੇਸਾ ਭਾਈ ਦਰਸ਼ਨ ਸਿੰਘ ਹਠੂਰ ਦੇ ਨਾਲ ਹਨ।ਇਸ ਮੌਕੇ ਉਨ੍ਹਾ ਸਹਾਇਤਾ ਵਜੋ ਗੁੱਪਤ ਰਾਸੀ ਭੇਂਟ ਕੀਤੀ।ਇਸ ਮੌਕੇ ਭਾਈ ਦਰਸ਼ਨ ਸਿੰਘ ਹਠੂਰ ਦੇ ਸਪੁੱਤਰ ਭਾਈ ਤਰਸੇਮ ਸਿੰਘ ਖਾਲਸਾ ਨੇ ਇੰਟਰਨੈਸਨਲ ਪੰਥਕ ਦਲ ਦਾ ਧੰਨਵਾਦ ਕਰਦਿਆ ਕਿਹਾ ਕਿ ਮੇਰੇ ਪਿਤਾ ਪਿਛਲੇ ਚਾਰ ਦਹਾਕਿਆ ਤੋ ਪੰਥ ਦੀ ਸੇਵਾ ਕਰ ਰਹੇ ਹਨ ਅਤੇ ਜਿੰਦਗੀ ਦੇ ਆਖਰੀ ਸਾਹ ਤੱਕ ਪੰਥ ਦੀ ਸੇਵਾ ਕਰਦੇ ਰਹਿਣਗੇ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਕੁਲਦੀਪ ਸਿੰਘ ਖਾਲਸਾ,ਸਰਬਜੀਤ ਸਿੰਘ ਚਕਰ,ਪ੍ਰਭਜੋਤ ਸਿੰਘ ਚਕਰ ਆਦਿ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਭੰਮੀਪੁਰਾ ‘ਚ 560 ਪਰਿਵਾਰਾ ਨੂੰ ਰਸੋਈ ਕਿੱਟਾ ਵੰਡੀਆ
Next articleਡਿਊਟੀ ਦੌਰਾਨ ਹਾਦਸੇ ਦੀ ਸ਼ਿਕਾਰ ਹੋਈ ਮਹਿਲਾ ਪੁਲਿਸ ਮੁਲਾਜ਼ਮ ਦੀ ਮੌਤ