HOME ਅੰਤਰਰਾਸ਼ਟਰੀ ਹਾਕੀ ਖਿਡਾਰੀ ਕਮਲਪ੍ਰੀਤ ਸਿੰਘ ਚਾਹਲ ਐਸ ਪੀ 3 ਨੇ ਜਰਖੜ ਹਾਕੀ...

ਅੰਤਰਰਾਸ਼ਟਰੀ ਹਾਕੀ ਖਿਡਾਰੀ ਕਮਲਪ੍ਰੀਤ ਸਿੰਘ ਚਾਹਲ ਐਸ ਪੀ 3 ਨੇ ਜਰਖੜ ਹਾਕੀ ਅਕੈਡਮੀ ਦਾ ਕੀਤਾ ਦੌਰਾ

ਫ਼ੋਟੋ ਕੈਪਸਨ --ਜਰਖੜ ਹਾਕੀ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਅੰਤਰਰਾਸ਼ਟਰੀ ਹਾਕੀ ਖਿਡਾਰੀ ਕਮਲਪ੍ਰੀਤ ਸਿੰਘ ਚਾਹਲ ਐਸ ਪੀ 3, ਜਸਵੀਰ ਸਿੰਘ ਚਾਹਲ ਯੂ ਐਸ ਏ, ਸੁਖਦੇਵ ਸਿੰਘ ਸੁੱਖਾ ਬੇਕਰਸਫੀਲਡ ਯੂ ਐਸ ਏ ਦਾ ਸਨਮਾਨ ਕਰਦੇ ਹੋਏ

ਜਰਖੜ ਸਟੇਡੀਅਮ ਨਾਲ ਆਪਣੀਆਂ ਪੁਰਾਣੀਆਂ ਜੁੜੀਆਂ ਯਾਦਾਂ ਨੂੰ ਕੀਤਾ ਸਾਂਝਾ

ਲੁਧਿਆਣਾ ਨਕੋਦਰ ਮਹਿਤਪੁਰ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਅੰਤਰਰਾਸ਼ਟਰੀ ਹਾਕੀ ਖਿਡਾਰੀ , 2001 ਜੂਨੀਅਰ ਵਿਸ਼ਵ ਕੱਪ ਦੇ ਜੇਤੂ ਖਿਡਾਰੀ ਕਮਲਪ੍ਰੀਤ ਸਿੰਘ ਚਾਹਲ ਲੁਧਿਆਣਾ ਵਿਖੇ ਐਸਪੀ 3 ਦੇ ਅਹੁਦੇ ਤੇ ਬਿਰਾਜਮਾਨ ਹਨ ਨੇ ਅੱਜ ਅਚਨਚੇਤ ਜਰਖੜ ਹਾਕੀ ਅਕੈਡਮੀ ਦਾ ਦੌਰਾ ਕੀਤਾ । ਜਿੱਥੇ ਜਰਖੜ ਹਾਕੀ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਉਹਨਾਂ ਨੂੰ ਜੀ ਆਇਆ ਆਖਿਆ ਅਤੇ ਯਾਦਗਾਰੀ ਐਵਾਰਡ ਅਤੇ ਲੋਈ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਕਮਲਪ੍ਰੀਤ ਸਿੰਘ ਚਾਹਲ ਨੇ ਜਰਖੜ ਖੇਡ ਸਟੇਡੀਅਮ ਨਾਲ ਆਪਣੀਆਂ ਜੁੜੀਆਂ ਪੁਰਾਣੀਆਂ ਯਾਦਾਂ ਨੂੰ ਸਾਂਝਾ ਕੀਤਾ ਅੱਜ ਤੋਂ ਦੋ ਦਹਾਕੇ ਪਹਿਲਾਂ ਕਵਨਪ੍ਰੀਤ ਚਾਹਲ ਨੇ ਜਰਖੜ ਖੇਡਾਂ ਉੱਤੇ ਕਈ ਸਾਲ ਆਪਣੇ ਹਾਕੀ ਹੀ ਹੁਨਰ ਦਾ ਲੋਹਾ ਮਨਵਾਇਆ ਸੀ। ਉਨ੍ਹਾਂ ਨੇ ਜਰਖੜ ਖੇਡ ਸਟੇਡੀਅਮ ਦੀਆਂ ਪੁਰਾਣੀਆਂ ਜਿੱਤਾਂ ਨੂੰ ਯਾਦ ਕੀਤਾ । ਉਹਨਾਂ ਆਖਿਆ ਜਰਖੜ ਹਾਕੀ ਅਕੈਡਮੀ ਲੋੜਵੰਦ ਅਤੇ ਗਰੀਬ ਘਰਾਂ ਦੇ ਲੜਕਿਆਂ ਲਈ ਇੱਕ ਵਰਦਾਨ ਸਾਬਿਤ ਹੋ ਰਹੀ ਹੈ । ਇਸ ਅਕੈਡਮੀ ਦੀਆਂ ਪ੍ਰਾਪਤੀਆਂ ਨੇ ਨਾ ਸਿਰਫ ਲੋੜਬੰਦ ਅਤੇ ਗਰੀਬ ਘਰਾਂ ਦੇ ਅਨੇਕਾਂ ਖਿਡਾਰੀਆਂ ਨੂੰ ਨੌਕਰੀ ਦਵਾਈ ਸਗੋਂ ਹਾਕੀ ਸੱਭਿਆਚਾਰ ਨੂੰ ਵੀ ਪ੍ਰਫੁੱਲਤ ਕਰਨ ਦੇ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਹੈ । ਇਸ ਮੌਕੇ ਉਹਨਾਂ ਦੇ ਚਾਚਾ ਜੀ ਸਾਬਕਾ ਕੌਮੀ ਹਾਕੀ ਖਿਡਾਰੀ ਜਸਵੀਰ ਸਿੰਘ ਚਾਹਲ ਯੂ ਐਸ ਏ ਅਤੇ ਸੁਖਦੇਵ ਸਿੰਘ ਸੁੱਖਾ ਬੇਕਰਜ਼ ਫੀਲਡ ਅਮਰੀਕਾ ਵਾਲਿਆਂ , ਪੰਜਾਬ ਐਂਡ ਸਿੰਥ ਬੈਂਕ ਦੇ ਸਾਬਕਾ ਕੌਮੀ ਹਾਕੀ ਖਿਡਾਰੀ ਬਲਵੰਤ ਸਿੰਘ ਬੁੱਢੇਵਾਲ ਨੇ ਵੀ ਜਰਖੜ ਹਾਕੀ ਅਕੈਡਮੀ ਦੇ ਬੱਚਿਆਂ ਨੂੰ ਆਪਣਾ ਆਸ਼ੀਰਵਾਦ ਵੀ ਦਿੱਤਾ ਅਤੇ ਚੰਗੇ ਖਿਡਾਰੀ ਬੰਨਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਚਾਹਲ ਪਰਿਵਾਰ ਨੇ ਜਰਖੜ ਹਾਕੀ ਅਕੈਡਮੀ ਨੂੰ 50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ । ਇਸ ਮੌਕੇ ਜਰਖੜ ਹਾਕੀ ਅਕੈਡਮੀ ਦੇ ਸਮੂਹ ਖਿਡਾਰੀਆਂ ਤੋਂ ਇਲਾਵਾ ਸਾਬਕਾ ਕੌਮੀ ਹਾਕੀ ਖਿਡਾਰੀ ਕੋਚ ਹਰਮੀਤ ਸਿੰਘ ਜਰਖੜ,ਪਰਮਜੀਤ ਸਿੰਘ ਪੰਮਾ ਗਰੇਵਾਲ, ਪਵਨਪ੍ਰੀਤ ਸਿੰਘ ਡੰਗੋਰਾ, ਰਘਬੀਰ ਸਿੰਘ ਡੰਗੋਰਾ, ਵਿੱਕੀ ਜਰਖੜ, ਜਸਵੀਰ ਸਿੰਘ ਗੁਰਮ, ਸ਼ਿੰਗਾਰਾ ਸਿੰਘ ਜਰਖੜ ਆਦਿ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਗੁਰੂ ਰਵਿਦਾਸ ਮਹਾਰਾਜ ਜੀ ਨੇ ਸਾਨੂੰ ਇਨਸਾਨੀਅਤ ਦਾ ਪਾਠ ਪੜ੍ਹਾਇਆ — ਦਿਲਬਾਗ ਸਿੰਘ ਬਾਗੀ
Next articleਸਨਮਾਨ ਸੁਰਤਾਲ ਅਵਾਜ਼ ਵੈਲਫੇਅਰ ਸੋਸਾਇਟੀ ਰਜਿ ਪੰਜਾਬ ਵਲੋਂ ਪੰਜਾਬ ਚੇਅਰਮੈਨ ਵਿਸ਼ਵ ਸੂਫ਼ੀ ਸੰਤ ਸਮਾਜ ਬਾਬਾ ਦੀਪੂ ਸ਼ਾਹ ਜੀ ਦੀਪਕ ਕੁਮਾਰ ਜੀ ਦਾ