ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਹੇਠ ਸੰਚਾਲਿਤ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦਾ ਮੁੱਖ ਉੱਦੇਸ਼ ਗ਼ਰੀਬਾਂ, ਦਿਵਿਆਂਗਜਨ, ਸਪੈਸ਼ਲ ਬੱਚਿਆਂ, ਲੋੜਵੰਦਾ ਅਤੇ ਬੇਸਹਾਰਿਆਂ ਦੀ ਸਹਾਇਤਾ ਕਰਨਾ ਹੈ ਅਤੇ ਇਸ ਉਦੇਸ਼ ਨੂੰ ਪੂਰਾ ਕਰਨ ਲਈ ਰੈੱਡ ਕਰਾਸ ਸੁਸਾਇਟੀ ਨਿਰੰਤਰ ਕੰਮ ਕਰ ਰਹੀ ਹੈ। ਇਸੇ ਤਹਿਤ ਬੀਤੇ ਦਿਨੀਂ ਸੁਸਾਇਟੀ ਦੁਆਰਾ 155 ਦਿਵਿਆਂਗ ਲੋਕਾਂ ਨੂੰ ਸਹਾਇਕ ਯੰਤਰਾਂ ਦੀ ਵੰਡ ਦਾ ਇਕ ਮੈਗਾ ਕੈਂਪ ਲਗਾਇਆ ਗਿਆ, ਜਿਸ ਵਿੱਚ ਦਿਦਿਆਂਗਜਨ ਨੂੰ ਮੋਟਰਾਈਜ਼ਡ ਟਰਾਈਸਾਈਕਲ, ਵ੍ਹੀਲ ਚੇਅਰਾਂ, ਟਰਾਈਸਾਈਕਲਾਂ, ਸੁਣਨ ਵਾਲੀਆਂ ਮਸ਼ੀਨਾਂ, ਵਾੱਕਿੰਗ ਸਟਿੱਕ ਆਦਿ ਪ੍ਰਦਾਨ ਕੀਤੇ ਗਏ। ਇਸ ਤੋਂ ਇਲਾਵਾ ਸੁਸਾਇਟੀ ਦੁਆਰਾ ਆੱਟਿਸਟਿਕ (ਸਪੈਸ਼ਲ) ਬੱਚਿਆਂ ਲਈ ‘ਵਿੰਗਜ ਪ੍ਰੋਜੈਕਟ’ ਚਲਾਇਆ ਜਾ ਰਿਹਾ ਹੈ, ਜਿਸ ਵਿੱਚ ਸਪੈਸ਼ਲ ਬੱਚਿਆਂ ਨੂੰ ਕੰਟੀਨਾਂ ਚਲਾਉਣ ਦੀ ਟ੍ਰੇਨਿੰਗ ਦੇ ਕੇ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ। ਇਸ ਵਿੱਚ ਵਰਤਮਾਨ ਸਮੇਂ 14 ਸਪੈਸ਼ਲ ਬੱਚੇ ਆਪਣੀਆਂ ਸੇਵਾਵਾਂ ਦੇ ਰਹੇ ਹਨ। ਇਸ ਲੜੀ ਨੂੰ ਜਾਰੀ ਰੱਖਦੇ ਹੋਏ ਅੱਜ ਅੰਤਰਰਾਸ਼ਟਰੀ ਦਿਵਿਆਂਗ ਦਿਵਸ ਦੇ ਮੌਕੇ ਰੈੱਡ ਕਰਾਸ ਸੁਸਾਇਟੀ ਵੱਲੋਂ ਆਤਮਦੇਵ ਆਤਮਸੁੱਖ ਸਕੂਲ ਦੇ 21 ਸ਼ਪੈਸ਼ਲ ਬੱਚਿਆਂ ਨੂੰ ਮੁਫ਼ਤ ਨਜ਼ਰ ਦੀਆਂ ਐਨਕਾ ਪ੍ਰਦਾਨ ਕੀਤੀਆ ਗਈਆ। ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਰੈੱਡ ਕਰਾਸ ਦੁਆਰਾ ਥਿੰਦ ਆਈ ਹਸਪਤਾਲ, ਜਲੰਧਰ ਦੇ ਸਹਿਯੋਗ ਨਾਲ ਪਹਿਲਾਂ ਆਤਮਦੇਵ ਆਤਮਸੁੱਖ ਸਕੂਲ ਦੇ ਸਾਰੇ ਸਪੈਸ਼ਲ ਬੱਚਿਆਂ ਅਤੇ ਸਟਾਫ ਮੈਂਬਰਾਂ ਦੀ ਮੁਫ਼ਤ ਨਜ਼ਰ ਦੀ ਜਾਂਚ ਕਰਵਾਈ ਗਈ ਸੀ। ਉਸ ਜਾਂਚ ਦੇ ਆਧਾਰ ‘ਤੇ ਕੁੱਲ 21 ਸਪੈਸ਼ਲ ਬੱਚਿਆਂ ਅਤੇ ਸਕੂਲ ਦੇ ਸਟਾਫ ਮੈਂਬਰਾਂ ਨੂੰ ਨਜ਼ਰ ਦੀ ਐਨਕਾ ਦੀ ਵੰਡ ਕੀਤੀ ਗਈ ਹੈ। ਆਤਮਦੇਵ ਆਤਮਸੁੱਖ ਸਕੂਲ ਦੇ ਪ੍ਰਧਾਨ ਨਵਦੀਪ ਸੂਦ ਨੇ ਰੈੱਡ ਕਰਾਸ ਸੋਸਾਇਟੀ ਦੀ ਇਸ ਪਹਿਲਕਦਮੀ ਦੀ ਖੂਬ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ 21 ਸਪੈਸ਼ਲ ਬੱਚਿਆਂ ਅਤੇ ਸਟਾਫ ਮੈਂਬਰਾਂ ਨੂੰ ਚਸ਼ਮੇ ਮਿਲਣ ਨਾਲ ਨਾ ਸਿਰਫ਼ ਉਨ੍ਹਾਂ ਦੀ ਦ੍ਰਿਸ਼ਟੀ ਸਮਰੱਥਾ ਵਿੱਚ ਸੁਧਾਰ ਹੋਵੇਗਾ, ਸਗੋਂ ਉਨ੍ਹਾਂ ਦੇ ਸਿੱਖਣ-ਸਿਖਾਉਣ ਦੇ ਅਨੁਭਵ ‘ਤੇ ਵੀ ਬਹੁਤ ਸਕਾਰਾਤਮਕ ਪ੍ਰਭਾਵ ਪਵੇਗਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



