HOME ਪੜਤਾਲੀਆ ਕਮੇਟੀ ਵੱਲੋਂ ਸਤਨਾਮ ਸਿੰਘ ਲੋਹਗੜ੍ਹ ਦੋਸ਼ੀ ਕਰਾਰ , ਬੈਂਚ,ਝੰਡਾ,ਬੈਨਰ ਤੇ...

ਪੜਤਾਲੀਆ ਕਮੇਟੀ ਵੱਲੋਂ ਸਤਨਾਮ ਸਿੰਘ ਲੋਹਗੜ੍ਹ ਦੋਸ਼ੀ ਕਰਾਰ , ਬੈਂਚ,ਝੰਡਾ,ਬੈਨਰ ਤੇ ਕਾਰਡ ਜਮਾਂ ਕਰਵਾਉਣ ਲਈ ਕਿਹਾ

ਮਹਿਤਪੁਰ  (ਸਮਾਜ ਵੀਕਲੀ)   (ਹਰਜਿੰਦਰ ਸਿੰਘ ਚੰਦੀ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਮੀਟਿੰਗ ਸਰਪ੍ਰਸਤ ਬਾਪੂ ਗੁਰਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸਮੁੱਚੀ ਕੌਰ ਕਮੇਟੀ ਮੈਂਬਰ ਪੰਜਾਬ ਅਤੇ ਜ਼ਿਲ੍ਹਾ ਪ੍ਰਧਾਨ ਹਾਜ਼ਰ ਹੋਏ ਜਿਸ ਵਿਚ ਜਲੰਧਰ ਜ਼ਿਲ੍ਹੇ ਦੇ ਸਤਨਾਮ ਸਿੰਘ ਲੌਹਗੜ ਤੇ ਲੱਗੇ ਇਲਜਾਮ ਸਾਬਤ ਹੋਏ ਸੀ। ਜਿਸ ਤੇ ਉਹ ਕੋਈ ਵੀ ਸੰਤੁਸ਼ਟ ਜਵਾਬ ਨਹੀਂ ਦੇ ਸਕਿਆ। ਇਸ ਮਸਲੇ ਵਿੱਚ ਜੋ ਕਮੇਟੀ ਬਣਾਈ ਗਈ ਸੀ ਜਿਸ ਵਿੱਚ ਕੌਰ ਕਮੇਟੀ ਮੈਂਬਰ ਪੰਜਾਬ ਸ੍ਰੀ ਪਰਗਟ ਸਿੰਘ ਲਹਿਰਾ, ਗੁਰਬਿੰਦਰ ਸਿੰਘ ਢਿੱਲੋਂ, ਅਤੇ ਲਖਵੀਰ ਸਿੰਘ ਨਿੱਝਰ ਨੇ ਰਿਪੋਰਟ ਮੀਟਿੰਗ ਵਿੱਚ ਰੱਖੀ ਅਤੇ ਸਤਨਾਮ ਸਿੰਘ ਲੋਹਗੜ੍ਹ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਅਤੇ ਨਾਲ ਇਹ ਵੀ ਕਿਹਾ ਕਿ ਜੋਂ ਵੀ ਗੱਡੀ ਤੇ ਲਗਾਉਣ ਵਾਲੇ ਬੈਨਰ, ਬੈਂਚ, ਝੰਡਾਂ ਅਤੇ ਯੂਨੀਅਨ ਦਾ ਕਾਰਡ ਹਨ ਉਹ ਜ਼ਿਲ੍ਹਾ ਪ੍ਰਧਾਨ ਕੋਲ ਜਮ੍ਹਾਂ ਕਰਵਾਏ ਜਾਣ। ਇਸ ਦੀ ਜਾਣਕਾਰੀ ਪ੍ਰਗਟ ਸਿੰਘ ਲਹਿਰਾ ਕੋਰ ਕਮੇਟੀ ਮੈਂਬਰ ਪੰਜਾਬ, ਨਰਿੰਦਰ ਸਿੰਘ ਬਾਜਵਾ ਕੌਰ ਕਮੇਟੀ ਮੈਂਬਰ ਪੰਜਾਬ, ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ ਵੱਲੋਂ ਪ੍ਰੈਸ ਨੂੰ ਦਿੱਤੀ ਗਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜਸ਼ਨ ਅਜ਼ਾਦੀ 
Next articleਸਿਵਲ ਹਸਪਤਾਲ ਬੰਗਾ ਵਿਖੇ ਨਸ਼ਾ ਮੁਕਤ ਭਾਰਤ ਅਭਿਆਨ ਮਨਾਇਆ ਗਿਆ।