HOME ਜਸ਼ਨ ਅਜ਼ਾਦੀ 

ਜਸ਼ਨ ਅਜ਼ਾਦੀ 

1
ਹਰਜਿੰਦਰ ਸਿੰਘ ਚੰਦੀ 
(ਸਮਾਜ ਵੀਕਲੀ)

ਸੰਨ ਸੰਤਾਲੀ ਦੀ ਅਜ਼ਾਦੀ

ਹਰ ਘਰ ਪੁੱਜੀ ਲੈ ਬਰਬਾਦੀ

ਹੱਸਦੇ ਵਸਦੇ ਘਰ ਸੀ ਉਜੜੇ
ਚੁੱਲੇ ਉਘੇ ਘਾਹ ਵੇ ਅੜਿਆ
ਕਿਵੇਂ ਮਨਾਵਾ ਜਸ਼ਨ ਅਜ਼ਾਦੀ
ਨਿਕਲ ਜਾਂਦੀ ਏ ਧਾਹ ਵੇ ਅੜਿਆ
ਨਫ਼ਰਤ ਦੀ ਅੱਗ ਵਿਚ, ਸੜ ਗਈ
ਪਿਆਰ ਦੀ ਸੰਘਣੀ ਛਾਂ ,ਵੇ ਅੜਿਆ
ਇਧਰ ਕਿਸੇ ਦਾ ਬਾਪ ਮਾਰਿਆ
ਉਧਰ ਮਾਰੀ ਮਾਂ ਵੇ ਅੜਿਆ
ਕਿਵੇਂ ਮਨਾਵਾ ਜਸ਼ਨ ਅਜ਼ਾਦੀ
ਨਿਕਲ ਜਾਂਦੀ ਏ ਧਾਹ ਵੇ ਅੜਿਆ
ਹਰ ਪਾਸੇ ਪਿਆ ਚੀਕ ਚਿਹਾੜਾ
ਅੱਗ ਦੇ ਲਾਂਬੂ ਈਰਖਾ ਸਾੜਾ
ਕਿਸ ਚੰਦਰੇ ਨੇ ਪਾਇਆ ਪਾੜਾ
ਉਜੜੇ ਮੰਜਲੋ ਰਾਹ ਵੇ ਅੜਿਆ
ਕਿਵੇਂ ਮਨਾਵਾ ਜਸ਼ਨ ਅਜ਼ਾਦੀ
ਨਿਕਲ ਜਾਂਦੀ ਏ ਧਾਹ ਵੇ ਅੜਿਆ
ਹਰ ਪਾਸੇ ਪਏ ਟੁਕੇ ਵੱਢੇ
ਰੋ -ਰੋ ਵਂਸਦੇ ਘਰ ਜਦ ਛੱਡੇ
ਖੂਨ ਨਾ ਲਿੱਬੜੇ ਰੇਲਾਂ, ਗੱਡੇ
ਕਾਹਦਾ ਚੰਦੀ ,ਚਾਅ ਦੇ ਅੜਿਆ
ਕਿਵੇਂ ਮਨਾਵਾ ਜਸ਼ਨ ਅਜ਼ਾਦੀ
ਨਿਕਲ ਜਾਂਦੀ ਏ ਧਾਹ ਵੇ ਅੜਿਆ।।
ਹਰਜਿੰਦਰ ਸਿੰਘ ਚੰਦੀ ਮਹਿਤਪੁਰ 
Previous articleਏਕਤਾ ਦਾ ਸੰਦੇਸ਼ ਦਿੰਦੀ ਹੈ ਭਾਜਪਾ ਵੱਲੋਂ ਸ਼ੁਰੂ ਕੀਤੀ ਤਿਰੰਗਾ ਯਾਤਰਾ- ਪ੍ਰਿਤਪਾਲ ਸਿੰਘ ਬਲੀਏਵਾਲ
Next articleਪੜਤਾਲੀਆ ਕਮੇਟੀ ਵੱਲੋਂ ਸਤਨਾਮ ਸਿੰਘ ਲੋਹਗੜ੍ਹ ਦੋਸ਼ੀ ਕਰਾਰ , ਬੈਂਚ,ਝੰਡਾ,ਬੈਨਰ ਤੇ ਕਾਰਡ ਜਮਾਂ ਕਰਵਾਉਣ ਲਈ ਕਿਹਾ