ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਇਨਰ ਵੀਲ ਕਲੱਬ ਮਿਡ ਟਾਊਨ ਜੋ ਕਿ ਸਦਾ ਹੀ ਲੋੜਵੰਦ ਵਿਅਕਤੀਆਂ ਅਤੇ ਸੰਸਥਾਵਾਂ ਦੀ ਮਦਦ ਕਰਦਾ ਹੈ, ਨੇ ਅੱਜ ਨੋਬਲ ਫਾਊਂਡੇਸ਼ਨ ਨੂੰ ਸਕੂਲ ਵਾਸਤੇ ਇਨਵਰਟਰ ਸੈਟ ਦਿੱਤੇ । ਜਿਨ੍ਹਾਂ ਦੀ ਕੁੱਲ ਲਾਗਤ 1,04,400 ਰੁਪਏ ਹੈ। ਨੋਬਲ ਫਾਊਂਡੇਸ਼ਨ ਇੱਕ ਸੰਸਥਾ ਹੈ ਜੋ ਕਿ ਪੱਛੜੇ ਇਲਾਕਿਆਂ ਦੇ ਸਕੂਲਾਂ ਵਿੱਚ ਵਧੀਆ ਵਾਤਾਵਰਨ ਬਣਾ ਕੇ ਸਿੱਖਿਆ ਦਾ ਪ੍ਰਬੰਧ ਕਰਦੀ ਹੈ । ਇਸ ਮੌਕੇ ਇਨਰਵੀਲ ਕਲੱਬ ਵੱਲੋਂ ਸੁਲੇਖਾ ਸਚਦੇਵਾ, ਕੁਸਮ ਅਗਰਵਾਲ, ਰਾਧਿਕਾ, ਮੀਨਾ ਗੁਪਤਾ ਸ਼ਾਮਿਲ ਸਨ ਅਤੇ ਨੋਬਲ ਫਾਊਂਡੇਸ਼ਨ ਵੱਲੋਂ ਮੀਨਾਕਸ਼ੀ ਜੀ ਹਾਜ਼ਰ ਸਨ। ਇਸ ਮੌਕੇ ਸਭ ਮੈਂਬਰਾਂ ਨੇ ਕਲੱਬ ਦੀ ਪ੍ਰਧਾਨ ਨਿਸ਼ਾ ਸ਼ਰਮਾ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



