(ਫੁੱਲਾਂ ਤੋਂ ਜਖ਼ਮੀ )

ਵੀਰਪਾਲ ਕੌਰ ਭੱਠਲ

(ਸਮਾਜ ਵੀਕਲੀ)

ਕੰਡਿਆਂ ਕੋਲੋਂ  ਡਰਦੇ ਸੀ
 ਫੁੱਲਾਂ ਤੋਂ ਜ਼ਖ਼ਮੀ ਹੋ ਗਏ ਆਂ
ਕੱਚੇ ਤੋਂ ਸਾਨੂੰ  ਖਤਰਾ ਸੀ
ਇੱਥੇ ਪੱਕੇ ਵੀ ਚੋਅ ਗਏ ਆਂ
ਕਿਸੇ ਨੇ ਦਿਲ ਤੋੜਿਆ ਏ
ਕਿਸੇ ਨੇ ਰੂਹ ‘ਤੇ ਸੱਟ ਮਾਰੀ
ਕੋਮਲ ਜਿਹੇ ਦਿਲ ਦੇ ਸੀ
ਅਸੀਂ ਅੱਜ ਪੱਥਰ ਹੋ ਗਏ ਆਂ
ਕੁੱਲੀ ਸਾੜਤੀ ਸੱਜਣਾਂ ਨੇ
ਦਿਖਾ ਕੇ ਸੁਪਨੇ ਮਹਿਲਾਂ ਦੇ
ਉਨ੍ਹਾਂ ਦੇ ਪਿੱਛੇ ਲੱਗ ਕੇ ਹੀ
ਖ਼ੁਦਾ ਅਸੀਂ ਬੇਘਰ ਹੋ ਗਏ ਆਂ
ਵਾਰ ਪਿੱਠ ਤੇ ਕਰ ਪਹਿਲਾਂ
ਹੰਝੂ ਪੂੰਝਦੇ ਰਹੇ ਸਾਡੇ
ਜਾਵਾਂ ਸਦਕੇ ਸੱਜਣਾਂ ਤੋਂ
ਬੜੇ ਚਲਾਕ ਜੋ ਹੋ ਗਏ ਆਂ
ਵੀਰਪਾਲ’ ਦੁਆ ਤਾਂ ਉਹ
ਸਾਡੀ ਮੌਤ  ਦੀ ਕਰਦੇ ਸੀ
ਉਹਦੀ ਸੁਣ ‘ਲੀ ਅੱਲ੍ਹਾ ਨੇ
 ਅਸੀਂ ਅੱਜ ਸੱਚੀ ਮੋਹ ਗਏ ਆਂ
ਵੀਰਪਾਲ ਕੌਰ ਭੱਠਲ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਘਟਨਾ ਮਣੀਪੁਰ ਦੀ 
Next articleਚੋਣਾਂ ਦੇ ਖਿਲਾੜ੍ਹੀ