ਚੋਣਾਂ ਦੇ ਖਿਲਾੜ੍ਹੀ

ਹਰਮੇਲ ਸਿੰਘ ਧੀਮਾਨ

(ਸਮਾਜ ਵੀਕਲੀ)

ਚੋਣਾਂ ਵਾਲੇ ਆਏ ਖਿਲਾੜ੍ਹੀ।
ਕੱਚੇ ਪੱਕੇ ਕੋਈ ਅਨਾੜ੍ਹੀ।
ਦਿੱਤੇ  ਖੋਲ ਡਰੰਮਾਂ ਦੇ ਮੂੰਹ,
ਜਿੰਨੀ ਮਰਜ਼ੀ ਪੀ ਲਉ ਤਾੜ੍ਹੀ
ਸਭਨਾਂ ਦਾ ਸਤਿਕਾਰ ਹੈ ਪੂਰਾ,
ਚਾਹੇ ਦੁਸ਼ਮਣ ਹੋਵੇ ਆੜ੍ਹੀ।
ਚੋਣਾਂ ਤੱਕ ਹੈ ਰਹਿਣਾ ਕੱਠੇ,
ਮਗਰੋਂ ਹੋਇਓ ਫਾੜ੍ਹੀ ਫਾੜ੍ਹੀ।
ਆਪਣੇ ਲਈ ਤਾਂ ਚੰਗੀ ਚਾਹੁੰਦੇ,
ਦੂਜਿਆਂ ਵਾਰੀ ਕਰਨਗੇ ਮਾੜੀ।
ਆਪਣਾ ਆਪ ਬਣਾਵਣ ਦੇ ਲਈ
ਏਨ੍ਹਾਂ ਰਹਿਣਾ ਬਣੇ ਜੁਗਾੜ੍ਹੀ।
ਚੋਣ ਪ੍ਰਚਾਰ ਕਰੀਂ ਤੂੰ ‘ਬਜਰਕ’,
ਮੰਗ ਲਵੀਂ ਨਾ ਕਿਤੇ ਦਿਹਾੜ੍ਹੀ।
ਹਰਮੇਲ ਸਿੰਘ ਧੀਮਾਨ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article(ਫੁੱਲਾਂ ਤੋਂ ਜਖ਼ਮੀ )
Next articleਕਵਿਤਾ