(ਸਮਾਜ ਵੀਕਲੀ)
ਪਿਛਲੇ ਪੱਚੀ ਸਾਲ ਤੋਂ
ਤਾਂ ਮੈਂ ਦੇਖ ਰਿਹਾਂ
ਮੇਰੇ ਪਿੰਡੋਂ
ਮੇਰੀ ਤਾਈ ਲਗਦੀ
ਕਰਤਾਰ ਕੁਰ ਨੂੰ
ਸਰਜਰੇ
ਸੂਰਜ ਦੀ ਪਹਿਲੀ ਟਿੱਕੀ ‘ਤੇ
ਸਵਾਰ ਹੋ
ਨਿੱਕਲ ਪੈਂਦੀ
ਪੱਲੀ ਤੇ ਖੱਪਰੀ ਨੂੰ
ਬੁੱਕਲ ‘ਚ ਸਮੇਟ
ਗਿੱਲੀ ਸੁੱਕੀ
ਮੋਟੀ ਪਤਲੀ
ਜੋ ਵੀ ਲੱਕੜ
ਮੱਥੇ ਲੱਗਦੀ
ਸਮੇਟ ਲੈਂਦੀ
ਪੰਡ ਵਿੱਚ
ਸਿੱਖਰ ਦੁਪਹਿਰ
ਪੰਡ ਦੀ ਛਾਂ ਹੇਠ
ਵਾਪਸ ਪਰਤਦੀ
ਉਸਨੂੰ ਨਹੀਂ ਪਤਾ
ਬਰੇਕਫਾਸਟ ਲੰਚ ਦਾ
ਆ ਰੋਟੀ ਦੇ ਆਹਰ ਲੱਗਦੀ
ਲੱਕੜਾਂ ਕੱਟ ਲੈਂਦੀ
ਉਹ ਹੋਰ ਫੁੱਟ ਪੈਂਦੀਆਂ
ਨਾ ਅੱਜ ਤੱਕ
ਲੱਕੜਾਂ ਮੁੱਕੀਆਂ ਨੇ
ਨਾ ਉਹਦੇ
ਪੇਟ ਦੀ ਭੁੱਖ।
ਦਿਲਬਾਗ ਰਿਉਂਦ
ਜਿਲ੍ਹਾ ਮਾਨਸਾ (ਪੰਜਾਬ)