ਦੁਹਾਈ

ਦੀਪ ਸੈਂਪਲਾ

(ਸਮਾਜ ਵੀਕਲੀ)

ਲੈ ਚੱਲ ਪਾਰ ਇਹ ਬੰਦਸ਼ਾਂ ਤੋਂ ਕਰਦੀ ਮੈਂ ਅਰਜ਼ੋਈ।
ਮੌਤੇ ਮੇਰੀਏ ਤੂੰ ਹੀ ਨਿਭ ਜਾ ਹੋਰ ਮੇਰਾ ਨਾਂ ਕੋਈ।

ਔਰਤ ਹੋਣਾਂ ਜੁਰਮ ਹੈ ਐਥੇ ਧੀ ਨੂੰ ਸਮਝਣ ਪਾਪ
ਦੀਪ ਸੈਂਪਲਿਆ ਦੁਨੀਆਂ ਅੰਦਰ ਮੈਂ ਜਿਓਂਦੀ ਹੀ ਮੋਈ।

ਪਿਓ ਮੇਰਾ ਮੈਨੂੰ ਤਾਹਨੇ ਦਿੰਦਾਂ ਦਾਦੀ ਵੱਟੇ ਘੂਰੀ
ਬੱਸ ਇੱਕ ਮਾਂ ਪਰਦੇ ਨਾਲ ਦਾਦੇ ਤੋਂ ਮੋਹ ਦੀ ਦੇਵੇ ਲੋਈ।

ਦਿਲ ਦੇ ਪਲਦੇ ਚਾਵਾਂ ਨੂੰ ਦਿਲ ਵਿੱਚ ਹੀ ਦੱਬਾਂ
ਕ‌ਈ ਵਾਰ ਇੰਝ ਲੱਗਦਾ ਜਿਵੇਂ ਕੂਜਂ ਡਾਰਾਂ ਤੋਂ ਕੋਈ।

ਪੜਨੋਂ ਵਾਂਝੀ ਕੈਦ ਹਾਂ ਘਰ ਵਿੱਚ ਦੂਰ ਸੁੱਖਾਂ ਤੋਂ
ਇਹ ਨਫ਼ਰਤ ਦੀ ਸੂਈ ਨੇ ਜਿੰਦ ਹਾਉਕਿਆਂ ਵਿੱਚ ਪਰੋਈ।

ਫੁੱਲਾਂ ਜਹੀ ਬੋਝ ਕਹਾਵਾਂ ਇਹ ਦੁੱਖ ਮੈਨੂੰ ਮਾਰੇ
ਮੈਂ ਹੁੱਬਕੀ ਹੁੱਬਕੀ ਰੋਵਾਂ ਨੀ ਮੌਤੇ ਨਾ ਜਾਵੇ ਪੀੜ ਲਕੋਈ ।

ਲੇਖਕ ਦੀਪ ਸੈਂਪਲਾਂ
ਸ੍ਰੀ ਫ਼ਤਹਿਗੜ੍ਹ ਸਾਹਿਬ
6283087924

 

Previous articleਅਜੋਕੀ ਸੋਚ
Next articleਅਮੁੱਕ