ਉੱਘੀਆਂ ਸ਼ਖ਼ਸੀਅਤਾਂ ਵੱਲੋਂ ਮੈਡਮ ਰਜਨੀ ਧਰਮਾਣੀ ਨੂੰ ਸਨਮਾਨਿਤ ਕੀਤਾ ਗਿਆ

(ਸਮਾਜ ਵੀਕਲੀ): “ਦਾ ਟਾਈਮਜ਼ ਆਫ ਪੰਜਾਬ ” ਅਤੇ ਆਰ -19 ਨਿਊਜ਼ ਟੀ. ਵੀ. ਵੱਲੋਂ ਮਾਨਵਤਾ ਦੇ ਮਸੀਹਾ ਡਾ. ਐੱਸ.ਪੀ. ਸਿੰਘ ਓਬਰਾਏ ਜੀ ਅਤੇ ਸਰਦਾਰ ਮਹਿੰਦਰ ਸਿੰਘ ਜੀ ਦੇ ਜਨਮ – ਦਿਵਸ ਦੇ ਸ਼ੁਭ ਮੌਕੇ ‘ਤੇ ਮਹਾਨ ” ਪਹਿਲਾਂ ਲੋਕ ਕਵੀ ਦਰਬਾਰ ” ਬੀਤੇ ਐਤਵਾਰ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ – ਪਵਿੱਤਰ ਧਰਤੀ ‘ਤੇ ‘ ਵਿਰਾਸਤ – ਏ – ਖਾਲਸਾ ‘ ਵਿਖੇ ਬਹੁਤ ਹੀ ਧੂਮਧਾਮ , ਉਤਸ਼ਾਹ , ਉਮੰਗ – ਤਰੰਗ , ਭਰਪੂਰ ਹਾਜ਼ਰੀ ਅਤੇ ਮੰਨੇ – ਪ੍ਰਮੰਨੇ ਮਹਾਪੁਰਖਾਂ , ਵਿਦਵਾਨਾਂ ਤੇ ਬੁੱਧੀਜੀਵੀਆਂ ਦੀ ਹਾਜ਼ਰੀ ਵਿੱਚ ਕਰਵਾਇਆ ਗਿਆ। ਅੱਜ ਦੇ ਇਸ ‘ ਲੋਕ ਕਵੀ ਦਰਬਾਰ ‘ ਵਿੱਚ ਮੁੱਖ ਮਹਿਮਾਨ ਡਾ. ਐੱਸ.ਪੀ. ਸਿੰਘ ਓਬਰਾਏ ਜੀ ਉਚੇਚੇ ਤੌਰ ‘ਤੇ ਪਹੁੰਚੇ।ਇਸ ਮੌਕੇ ਹਾਜ਼ਰ ਹੋਏ ਮਹਾਨ ਵਿਦਵਾਨਾਂ , ਬੁੱਧੀਜੀਵੀਆਂ ਤੇ ਕਵੀ ਜਨਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।

ਇਸ ਸ਼ੁਭ ਦਿਹਾੜੇ ਦੇ ਮੌਕੇ ‘ਤੇ ਸਾਹਿਤ ਦੇ ਖੇਤਰ ਅਤੇ ਸਮਾਜ ਦੇ ਖੇਤਰ ਵਿੱਚ ਕੰਮ ਕਰ ਰਹੀ ਲੇਖਿਕਾ ਮੈਡਮ ਰਜਨੀ ਧਰਮਾਣੀ ਨੂੰ ਪ੍ਰਸਿੱਧ ਸਾਹਿਤਕਾਰ ਪਦਮਸ੍ਰੀ ਸੁਰਜੀਤ ਪਾਤਰ , ਡਾ. ਐੱਸ. ਪੀ. ਸਿੰਘ ਉਬਰਾਏ ਜੀ , ਬਾਬਾ ਫ਼ਰੀਦ ਯੂਨੀਵਰਸਿਟੀ ਫ਼ਰੀਦਕੋਟ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦੁਰ ਜੀ , ਸ. ਦਰਸ਼ਨ ਸਿੰਘ ਬੁੱਟਰ ਜੀ , ਡਾ. ਦਵਿੰਦਰ ਸੈਫੀ ਜੀ , ਸ. ਬਲਬੀਰ ਸਿੰਘ ਸੈਣੀ ਜੀ , ਚੀਫ – ਇਨ – ਐਡੀਟਰ ‘ ਦਾ ਟਾਈਮਜ਼ ਆਫ਼ ਪੰਜਾਬ ‘ ( ਅਮਰੀਕਾ ) ਸ਼ਰਨਜੀਤ ਸਿੰਘ ਬੈਂਸ ਜੀ ਅਤੇ ਹੋਰ ਉੱਘੇ ਵਿਦਵਾਨਾਂ ਵੱਲੋਂ ” ਵਿਸ਼ੇਸ਼ – ਸਨਮਾਨ ” ਚਿੰਨ੍ਹ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ।ਇਸ ਸਭ ਦੇ ਲਈ ਮੈਡਮ ਰਜਨੀ ਧਰਮਾਣੀ ਨੇ ਹਾਜ਼ਰ ਹੋਏ ਸਾਰੇ ਮਹਾਂਪੁਰਖਾਂ ਤੇ ਬੁੱਧੀਜੀਵੀਆਂ ਦਾ ਬਹੁਤ ਧੰਨਵਾਦ ਕੀਤਾ।

ਇਸ ਮੌਕੇ ਪਦਮਸ੍ਰੀ ਸੁਰਜੀਤ ਪਾਤਰ ਜੀ , ਮਾਨਵਤਾ ਦੇ ਮਸੀਹਾ ਡਾ. ਐੱਸ. ਪੀ. ਸਿੰਘ ਓਬਰਾਏ ਜੀ , ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਜੀ , ” ਦਾ ਟਾਈਮਜ਼ ਆਫ਼ ਪੰਜਾਬ ” ਅਮਰੀਕਾ ਦੇ ਐਡੀਟਰ – ਇਨ – ਚੀਫ ਸ. ਸ਼ਰਨਜੀਤ ਸਿੰਘ ਬੈਂਸ ਜੀ , ਸ. ਦਰਸ਼ਨ ਸਿੰਘ ਬੁੱਟਰ ਜੀ , ਡਾ. ਦੇਵਿੰਦਰ ਸੈਫੀ ਜੀ , ਸ. ਬਲਬੀਰ ਸਿੰਘ ਸੈਣੀ ਜੀ , ਫੈਸਲ ਖਾਨ , ਦਾ ਟਾਈਮਜ਼ ਆਫ ਪੰਜਾਬ ਦੇ ਜ਼ਿਲ੍ਹਾ ਇੰਚਾਰਜ ਸ. ਦਵਿੰਦਰਪਾਲ ਸਿੰਘ ਜੀ , ਅਜੇ ਰਾਜ ਘਈ ਜੀ , ਅਨੂੰ ਬਾਲਾ , ਮਨਿੰਦਰ ਕੌਰ ਬਸੀ , ਮਾਸਟਰ ਸੰਜੀਵ ਧਰਮਾਣੀ ,ਸੰਜੀਵ ਕੁਮਾਰ ਕੁਲਾਰੀਆ , ਗੁਰਦੁਆਰਾ ਸਾਹਿਬ ਜੀ ਦੇ ਸਤਿਕਾਰਯੋਗ ਮੈਨੇਜਰ ਸ. ਗੁਰਦੀਪ ਸਿੰਘ ਕੰਗ ਜੀ ਅਤੇ ਹੋਰ ਮਹਾਨ ਵਿਦਵਾਨ ਤੇ ਬੁੱਧੀਜੀਵੀ ਹਾਜ਼ਰ ਸਨ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਿਜਲੀ ਬਿਲ !!!!!
Next articleਕਾਵਿ-ਸੰਗ੍ਰਹਿ ‘ਲਫ਼ਜ਼ ਬੋਲ ਪਏ’ ਲੋਕ ਅਰਪਣ 24 ਅਪ੍ਰੈਲ ਨੂੰ