ਰਾਹੁਲ ਗਾਂਧੀ ਵੱਲੋਂ ਪੱਛੜੀਆਂ ਸ਼੍ਰੇਣੀਆਂ ਨੂੰ ਆਬਾਦੀ ਦੇ ਆਧਾਰ ‘ਤੇ ਸਿਆਸੀ ਨੁਮਾਇੰਦਗੀ ਦੇਣ ਦਾ ਫੈਸਲਾ ਸ਼ੁਭ ਸ਼ਗਨ- ਬਾਵਾ, ਦਾਖਾ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.)– ਸਵ: ਗਿਆਨੀ ਜੈਲ ਸਿੰਘ ਸਾਬਕਾ ਰਾਸ਼ਟਰਪਤੀ ਭਾਰਤ ਸਰਕਾਰ ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਜਨਮ-ਦਿਨ ‘ਤੇ ਓ.ਬੀ.ਸੀ/ ਬੀ.ਸੀ/ ਐੱਸ.ਸੀ ਵੱਲੋਂ ਵਿਸ਼ਾਲ ਸਮਾਗਮ ਦਾ ਆਯੋਜਨ 5 ਮਈ ਨੂੰ ਗੁਰੂ ਨਾਨਕ ਭਵਨ ਲੁਧਿਆਣਾ ਵਿਖੇ ਹੋਵੇਗਾ। ਇਹ ਜਾਣਕਾਰੀ ਕੁੱਲ ਹਿੰਦ ਕਾਂਗਰਸ ਓ.ਬੀ.ਸੀ ਵਿਭਾਗ ਦੇ ਵਾਈਸ ਪ੍ਰਧਾਨ ਇੰਦਰਜੀਤ ਬੱਬੂ ਅਤੇ ਕੁੱਲ ਹਿੰਦ ਕਾਂਗਰਸ ਦੇ ਓ.ਬੀ.ਸੀ ਦੇ ਕੋਆਰਡੀਨੇਟਰ ਕ੍ਰਿਸ਼ਨ ਕੁਮਾਰ ਬਾਵਾ ਇੰਚਾਰਜ ਹਿਮਾਚਲ ਪ੍ਰਦੇਸ਼ ਨੇ ਸਾਂਝੇ ਤੌਰ ‘ਤੇ ਦਿੱਤੀ। ਬੱਬੂ ਅਤੇ ਬਾਵਾ ਨੇ ਕਿਹਾ ਕਿ ਗਿਆਨੀ ਜੀ ਮਹਾਨ ਦੇਸ਼ ਭਗਤ, ਸੁਤੰਤਰਤਾ ਸੰਗਰਾਮੀ, ਦੂਰਅੰਦੇਸ਼ ਸੋਚ ਦੇ ਉੱਚਕੋਟੀ ਦੇ ਨੇਤਾ ਸਨ। ਉਹਨਾਂ ਨੇ ਹਮੇਸ਼ਾਂ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ। ਉਹਨਾਂ ਕਿਹਾ ਕਿ ਪੰਜਾਬ ਵਿੱਚ ਪੱਛੜੀਆਂ ਸ਼੍ਰੇਣੀਆਂ ਨਾਲ ਸੰਬੰਧਿਤ 71 ਜਾਤੀਆਂ ਹਨ ਅਤੇ ਤਕਰੀਬਨ 40% ਵੋਟ ਹੈ ਪਰ ਸਿਆਸੀ ਖੇਤਰ ਵਿੱਚ ਆਬਾਦੀ ਦੇ ਆਧਾਰ ‘ਤੇ ਨੁਮਾਇੰਦਗੀ ਨਾ ਮਿਲਣਾ ਲੋਕਤੰਤਰ ਵਿੱਚ ਬੇਇਨਸਾਫ਼ੀ ਹੈ । ਉਹਨਾਂ ਕਿਹਾ ਕਿ ਰਾਹੁਲ ਗਾਂਧੀ ਜੋ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਨ। ਉਹਨਾਂ ਨੇ ਪੱਛੜੀਆਂ ਸ਼੍ਰੇਣੀਆਂ (ਓ.ਬੀ.ਸੀ) ਨੂੰ ਆਬਾਦੀ ਦੇ ਆਧਾਰ ‘ਤੇ ਸਿਆਸੀ ਨੁਮਾਇੰਦਗੀ ਦੇਣ ਦਾ ਭਾਰਤ ਦੇ ਲੋਕਾਂ ਨਾਲ ਵਾਅਦਾ ਕੀਤਾ ਹੈ ਅਤੇ ਪਾਰਟੀ ਅੰਦਰ ਉਹ ਇਸ ਸੰਦਰਭ ਵਿੱਚ ਉਸਾਰੂ ਫੈਸਲੇ ਲੈ ਰਹੇ ਹਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






