ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਭਾਰਤੀ ਰੇਲ ਵਿੱਚ ਕਾਰੀਗਰ ਐਂਟਰੀ ਲੈਵਲ ਪ੍ਰੀਖਿਆ ਦੀ ਤਿਆਰੀ ਲਈ ਰੇਲ ਕੋਚ ਫੈਕਟਰੀ, ਕਪੂਰਥਲਾ ਵਿਖੇ ਸਿਖਲਾਈ ਲੈ ਰਹੇ ਅਪ੍ਰੈਂਟਿਸਾਂ ਲਈ ਤਕਨੀਕੀ ਸਿਖਲਾਈ ਕੇਂਦਰ, ਆਰ ਸੀ ਐੱਫ , ਕਪੂਰਥਲਾ ਵਿਖੇ ਇੱਕ ਮਹੀਨੇ ਦਾ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ। ਸਿਖਿਆਰਥੀਆਂ ਨੂੰ ਜਨਰਲ ਸਾਇੰਸ, ਗਣਿਤ, ਕਰੰਟ ਮਾਮਲੇ , ਇਤਿਹਾਸ, ਭੂਗੋਲ ਅਤੇ ਹੋਰ ਵਿਸ਼ਿਆਂ ਦੀ ਸਿਖਲਾਈ ਦਿੱਤੀ ਜਾਵੇਗੀ। ਆਰ ਸੀ ਐਫ ਵਿੱਚ ਸਿਖਲਾਈ ਲੈ ਰਹੇ ਸਿਖਿਆਰਥੀਆਂ ਤੋਂ ਇਲਾਵਾ ਆਰ ਸੀ ਐਫ ਕਰਮਚਾਰੀਆਂ ਦੇ ਬੱਚਿਆਂ ਨੂੰ ਔਨਲਾਈਨ ਸਿਖਲਾਈ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਸਿਖਲਾਈ ਪ੍ਰੋਗਰਾਮ 19.02.2025 ਨੂੰ ਸ਼ੁਰੂ ਹੋਵੇਗਾ ਅਤੇ 22.03.2025 ਤੱਕ ਜਾਰੀ ਰਹੇਗਾ। ਸਿਖਲਾਈ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਹਰ ਰੋਜ਼ ਬਾਅਦ ਦੁਪਹਿਰ ਅਤੇ ਸ਼ਨੀਵਾਰ ਨੂੰ ਸਵੇਰੇ ਦਿੱਤੀ ਜਾਵੇਗੀ।ਵੈਬੈਕਸ ਰਾਹੀਂ ਔਨਲਾਈਨ ਸਿਖਲਾਈ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਲਿੰਕ ਆਰ ਸੀ ਐਫ ਕਪੂਰਥਲਾ ਦੀ ਵੈੱਬਸਾਈਟ ‘ਤੇ ਉਪਲਬਧ ਕਰਵਾਇਆ ਗਿਆ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj