(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਇਸ ਵੇਲੇ ਪੰਜਾਬ ਵਿੱਚ ਅਮਨ ਕਾਨੂੰਨ ਦੀ ਜੋ ਸਥਿਤੀ ਹੈ ਉਹ ਅਸੀਂ ਰੋਜਾਨਾ ਹੀ ਖਬਰਾਂ ਵਿੱਚੋਂ ਦੇਖਦੇ ਵਾਚਦੇ ਹਾਂ ਪੰਜਾਬ ਵਿੱਚ ਲੁੱਟਾਂ ਖੋਹਾਂ ਡਕੈਤੀਆਂ ਕਤਲ ਹੋਰ ਬੜਾ ਕੁਝ ਰੋਜ਼ਾਨਾ ਹੀ ਸਾਹਮਣੇ ਆ ਰਿਹਾ ਹੈ ਜਿਸ ਨੂੰ ਦੇਖ ਕੇ ਫਿਕਰਮੰਦੀ ਵੀ ਹੁੰਦੀ ਹੈ ਪਰ ਦੂਜੇ ਪਾਸੇ ਅੰਗਰੇਜ਼ਾਂ ਦੇ ਮੁਲਕਾਂ ਵਿੱਚ ਜਾ ਕੇ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਸਾਡੇ ਕੁਝ ਪੰਜਾਬੀ ਕੀ ਕੁਝ ਕਰ ਰਹੇ ਹਨ ਇਹ ਵੀ ਅਕਸਰ ਹੀ ਸਾਹਮਣੇ ਆ ਜਾਂਦਾ ਹੈ। ਪਰ ਬਠਿੰਡਾ ਦੇ ਗੋਨਿਆਣਾ ਇਲਾਕੇ ਦੇ ਵਿੱਚ ਐਨਆਰਆਈ ਜੋੜੇ ਦੀ ਅਜੀਬ ਜਿਹੀ ਕਹਾਣੀ ਸਾਹਮਣੇ ਆਈ ਹੈ ਜੋ ਆਸਟਰੇਲੀਆ ਤੋਂ ਆਇਆ ਹੋਇਆ ਪਤੀ ਪਤਨੀ ਹੈ ਬੀਤੇ ਦਿਨੀ ਇੱਕ ਵਿਆਹ ਵਿੱਚ ਜਾਂਦੇ ਹਨ ਉੱਥੇ ਦਾਰੂ ਆਦਿ ਵਿੱਚ ਮਸਤ ਹੋ ਕੇ ਆਪਸ ਵਿੱਚ ਲੜਾਈ ਕਰਨ ਲੱਗ ਜਾਂਦੇ ਹਨ ਤੇ ਉਸ ਇਲਾਕੇ ਵਿੱਚ ਹੀ ਉਹਨਾਂ ਲੜਦਿਆਂ ਝਗੜਦਿਆਂ ਨੂੰ ਦੇਖ ਗੱਡੀ ਵਿੱਚ ਜਾ ਰਹੇ ਨੌਜਵਾਨ ਛਡਾਉਣ ਲੱਗਦੇ ਹਨ ਤੇ ਇੱਥੋਂ ਹੀ ਉਲਟੀ ਕਹਾਣੀ ਸ਼ੁਰੂ ਹੋ ਜਾਂਦੀ ਹੈ। ਇਹ ਐਨਆਰਆਈ ਜੋੜਾ ਉਹਨਾਂ ਨੌਜਵਾਨਾਂ ਉੱਪਰ ਹੀ ਗੋਨਿਆਣਾ ਮੰਡੀ ਦੇ ਬਾਈਪਾਸ ਤੇ ਹੋਈ 40 ਤੋਲੇ ਸੋਨੇ ਦੀ ਲੁੱਟ ਨਕਲੀ ਡਰਾਮਾ ਕਰਦਾ ਹੈ। ਆਪਾਂ ਦੋ ਦਿਨ ਪਹਿਲਾਂ ਇੱਕ ਖਬਰ ਵਾਇਰਲ ਹੋਈ ਦੇਖੀ ਹੋਣੀ ਹੈ ਕਿ ਇਕ ਐਨਆਰਆਈ ਜੋੜੇ ਵੱਲੋਂ ਥਾਣਾ ਨੇਹੀਆਂ ਵਾਲਾ ਵਿਖੇ ਇੱਕ ਰਿਪੋਰਟ ਦਰਜ ਕਰਾਈ ਗਈ ਸੀ ਵਿਆਹ ਤੋਂ ਵਾਪਸ ਜਾ ਰਹੇ ਇਸ ਐਨਆਰਆਈ ਜੋੜੇ ਨੂੰ ਗੋਨਿਆਣਾ ਮੰਡੀ ਦੇ ਬਾਈਪਾਸ ਤੇ ਲੁੱਟਿਆ ਜਾਂਦਾ ਹੈ ਜਿੱਥੇ ਕਿ ਉਹਨਾਂ ਤੋਂ ਤਕਰੀਬਨ 40 ਤੋਲੇ ਸੋਨਾ ਖੋਹ ਲਿਆ ਜਾਂਦਾ ਹੈ ਅਤੇ ਉਹਨਾਂ ਦੀ ਕੁੱਟਮਾਰ ਵੀ ਕੀਤੀ ਜਾਂਦੀ ਹੈ ਤਾਂ ਉਹਨਾਂ ਵੱਲੋਂ ਜੋ ਵੀਡੀਓ ਦਿੱਤੀ ਗਈ ਸੀ ਜਿਸ ਵਿੱਚ ਇੱਕ ਵਿਅਕਤੀ ਭੱਜ ਰਿਹਾ ਹੈ ਤਾਂ ਪੁਲਿਸ ਵੱਲੋਂ ਤਫਤੀਸ਼ ਸ਼ੁਰੂ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹ ਸਾਰੀ ਕਹਾਣੀ ਮਨਘੜਤ ਸੀ ਅਸਲੀਅਤ ਸਗੋਂ ਇਹ ਸੀ ਕਿ ਇਹ ਦੋਨੋਂ ਮੀਆਂ ਬੀਬੀ ਗੋਨਿਆਣਾ ਮੰਡੀ ਦੇ ਬਾਈਪਾਸ ਉੱਪਰ ਇੱਕ ਦੂਸਰੇ ਨਾਲ ਲੜ ਰਹੇ ਸੀ ਤੇ ਵਿਆਹ ਤੋਂ ਵਾਪਸ ਆ ਰਹੇ ਇਸ ਬੰਦੇ ਦੀ ਸ਼ਰਾਬ ਪੀਤੀ ਹੋਈ ਸੀ ਅਤੇ ਉਸੇ ਸਮੇਂ ਇਹਨਾਂ ਦੇ ਕੋਲੋਂ ਐਰਟਿਕਾ ਗੱਡੀ ਲੰਘਦੀ ਹੈ ਤਾਂ ਉਹ ਸੁਭਾਵਿਕ ਹੀ ਇਹਨਾਂ ਨੂੰ ਲੜਨ ਤੋਂ ਰੋਕਣ ਲਈ ਯਤਨ ਕਰਦੇ ਨੇ ਤਾਂ ਉਲਟਾ ਇਹ ਦੋਨੋਂ ਮੀਆਂ ਬੀਬੀ ਉਹਨਾਂ ਦੇ ਹੀ ਗਲ ਪੈ ਜਾਂਦੇ ਨੇ ਉਸ ਤੋਂ ਬਾਅਦ ਉਹ ਮੁੰਡੇ ਆਪਣੀ ਗੱਡੀ ਵਿੱਚ ਬੈਠਦੇ ਨੇ ਤੇ ਚਲੇ ਜਾਂਦੇ ਹਨ ।ਇਹ ਸਾਰੇ ਮੁੰਡੇ ਜਿੰਨਾ ਉੱਪਰ ਝੂਠੇ ਇਲਜਾਮ ਲਾਏ ਗਏ ਸੀ ਉਹ ਵਾਲੀਬਾਲ ਟੀਮ ਦੇ ਖਿਡਾਰੀ ਸਨ ਜਦੋਂ ਜਾਂਚ ਦੌਰਾਨ ਬਿਲਕੁਲ ਨਿਰਦੋਸ਼ ਪਾਏ ਗਏ ਅਤੇ ਇਸ ਐਨਆਰਆਈ ਜੋੜੇ ਉੱਪਰ ਝੂਠੀ ਦਰਖਾਸਤ ਦੇਣ ਅਤੇ ਪੁਲਿਸ ਨੂੰ ਗਲਤ ਜਾਣਕਾਰੀ ਦੇਣ ਦੇ ਸਬੰਧ ਵਿੱਚ ਬਣਦੀ ਧਾਰਾ ਦੇ ਅਧੀਨ ਇਹਨਾਂ ਦੋਨਾਂ ਮੀਆਂ ਬੀਬੀ ਉੱਪਰ ਪਰਚਾ ਦਰਜ ਕੀਤਾ ਗਿਆ। ਇਹ ਦੋਨੋਂ ਮੀਆਂ ਬੀਬੀ ਬਾਈ ਪਾਸ ਗੋਨਿਆਣਾ ਤੋਂ ਲਗਭਗ ਦੋ ਕਿਲੋਮੀਟਰ ਦੂਰ ਆਪਣੇ ਰਿਸ਼ਤੇਦਾਰਾਂ ਦੇ ਵਿਆਹ ਵਿੱਚੋਂ ਆ ਰਹੇ ਸੀ ਤਾਂ ਜਦੋਂ ਪੁਲਿਸ ਨੇ ਇਸ ਐਨਆਰਆਈ ਕੁੜੀ ਨੂੰ ਪੁੱਛਿਆ ਕਿ ਤੂੰ ਇਹ ਸਭ ਡਰਾਮਾ ਕਿਉਂ ਰਚਿਆ ਤਾਂ ਉਸਨੇ ਗੱਲ ਗੋਲ ਮੋਲ਼ ਕਰਦੇ ਹੋਏ ਕਿਹਾ ਕਿ ਮੈਨੂੰ ਲੋਕਾਂ ਨੇ ਕਿਹਾ ਸੀ ਕਿ ਜੇਕਰ ਤੂੰ ਇਹ ਕਹੇਗੀ ਕਿ ਮੇਰੇ ਨਾਲ ਬਹੁਤ ਵੱਡੀ ਲੁੱਟ ਹੋਈ ਹੈ ਤਾਂ ਸ਼ਾਇਦ ਪੁਲਿਸ ਜਲਦੀ ਕਾਰਵਾਈ ਕਰ ਦੇਊਗੀ। ਬਠਿੰਡਾ ਦੀ ਐਸਐਸਪੀ ਅਮਨੀਤ ਕੋਂਡਲ ਨੇ ਖੁਦ ਅੱਗੇ ਹੋ ਕੇ ਇਸ ਸਾਰੇ ਕੇਸ ਨੂੰ ਦੇਖਿਆ, ਚੰਗੇ ਅਫਸਰਾਂ ਦੀਆਂ ਡਿਊਟੀਆਂ ਲਗਾ ਕੇ ਸੱਚ ਸਾਹਮਣੇ ਲਿਆਂਦਾ ਇੱਕ ਪੱਤਰਕਾਰ ਸੰਮੇਲਨ ਵੀ ਕੀਤਾ ਗਿਆ ਤੇ ਇਹ ਜੋ ਆਸਟਰੇਲੀਆ ਦਾ ਪੰਜਾਬੀ ਜੋੜਾ ਇਸ ਵੇਲੇ ਹਵਾਲਾਤ ਵਿੱਚ ਸਖਤ ਧਰਾਵਾਂ ਲਾ ਕੇ ਹਵਾਲਾਤ ਵਿੱਚ ਬੰਦ ਕੀਤਾ ਗਿਆ ਜਦੋਂ ਇਸ ਜੋੜੇ ਨੂੰ ਪੱਤਰਕਾਰਾਂ ਸਾਹਮਣੇ ਪੇਸ਼ ਕੀਤਾ ਤਾਂ ਲੜਕੀ ਨੇ ਇਹੀ ਕਿਹਾ ਕਿ ਸੌਰੀ….।ਹੁਣ ਇਸ ਜੋੜੇ ਨੂੰ ਜੇਲ ਵਿੱਚ ਭੇਜਿਆ ਜਾਵੇਗਾ ਫਿਰ ਅੱਗੇ ਜ਼ਮਾਨਤ ਜਾਂ ਹੋਰ ਕੋਈ ਕਾਰਵਾਈ ਕਦੋਂ ਸ਼ੁਰੂ ਹੋਵੇਗੀ ਇਹ ਲੰਮੀ ਪ੍ਰਕਿਰਿਆ ਹੈ ਪਰ ਸਾਡੇ ਕੁਝ ਸੌੜੀ ਸੋਚ ਦੇ ਪੰਜਾਬੀ ਵਿਦੇਸ਼ਾਂ ਵਿੱਚ ਜਾ ਕੇ ਵੀ ਨਹੀਂ ਸੁਧਰਦੇ ਉਹਨਾਂ ਦਾ ਕੀ ਕੀਤਾ ਜਾਵੇ ਪਰ ਹੁਣ ਜਦੋਂ ਪੰਜਾਬ ਪੁਲਿਸ ਦੀ ਕਾਰਵਾਈ ਹੋਈ ਤਾਂ ਸੌਰੀ ਚੇਤੇ ਆਈ ਨਹੀਂ ਤਾਂ ਇਹਨਾਂ ਨੇ ਬੇਦੋਸ਼ੇ ਖਿਡਾਰੀ ਹੀ ਫਸਾ ਦੇਣੇ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj



