HOME ਇੰਡੀਅਨ ਓਵਰਸੀਜ਼ ਕਾਂਗਰਸ ਯੂ.ਐੱਸ.ਏ. ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ ਦਾ ਹਲਕਾ ਦੱਖਣੀ...

ਇੰਡੀਅਨ ਓਵਰਸੀਜ਼ ਕਾਂਗਰਸ ਯੂ.ਐੱਸ.ਏ. ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ ਦਾ ਹਲਕਾ ਦੱਖਣੀ ਵਿਖੇ ਹੋਇਆ ਭਰਵਾਂ ਸਵਾਗਤ

ਪੰਜਾਬ ਕਾਂਗਰਸ ਦੇ ਨੇਤਾ ਇੱਕਮੁੱਠ ਅਤੇ ਇੱਕਜੁੱਟ– ਵਿਰੋਧੀ ਗਲਤ ਅਫ਼ਵਾਹਾਂ ਫੈਲਾ ਰਹੇ ਹਨ- ਬਾਵਾ, ਗਿੱਲ

 ਮਨਰੇਗਾ ਦਾ ਭਾਰਤ ਦੀ ਭਾਜਪਾ ਸਰਕਾਰ ਨੇ ਨਾਮ ਹੀ ਨਹੀਂ ਬਦਲਿਆ ਸਗੋਂ ਇਹ ਰਾਸ਼ਟਰਪਿਤਾ ਦੀਆਂ ਕਿਰਤੀਆਂ ਪ੍ਰਤੀ ਭਾਵਨਾਵਾਂ ਦਾ ਕਤਲ ਹੈ– ਬਾਵਾ

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਅੱਜ ਵਿਧਾਨ ਸਭਾ ਹਲਕਾ ਦੱਖਣੀ ਵਿਖੇ ਬੀਬੀ ਮਨਜੀਤ ਕੌਰ ਸਰੋਏ ਵੱਲੋਂ ਵਰਕਰ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ (ਓ.ਬੀ.ਸੀ.) ਇੰਚਾਰਜ ਹਿਮਾਚਲ ਪ੍ਰਦੇਸ਼ ਨੇ ਕੀਤੀ ਜਦਕਿ ਮੀਟਿੰਗ ਵਿੱਚ ਇੰਡੀਅਨ ਓਵਰਸੀਜ ਕਾਂਗਰਸ ਯੂ.ਐੱਸ.ਏ. ਪੰਜਾਬ ਚੈਪਟਰ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ ਉਚੇਚੇ ਤੌਰ ‘ਤੇ ਪਹੁੰਚੇ। ਇਸ ਸਮੇਂ ਸ੍ਰ: ਗਿੱਲ ਦਾ ਕਾਂਗਰਸੀ ਵਰਕਰਾਂ ਨੇ ਭਰਵਾਂ ਸਵਾਗਤ ਕੀਤਾ। ਇਸ ਸਮੇਂ ਡਾ: ਪਰਮਜੀਤ ਸਿੰਘ, ਗੁਰਨਾਮ ਸਿੰਘ ਕਲੇਰ ਜਨਰਲ ਸਕੱਤਰ ਪ੍ਰਦੇਸ਼ ਕਾਂਗਰਸ (ਓ.ਬੀ.ਸੀ.), ਰਾਕੇਸ਼ ਗੋਇਲ, ਕਰਨੈਲ ਸਿੰਘ ਗਿੱਲ ਡਾਇਰੈਕਟਰ ਮਾਰਕਫੈਡ ਪੰਜਾਬ, ਮਹਿਲਾ ਕਾਂਗਰਸ ਪ੍ਰਧਾਨ ਸੁਰਿੰਦਰ ਕੌਰ, ਤੇਜਵੰਤ ਸਿੰਘ ਸਿੱਧੂ, ਬਲਜੀਤ ਗੋਗਨਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਸਮੇਂ ਬੋਲਦੇ ਸ਼੍ਰੀ ਬਾਵਾ ਅਤੇ ਗਿੱਲ ਨੇ ਕਿਹਾ ਕਿ ਅੱਜ ਦੀ ਮੀਟਿੰਗ ਕਾਂਗਰਸੀ ਵਰਕਰਾਂ ਅੰਦਰ ਜੋਸ਼ ਦਾ ਪ੍ਰਗਟਾਵਾ ਕਰਦੀ ਹੈ। ਉਹਨਾਂ ਕਿਹਾ ਕਿ ਵਰਕਰਾਂ ਨੇ ਹਮੇਸ਼ਾਂ ਪਾਰਟੀ ਦੀ ਮਜ਼ਬੂਤੀ ਲਈ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਕਾਂਗਰਸ ਇੱਕਮੁੱਠ ਅਤੇ ਇਕਜੁੱਟ ਹੈ। ਵਿਰੋਧੀ ਪਾਰਟੀਆਂ ਦੇ ਲੋਕ ਗਿਣੀ ਮਿਥੀ ਸਾਜਿਸ਼ ਅਧੀਨ ਵਖਰੇਵੇਂ ਦੇ ਬਿਆਨ ਦੇ ਰਹੇ ਹਨ। ਉਹਨਾਂ ਕਿਹਾ ਕਿ ਸਾਡਾ ਨੇਤਾ ਰਾਹੁਲ ਗਾਂਧੀ ਹੈ ਜਿਸ ਦਾ ਕੋਈ ਵੀ ਫੈਸਲਾ ਹਰ ਵਰਕਰ ਅਤੇ ਨੇਤਾ ਨੂੰ ਮੰਨਣਯੋਗ ਹੈ। ਉਹਨਾਂ ਕਿਹਾ ਕਿ ਮਨਰੇਗਾ ਖ਼ਤਮ ਕਰਕੇ ਭਾਜਪਾ ਸਰਕਾਰ ਨੇ ਲੋਕਹਿੱਤ ਸਕੀਮ ਦਾ ਨਾਮ ਹੀ ਨਹੀਂ ਬਦਲਿਆ ਸਗੋਂ ਇਹ ਭਾਰਤ ਦੀ ਸਰਕਾਰ ਨੇ ਕਿਰਤੀਆਂ ਤੋਂ ਰੋਟੀ ਦਾ ਹੱਕ ਖੋਹਿਆ ਹੈ ਜੋ ਕਿ ਡਾ: ਮਨਮੋਹਨ ਸਿੰਘ ਦੀ ਸਰਕਾਰ ਸਮੇਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਭਾਵਨਾ ਅਤੇ ਕਿਰਤੀਆਂ ਪ੍ਰਤੀ ਸੋਚ ਨੂੰ ਅਮਲੀ ਰੂਪ ਦੇਣ ਵਾਲੀ ਸਕੀਮ ਸੀ ਪਰ ਭਾਜਪਾ ਨੇ ਕਿਰਤੀਆਂ ਦਾ ਹੱਕ ਖੋਹ ਕੇ ਅਨਿਆਏ ਹੀ ਨਹੀਂ ਕੀਤਾ ਸਗੋਂ ਇਹ ਫੈਸਲਾ ਗ਼ਰੀਬ ਦੇ ਮੂੰਹ ਵਿੱਚੋਂ ਰੋਟੀ ਖੋਹਣ ਦੇ ਬਰਾਬਰ ਹੈ ਜਿਸ ਦਾ ਲੋਕ ਸਮੇਂ ਸਿਰ ਜਵਾਬ ਦੇਣਗੇ। ਬਾਵਾ ਨੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਸੰਵਿਧਾਨ ਅੰਦਰ ਸਰਕਾਰ ਦਾ ਪਹਿਲਾ ਫ਼ਰਜ਼ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨਾ ਵੀ ਪੂਰਾ ਨਹੀਂ ਕਰ ਸਕੀ। ਇਸ ਤੋਂ ਹੋਰ ਕੀ ਆਸ ਰੱਖੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਨਾਮ ਤਾਂ ‘ਆਪ’ ਪਾਰਟੀ ਹੈ ਪਰ ਇਸ ਦੀ ਕਾਰਗੁਜ਼ਾਰੀ ਬੇਗਾਨਿਆਂ ਤੋਂ ਵੀ ਭੈੜੀ ਹੈ। ਇਸ ਸਮੇਂ ਤ੍ਰਿਲੋਚਨ ਸ਼ਿੰਦਾ, ਸਰਬਜੀਤ ਸ਼ਿੰਦਾ, ਤ੍ਰਿਲੋਕ ਸਿੰਘ, ਮਹਿੰਦਰ ਸਿੰਘ, ਨੀਤੂ ਯਾਦਵ, ਸੁਰਜੀਤ ਸਿੰਘ ਕੈਂਥ, ਐੱਸ.ਕੇ ਖੰਨਾ, ਜਗਦੀਸ਼ ਸਿੰਘ, ਦਾਨ ਸਿੰਘ, ਚਰਨ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਲੁਧਿਆਣਾ ਵਿੱਚ ‘ਸਰਕਾਰ-ਏ-ਖਾਲਸਾ ਐਵਾਰਡਜ਼ 2026’ ਦਾ ਸਫਲ ਆਯੋਜਨ
Next articleThe Hindutva–Corporate Nexus and the Restructuring of Indian Politics