ਭਾਰਤੀ ਫ਼ੌਜ ਮੁਖੀ ਸ੍ਰੀਲੰਕਾ ਦੇ ਦੌਰੇ ’ਤੇ

ਕੋਲੰਬੋ (ਸਮਾਜ ਵੀਕਲੀ):  ਭਾਰਤੀ ਫ਼ੌਜ ਦੇ ਮੁਖੀ ਜਨਰਲ ਐਮ.ਐਮ. ਨਰਵਾਣੇ ਨੇ ਅੱਜ ਸ੍ਰੀਲੰਕਾ ਦੇ ਚੋਟੀ ਦੇ ਫ਼ੌਜੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਦੁਵੱਲੇ ਰੱਖਿਆ ਸਹਿਯੋਗ ਦੇ ਹੋਰ ਵਿਸਤਾਰ ਬਾਰੇ ਵਿਚਾਰ-ਚਰਚਾ ਕੀਤੀ ਗਈ। ਭਾਰਤੀ ਜਨਰਲ ਚਾਰ ਦਿਨਾਂ ਲਈ ਸ੍ਰੀਲੰਕਾ ਦੇ ਦੌਰੇ ਉਤੇ ਆਏ ਹਨ। ਉਨ੍ਹਾਂ ਸ੍ਰੀਲੰਕਾ ਦੇ ਫ਼ੌਜ ਮੁਖੀ ਜਨਰਲ ਸ਼ਵੇਂਦਰ ਸਿਲਵਾ, ਜਨਰਲ (ਸੇਵਾਮੁਕਤ) ਕਮਲ ਗੁਣਾਰਤਨੇ ਤੇ ਰੱਖਿਆ ਮੰਤਰਾਲੇ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ।

ਉਹ ਫ਼ੌਜੀ ਹੈੱਡਕੁਆਰਟਰ ਵੀ ਗਏ ਤੇ ਗਾਰਡ ਆਫ ਆਨਰ ਦਾ ਮੁਆਇਨਾ ਕੀਤਾ। ਜਨਰਲ ਨਰਵਾਣੇ ਨੇ ਭਾਰਤੀ ਸ਼ਾਂਤੀ ਬਲਾਂ ਦੀ ਜੰਗੀ ਯਾਦਗਾਰ ’ਤੇ ਸ਼ਰਧਾਂਜਲੀ ਵੀ ਭੇਟ ਕੀਤੀ। ਸ੍ਰੀਲੰਕਾ ਵਿਚ ਸ਼ਾਂਤੀ ਕਾਇਮ ਕਰਨ ਲਈ ਕਈ ਭਾਰਤੀ ਸੈਨਿਕਾਂ ਨੇ ਸ਼ਹਾਦਤ ਦਿੱਤੀ ਸੀ। ਆਪਣੇ ਦੌਰੇ ਦੌਰਾਨ ਜਨਰਲ ਨਰਵਾਣੇ ਭਲਕੇ ਰਾਸ਼ਟਰਪਤੀ ਗੋਟਬਾਯਾ ਰਾਜਪਕਸਾ ਤੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸਾ ਨਾਲ ਵੀ ਮੁਲਾਕਾਤ ਕਰਨਗੇ। ਜ਼ਿਕਰਯੋਗ ਹੈ ਕਿ ਭਾਰਤ ਤੇ ਸ੍ਰੀਲੰਕਾ ਨੇ ਪਿਛਲੇ ਹਫ਼ਤੇ 12 ਦਿਨਾਂ ਦੇ ਫ਼ੌਜੀ ਅਭਿਆਸ ਦੀ ਸ਼ੁਰੂਆਤ ਕੀਤੀ ਸੀ। ਹਫ਼ਤਾ ਪਹਿਲਾਂ ਭਾਰਤ ਦੇ ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਵੀ ਸ੍ਰੀਲੰਕਾ ਦੇ ਦੌਰੇ ਉਤੇ ਗਏ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਾਮਿਲਨਾਡੂ ਦੇ ਟਰਾਂਸਪੋਰਟ ਖੇਤਰ ਦੇ ਕਾਮੇ ਕਿਸਾਨ ਮੋਰਚੇ ਵਿੱਚ ਹੋਏ ਸ਼ਾਮਲ
Next articleਚਾਬਹਾਰ ਬੰਦਰਗਾਹ ਨੂੰ ਟਰਾਂਸਪੋਰਟ ਗਲਿਆਰੇ ’ਚ ਸ਼ਾਮਲ ਕੀਤਾ ਜਾਵੇ: ਜੈਸ਼ੰਕਰ