ਨਵਾਂਸ਼ਹਿਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਭਾਰਤ ਸਕਾਊਟਸ ਅਤੇ ਗਾਈਡਜ਼ ਨੂੰ ਉੱਚ ਸਿੱਖਿਆ ਵਿੱਚ ਦਾਖਲਿਆ ਲਈ ਵੇਟਿਜ਼ ਲਿਸ਼ਟ ਵਿੱਚ ਸ਼ਾਮਿਲ ਕੀਤਾ ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਭਾਰਤ ਸਕਾਊਟਸ ਅਤੇ ਗਾਈਡਜ਼ ਪੰਜਾਬ ਸਰਦਾਰ ਉਂਕਾਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਭਾਰਤ ਸਕਾਊਟਸ ਅਤੇ ਗਾਈਡਜ਼ ਪੰਜਾਬ ਦੇ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਓਕਾਂਰ ਸਿੰਘ ਤੇ ਟੀਮ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ਼ ਚਾਂਸਲਰ ਪ੍ਰੋ.ਡਾ. ਜਗਦੀਪ ਸਿੰਘ ਵਿਚਕਾਰ ਅਤੇ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾ ਦੇ ਡੀਨ ਅਤੇ ਦਾਖਲਿਆ ਸਬੰਧੀ ਕਮੇਟੀਆ ਨਾਲ ਵਿਸਥਾਰ ਨਾਲ ਮੀਟਿੰਗਾਂ ਹੋਈਆ ਸਨ ਤੇ ਉਹਨਾਂ ਮੀਟੰਗਾਂ ਦੇ ਸਿੱਟੇ ਵਜੋਂ ਪੰਜਾਬੀ ਯੀਨਵਰਸਿਟੀ ਵਲੋਂ ਇਹ ਫੈਸਲਾ ਲਿਆ ਹੈ।ਹੁਣ ਯੁਨੀਵਰਸਿਟੀ ਦੇ ਫੈਸਲੇ ਨਾਲ ਯੂਨੀਵਰਸਿਟੀ ਨਾਲ ਸਬੰਧਤ ਹਾਇਰ ਸਿੱਖਿਆ ਵਿੱਚ ਦਾਖਲੇ ਭਾਰਤ ਸਕਾਊਟਸ ਅਤੇ ਗਾਈਡਜ਼ ਵਾਲੇ ਵਿਦਿਆਰਥੀਆ ਨੂੰ ਦਾਖਲੇ ਲਈ ਵਿਸ਼ੇਸ ਨੰਬਰ ਦੇਣ ਦਾ ਫੈਸਲਾ ਕੀਤਾ ਹੈ।ਜਿਸ ਤਹਿਤ ਤ੍ਰਿਤੀਆ ਸੋਪਾਨ ਸਕਾਊਟ ਗਾਈਡ /ਨਿਪੁੰਨ ਰੋਵਰ/ਰੇਂਜਰ ਲਈ 1% ਵੇਟਿਜ਼,ਸਟੇਟ ਐਵਾਰਡ(ਰਾਜ ਪੁਰਸ਼ਕਾਰ )/ਰੋਵਰ ਰੇਂਜਰ ਲਈ 2%,ਰਾਸਟਰਪਤੀ ਐਵਾਰਡ ਵਾਲੇ ਵਿਦਿਆਰਥੀਆ ਨੂੰ 3% ਵੇਟਿਜ਼ ਅੰਕ ਮੈਰਿਟ ਵਿੱਚ ਦਿੱਤੇ ਜਾਣਗੇ।ਇਸ ਮੌਕੇ ਸਰਦਾਰ ਓਕਾਂਰ ਸਿੰਘ ਨੇ ਕਿਹਾ ਕਿ ਅੱਜ ਦਾ ਦਿਨ ਭਾਰਤ ਸਕਾਊਟਸ ਅਤੇ ਗਾਈਡਜ਼ ਲਈ ਇੱਕ ਇਤਹਾਸਿਕ ਦਿਨ ਹੈ ਜਿਸ ਲਈ ਭਾਰਤ ਸਕਾਊਟਸ ਅਤੇ ਗਾਈਡਜ਼ ਪੰਜਾਬ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ।ਇਸ ਮੌਕੇ ਉਹਨਾਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ਼ ਚਾਂਸਲਰ ਪ੍ਰੋ.ਡਾ. ਜਗਦੀਪ ਸਿੰਘ ਅਤੇ ਉਹਨਾਂ ਦੀ ਪੂਰੀ ਟੀਮ ਦਾ ਵੀ ਧੰਨਵਾਦ ਕੀਤਾ ਜਿਹਨਾਂ ਭਾਰਤ ਸਕਾਊਟਸ ਅਤੇ ਗਾਈਡਜ਼ ਦੀ ਮਹੱਤਤਾ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



