ਮੋਟਰਸਾਈਕਲ ਬੁਰੀ ਤਰ੍ਹਾਂ ਨਾਲ ਨੁਕਸਾਨੀਆ ਗਿਆ
ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਨੇੜੇ ਪਿੰਡ ਰੈਲਮਾਜਰਾ ਦੇ ਕੋਲ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਕੁਲਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਹਗੀਰ ਤੋਂ ਸੂਚਨਾ ਪ੍ਰਾਪਤ ਹੋਈ ਰੈਲਮਾਜਰਾ ਐਚ ਪੀ ਪੈਟਰੋਲ ਪੰਪ ਨਜ਼ਦੀਕ ਐਕਸੀਡੈਂਟ ਹੋ ਗਿਆ ਹੈ ਤਾਂ ਉਨ੍ਹਾਂ ਨੇ ਮੋਕੇ ਤੇ ਜਾ ਕੇ ਦੇਖਿਆ ਇੱਕ ਸਪਲੈਂਡਰ ਮੋਟਰਸਾਈਕਲ ਨੂੰ ਪੀ ਬੀ 10ਸੀ ਓ9225 ਜਿਸਨੂੰ ਕਿ ਵਿਸ਼ਾਲ ਕਟਾਰੀਆ ਪੁੱਤਰ ਰਾਮ ਕ੍ਰਿਸ਼ਨ ਵਾਸੀ ਬਿਲਾਸਪੁਰ, ਹਿਮਾਚਲ ਪ੍ਰਦੇਸ਼ ਚਲਾ ਰਿਹਾ ਸੀ ਅਤੇ ਇਸ ਦੇ ਮਗਰ ਇਸ ਦੋਸਤ ਨਿਤਿਨ ਪੁੱਤਰ ਕਸ਼ਮੀਰ ਸਿੰਘ ਵਾਸੀ ਬਿਲਾਸਪੁਰ, ਹਿਮਾਚਲ ਪ੍ਰਦੇਸ਼ ਬੈਠਾ ਇਹ ਮੋਟਰਸਾਈਕਲ ਬਲਾਚੌਰ ਸਾਇਡ ਤੋਂ ਰੋਪੜ ਸਾਈਡ ਜਾ ਰਿਹਾ ਸੀ ਜਦੋਂ ਇਹ ਮੋਟਰਸਾਈਕਲ ਪੈਟਰੋਲ ਪੰਪ ਨਜ਼ਦੀਕ ਸਰਵਿਸ ਰੋਡ ਤੋਂ ਮੇਨ ਹਾਈਵੇ ਤੇ ਚੜ੍ਹਨ ਲੱਗੇ ਤਾਂ ਪਿੱਛੋ ਦੀ ਆ ਰਹੀ ਇੱਕ ਸਵਿਫਟ ਡਿਜਾਇਰ ਯੂ ਪੀ 32ਸੀ ਐਕਸ 2691 ਜਿਸ ਸਾਕਿਦ ਪੁੱਤਰ ਰਿਆਜ਼ ਵਾਸੀ ਬੱਦੀ ਹਿਮਾਚਲ ਪ੍ਰਦੇਸ਼ ਚਲਾ ਰਿਹਾ ਸੀ ਕਾਰ ਨਾਲ ਮੋਟਰਸਾਈਕਲ ਟੱਕਰ ਹੋ ਗਈ ਜਿਸ ਵਿੱਚ ਮੋਟਰਸਾਈਕਲ ਸਵਾਰ ਦੋਨਾਂ ਵਿਅਕਤੀਆਂ ਜਖ਼ਮੀ ਹੋ ਗਏ ਜਿਹਨਾਂ ਨੂੰ ਨੈਸ਼ਨਲ ਹਾਈਵੇ ਅਥਾਰਟੀ ਦੀ ਐਬੂਲੈਂਸ ਰਾਹੀ ਇਲਾਜ਼ ਲਈ ਸਿਵਲ ਹਸਪਤਾਲ ਰੋਪੜ੍ਹ ਲਿਜਾਇਆ ਗਿਆ ਹਾਦਸੇ ਵਿੱਚ ਮੋਟਰਸਾਈਕਲ ਬੁਰੀ ਤਰ੍ਹਾਂ ਨਾਲ ਨੁਕਸਾਨੀਆ ਗਿਆ ਐਸ ਐਸ ਐਫ ਦੀ ਟੀਮ ਵਲੋਂ ਮੋਟਰਸਾਈਕਲ ਤੇ ਕਾਰ ਚੌਕੀ ਆਂਸਰੋ ਦੇ ਹਵਾਲੇ ਕੀਤੇ ਗਏ ਅਤੇ ਰੋਡ ਕਲੀਅਰ ਕਰਵਾਕੇ ਆਵਾਜਾਈ ਨੂੰ ਸੁਚਾਰੂ ਕਰਵਾਇਆ ਗਿਆ।ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



