(ਸਮਾਜ ਵੀਕਲੀ)
ਅਜ਼ਾਦੀ ਦਿਵਸ ਦੀਆਂ ਵਧਾਈਆਂ,
ਜੋ ਲੋਕ ਹਿੱਤਾਂ ਲਈ ਸ਼ੰਘਰਸ਼ ਕਰਦੇ ਨੇ।
ਅਜ਼ਾਦੀ ਦਿਵਸ਼ ਦੀਆਂ ਵਧਾਈਆਂ,
ਜੋ ਹੱਕਾਂ ਲਈ,ਨਾ ਮਰਨੋਂ ਡਰਦੇ ਨੇ।
ਵਧਾਈਆਂ ਉਹਨਾਂ ਨੂੰ,
ਜੋ ਖਾਂਵਦੇ ਨੇ ਹੱਕ ਹਲਾਲ ਜੀ ।
ਵਧਾਈਆਂ ਉਹਨਾਂ ਨੂੰ,
ਜਿਨ੍ਹਾਂ ਨੂੰ ਜਨਤਾ ਦਾ ਖ਼ਿਆਲ ਜੀ।
ਲੋਟੂਆਂ ਦੇ ਟੋਲੇ ਨੂੰ ਸਬਕ ਸਿਖਾਓ ਜੀ,
ਵਿਦੇਸ਼ੋ ਕਾਲਾ ਧਨ ਮੰਗਵਾਓ ਜੀ।
ਭ੍ਰਿਸ਼ਟਾਚਾਰੀਆਂ ਨੂੰ ਵੀ ਨੱਥ ਪਾਓ,
ਜਾਇਦਾਦਾਂ ਕਰ ਜ਼ਬਤ ਅੰਦਰ ਕਰਵਾਓ।
ਸਰਮਾਏਦਾਰ ਡਿਫ਼ਾਲਟਰਾਂ ਤੋਂ,
ਕਰੋ ਸ਼ਖ਼ਤੀ ਨਾਲ ਪੈਸਾ ਵਸੂਲ।
ਅਮੀਰਾਂ ਗ਼ਰੀਬਾਂ ਲਈ ਰੱਖੋ,
ਤੁਸੀ ਰੱਖੋ ਇੱਕੋ ਜਿਹਾ ਅਸੂਲ।
ਜਾਇਦਾਦਾ ਦੀ ਜਾਂਚ ਕਰਾਓ,
ਮੱਗਰਮੱਛ ਫਾਹੇ ਲਾਓ।
ਹੱਕਦਾਰਾਂ ਨੂੰ ਹੱਕ ਦਿਵਾਓ।
ਭਾਰਤ ਵਾਸੀ ਖੁਸ਼ਹਾਲ ਬਣਾਓ ਕਹੇ ਸੰਗਰੂਰਵੀ,
ਫਿਰ ਅਜ਼ਾਦੀ ਦਿਵਸ ਮਨਾਓ ਕਹੇ ਸੰਗਰੂਰਵੀ।
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly