ਕੀ ਏਸੇ ਨੂੰ ਹੀ

ਧੰਨਾ ਧਾਲੀਵਾਲ਼

(ਸਮਾਜ ਵੀਕਲੀ)

ਜਿੱਥੇ ਝੇੜੇ ਜਾਤਾਂ ਵਾਲ਼ੇ ਲਾਉਣ ਇੱਜਤਾਂ ਨੂੰ ਦਾਗ਼
ਤੇ ਸੁਹਾਗਣਾਂ ਨੇ ਖੋਏ ਆ ਜਵਾਨੀ ਚ ਸੁਹਾਗ
ਕੌਣ ਕਰੇ ਵਤਨ ਦੀ ਬਰਬਾਦੀ ਦੱਸਿਓ
ਕੀ ਏਸੇ ਨੂੰ ਹੀ ਕਹਿੰਦੇ ਨੇ ਆਜ਼ਾਦੀ ਦੱਸਿਓ
ਜਿੱਥੇ ਘੜ੍ਹ ਘੜ੍ਹ ਚਾਲਾਂ ਦੰਗੇ ਲੀਡਰ ਕਰਾਉਣ
ਲਾਕੇ ਚਿੱਟੇ ਦੀਆਂ ਸੂਈਆਂ ਪੁੱਤ ਮਾਵਾਂ ਦੇ ਮਰਾਉਣ
ਜਾਂ ਕੋਈ ਠੇਕੇ ਉੱਤੇ ਪੀਣ ਵਾਲ਼ਾ ਆਦਿ ਦੱਸਿਓ
ਕੀ ਏਸੇ ਨੂੰ ਹੀ ਕਹਿੰਦੇ ਨੇ ਆਜ਼ਾਦੀ ਦੱਸਿਓ
ਜਿੱਥੇ ਦਿਨੋਂ ਦਿਨ ਵਧ ਰਿਹਾ ਝੂਠ ਦਾ ਪਸਾਰ
ਨਾਲ਼ੇ ਮੀਡੀਆ ਵਿਕਾਊ ਕਰੇ ਕੂੜ ਪ੍ਰਚਾਰ
ਜਾਣ ਬੁੱਝਕੇ ਹੀ ਭਾਵੇਂ ਵੱਖਵਾਦੀ ਦੱਸਿਓ
ਕੀ ਏਸੇ ਨੂੰ ਹੀ ਕਹਿੰਦੇ ਨੇ ਆਜ਼ਾਦੀ ਦੱਸਿਓ
ਜਿੱਥੇ ਡੇਰੇਦਾਰਾਂ ਦੀ ਹੈ ਖੁੱਲ੍ਹੀ ਚਲਦੀ ਦੁਕਾਨ
ਜਿੱਥੇ ਹਿੰਦੂ ਵੀ ਏ ਦੁਖੀ ਨਾਲ਼ੇ ਧੰਨਿਆਂ ਓਏ ਖਾਨ
ਕੀ ਕਿਰਤੀ ਵੀ ਹੁੰਦਾ ਅੱਤਵਾਦੀ ਦੱਸਿਓ
ਕੀ ਏਸੇ ਨੂੰ ਹੀ ਕਹਿੰਦੇ ਨੇ ਆਜ਼ਾਦੀ ਦੱਸਿਓ
ਧੰਨਾ ਧਾਲੀਵਾਲ਼
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਜਨਮਦਿਨ ਮੁਬਾਰਕ ਮਹਿਰੀਨ ਕੌਰ
Next article  ਅਜ਼ਾਦੀ ਦਿਵਸ