ਯੋਗੀ ਦੀਆਂ ਲਖਨਊ ਅਤੇ ਗੋਰਖਪੁਰ ਰਿਹਾਇਸ਼ਾਂ ਤੇ ਸੁਰੱਖਿਆ ਵਧਾਈ

 

 

ਗੋਰਖਪੁਰ (ਸਮਾਜ ਵੀਕਲੀ):  ਗੋਰਖਪੁਰ ਦੇ ਗੋਰਖਨਾਥ ਮੰਦਰ ’ਤੇ ਹੋਏ ਹਮਲੇ ਮਗਰੋਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀਆਂ ਲਖਨਊ ਅਤੇ ਗੋਰਖਪੁਰ ਸਥਿਤ ਰਿਹਾਇਸ਼ਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਸਰਕਾਰੀ ਸੂਤਰਾਂ ਨੇ ਕਿਹਾ ਕਿ ਮੁੱਖ ਮੰਤਰੀ ਦੀ ਲਖਨਊ ਰਿਹਾਇਸ਼ ’ਤੇ ਸੀਆਰਪੀਐੱਫ ਦੀਆਂ ਦੋ ਪਲਟਨਾਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਮਹਿਲਾ ਸੁਰੱਖਿਆ ਕਰਮੀ ਵੀ ਤਾਇਨਾਤ ਕੀਤੇ ਜਾਣਗੇ। ਅਧਿਕਾਰੀ ਨੇ ਕਿਹਾ ਕਿ ਇਲਾਕੇ ’ਚ ਸ਼ੱਕੀ ਵਿਅਕਤੀਆਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ‘ਜਨਤਾ ਦਰਬਾਰ ਅਤੇ ਹੋਰ ਸਮਾਗਮਾਂ ਲਈ ਆਉਣ ਵਾਲੇ ਲੋਕਾਂ ਨੂੰ ਸਖ਼ਤ ਸੁਰੱਖਿਆ ਨਾਕਿਆਂ ਤੋਂ ਗੁਜ਼ਰਨਾ ਪਵੇਗਾ।’ ਗੋਰਖਨਾਥ ਮੰਦਰ ਦੀ ਸੁਰੱਖਿਆ ਯੋਜਨਾ ਗੋਰਖਪੁਰ ਜ਼ੋਨ ਦੇ ਏਡੀਜੀ ਅਖਿਲ ਕੁਮਾਰ ਅਤੇ ਐੱਸਐੱਸਪੀ ਵਿਪਿਨ ਟਾਡਾ ਦੀ ਨਿਗਰਾਨੀ ਹੇਠ ਤਿਆਰ ਕੀਤੀ ਜਾ ਰਹੀ ਹੈ। ਮੰਦਰ ਦੇ ਪ੍ਰਵੇਸ਼ ਦੁਆਰ ’ਤੇ ਸੁਰੱਖਿਆ ਅਮਲੇ ਦੀ ਗਿਣਤੀ ਵਧਾ ਦਿੱਤੀ ਗਈ ਹੈ। ਸਿਖਲਾਈ ਕੇਂਦਰ ਖੋਲ੍ਹਣ ਦੀਆਂ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਹਨ ਜਿਥੇ ਏਟੀਐੱਸ, ਐੱਸਟੀਐੱਫ ਅਤੇ ਕੇਂਦਰੀ ਸੁਰੱਖਿਆ ਬਲਾਂ ਵੱਲੋਂ ਜਵਾਨਾਂ ਨੂੰ ਸਿਖਲਾਈ ਦਿੱਤੀ ਜਾਵੇਗੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਪਾ ਵਿਧਾਇਕ ਦੇ ਪੈਟਰੋਲ ਪੰਪ ’ਤੇ ਚੱਲਿਆ ਬੁਲਡੋਜ਼ਰ
Next articleਸਾਰੇ ਬੈਂਕਾਂ ਦੇ ਏਟੀਐੱਮ ’ਚੋਂ ਕਾਰਡ ਬਗ਼ੈਰ ਪੈਸੇ ਕਢਵਾਉਣ ਦੀ ਸਹੂਲਤ ਛੇਤੀ: ਆਰਬੀਆਈ