ਸਾਰੇ ਬੈਂਕਾਂ ਦੇ ਏਟੀਐੱਮ ’ਚੋਂ ਕਾਰਡ ਬਗ਼ੈਰ ਪੈਸੇ ਕਢਵਾਉਣ ਦੀ ਸਹੂਲਤ ਛੇਤੀ: ਆਰਬੀਆਈ

ਮੁੰਬਈ (ਸਮਾਜ ਵੀਕਲੀ):  ਧੋਖਾਧੜੀ ਨੂੰ ਰੋਕਣ ਲਈ ਰਿਜ਼ਰਵ ਬੈਂਕ ਨੇ ਸਾਰੇ ਬੈਂਕਾਂ ਨੂੰ ਏਟੀਐੱਮ ਤੋਂ ਕਾਰਡ ਬਗ਼ੈਰ ਨਕਦ ਨਿਕਾਸੀ ਸ਼ੁਰੂ ਕਰਨ ਦੀ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਹੈ। ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਮੌਜੂਦਾ ਸਮੇਂ ਏਟੀਐੱਮ ਤੋਂ ਕਾਰਡ-ਰਹਿਤ ਨਕਦੀ ਕਢਵਾਉਣ ਦੀ ਸਹੂਲਤ ਦੇਸ਼ ਵਿੱਚ ਕੁਝ ਬੈਂਕਾਂ ਨੂੰ ਹੀ ਹੈ। ਹੁਣ ਯੂਪੀਆਈ ਦੀ ਵਰਤੋਂ ਕਰਦੇ ਹੋਏ ਸਾਰੇ ਬੈਂਕਾਂ ਅਤੇ ਏਟੀਐੱਮ ਨੈਟਵਰਕਾਂ ਵਿੱਚ ਕਾਰਡ-ਰਹਿਤ ਨਕਦ ਕਢਵਾਉਣ ਦੀ ਸਹੂਲਤ ਉਪਲਬਧ ਕਰਾਉਣ ਦਾ ਪ੍ਰਸਤਾਵ ਹੈ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੋਗੀ ਦੀਆਂ ਲਖਨਊ ਅਤੇ ਗੋਰਖਪੁਰ ਰਿਹਾਇਸ਼ਾਂ ਤੇ ਸੁਰੱਖਿਆ ਵਧਾਈ
Next articleਮਨੀ ਲਾਂਡਰਿੰਗ ਸਾਜ਼ਿਸ਼ ਪਿੱਛੇ ਦੇਸ਼ਮੁਖ ਦੀ ‘ਵਿਉਂਤਬੰਦੀ ਤੇ ਦਿਮਾਗ’ ਸੀ: ਈਡੀ