ਅੱਜ ਦੇ ਰਾਵਣ

ਸੁੱਖੀ ਕੌਰ ਸਮਾਲਸਰ

(ਸਮਾਜ ਵੀਕਲੀ)

ਸਾਲ ਪਿੱਛੋਂ ਦੁਸਹਿਰਾ ਆਉਦਾਂ ਹੈ

ਪ੍ਰਦੂਸ਼ਣ ਬੜਾ ਫੈਲਾਉਦਾਂ ਹੈ

ਅਸੀਂ ਲੱਖਾਂ ਰੁਪਇਆ ਫੂਕਦੇ ਹਾਂ

ਕਰਕੇ ਤਕੜੇ ਜੇਰੇ ਨੇ

ਕੋਈ ਫਾਇਦਾ ਨੀਂ ਪੁਤਲੇ ਫੂਕਣ ਦਾ

ਅਜੇ ਜਿਊਦੇਂ ਰਾਵਣ ਬਥੇਰੇ ਨੇ

ਇੱਕ ਦੈਂਤ ਜੋ ਭ੍ਰਿਸ਼ਟਾਚਾਰੀ ਦਾ

ਜਿਹੜਾ ਨਹੀਂ ਕਿਸੇ ਤੋਂ ਮਾਰੀ ਦਾ

ਸਭ ਦੀਨ ਈਮਾਨ ਗਵਾ ਦਿੰਦੇ

ਭਾਂਵੇ ਅਹੁਦੇ ਬੜੇ ਉਚੇਰੇ ਨੇ

ਕੋਈ ਫਾਇਦਾ ਨੀਂ ਪੁਤਲੇ ਫੂਕਣ ਦਾ

ਅਜੇ ਜਿਊਦੇਂ ਰਾਵਣ ਬਥੇਰੇ ਨੇ

ਇੱਕ ਦਾਜ ਦੈਂਤ ਦਾ ਰਾਵਣ ਜੋ

ਭੁੱਖੇ ਦਾਜ ਦੇ ਕੁੜੀ ਮਚਾਵਣ ਜੋ

ਪੁਤਲਾ ਤਾਂ ਸਾੜ ਦੇ ਸਾਲ ਪਿੱਛੋਂ

ਕੁੜੀ ਸਾੜ ਦੇ  ਸ਼ਾਮ ਸਵੇਰੇ ਨੇ

ਕੋਈ ਫਾਇਦਾ ਨੀਂ ਪੁਤਲੇ ਫੂਕਣ ਦਾ

ਅਜੇ ਜਿਊਦੇਂ ਰਾਵਣ ਬਥੇਰੇ ਨੇ

ਅੱਜ ਬੜੀਆਂ ਸੀਤਾ ਚੁੱਕਦੇ ਆ

ਇਹ ਰਾਵਣ ਨਾ ਕਦੇ ਮੁੱਕਦੇ ਆ

ਹੈ ਗੰਦ ‘ਚ ਚੁੰਝਾਂ ਮਾਰਨ ਨੂੰ

ਕਾਂ ਕਾਮੀ ਬਹਿਣ ਬਨੇਰੇ ਨੇ

ਕੋਈ ਫਾਇਦਾ ਨੀਂ ਪੁਤਲੇ ਫੂਕਣ ਦਾ

ਅਜੇ ਜਿਊਦੇਂ ਰਾਵਣ ਬਥੇਰੇ ਨੇ

ਅੱਜ ਦੇ ਰਾਵਣ ਬੜੇ ਭਿਆਨਕ ਨੇ

ਕਰਦੇ ਹਮਲਾ ਤੇਜ਼ ਅਚਾਨਕ ਨੇ

ਰੋ ਰੋ ਕੇ ‘ਸੁੱਖੀ ’ਕਾਵਿ ਲਿਖੇ

ਅੱਖੀਆਂ ‘ਚੋ ਹੰਝੂ ਕੇਰੇ ਨੇ

ਕੋਈ ਫਾਇਦਾ ਨੀਂ ਪੁਤਲੇ ਫੂਕਣ ਦਾ

ਅਜੇ ਜਿਊਦੇਂ ਰਾਵਣ ਬਥੇਰੇ ਨੇ

ਸੁੱਖੀ ਕੌਰ ਸਮਾਲਸਰ

ਮੋ:77107-70318

Previous articleਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ
Next articleਪਰਕਸ ਵੱਲੋਂ ਡਾ. ਕੁਲਦੀਪ ਸਿੰਘ ਧੀਰ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ