HOME ਮਕਸੂਦਾ ਵਿਖੇ ਨਰੇਸ਼ ਬੋਧ ਜੀ ਦੇ ਪੁੱਤਰ ਦੇ ਵਿਆਹ ਦੀ ਖੁਸ਼ੀ ਵਿੱਚ...

ਮਕਸੂਦਾ ਵਿਖੇ ਨਰੇਸ਼ ਬੋਧ ਜੀ ਦੇ ਪੁੱਤਰ ਦੇ ਵਿਆਹ ਦੀ ਖੁਸ਼ੀ ਵਿੱਚ ਬੋਧ ਧੰਮ ਪ੍ਰੋਗਰਾਮ ਕਰਵਾਇਆ ਗਿਆ

6

ਸਮਾਜ ਵੀਕਲੀ ਯੂ ਕੇ

ਜਲੰਧਰ- ਅੱਜ ਮਿਤੀ 27 ਨਵੰਬਰ 2025 ਨੂੰ ਸਾਡੇ ਬਹੁਤ ਹੀ ਸਤਿਕਾਰ ਯੋਗ ਬੋਧਿਸਟ ਸਾਥੀ ਨਰੇਸ਼ ਬੋਧ, ਮਕਸੂਦਾ ਜਲੰਧਰ ਵਿੱਖੇ ਆਪਣੇ ਨਿਵਾਸ਼ ਸਥਾਨ ਵਿਖੇ ਆਪਣੇ ਪੁੱਤਰ ਦੇ ਵਿਆਹ ਦੀ ਖੁਸ਼ੀ ਕਾਰਨ ਬੁੱਧ ਧੰਮ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਭਿੱਖੂ ਅਤੇ ਭਿੱਖਣੀ ਸੰਘ ਨੂੰ ਬੁਲਾਇਆ ਗਿਆ। ਦੋ ਭਿੱਖੂ ਅਤੇ ਦੋ ਭਿਖੂਣੀਆਂ ਨੇ ਇਸ ਪ੍ਰੋਗਰਾਮ ਨੂੰ ਬੁੱਧ ਧੰਮ ਪ੍ਰਵਚਨਾਂ ਨਾਲ ਸੰਪੂਰਨ ਕੀਤਾ॥
ਸਭ ਤੋਂ ਪਹਿਲਾਂ ਪੂਜਨੀਯ ਭੰਤੇ ਜੀ ਨੂੰ ਪਿਆਰ ਅਤੇ ਸਤਿਕਾਰ ਨਾਲ ਪਰਿਵਾਰ ਵਲੋੰ ਭੋਜਨ ਦਾਨ ਕੀਤਾ ਗਿਆ। ਬਾਅਦ ਵਿੱਚ ਸਭ ਉਪਾਸਕਾਂ ਦਾ ਸੁਵਾਗਤ ਕੀਤਾ ਗਿਆ ਅਤੇ ਉਹਨਾਂ ਲਈ ਪਰਿਵਾਰ ਵਲੋੰ ਚਾਹ ਅਤੇ ਪਿਕੋੜਿਆਂ ਦਾ ਪ੍ਰਬੰਧ ਕੀਤਾ ਗਿਆ।
ਉਪਾਸਕ ਸੰਘ ਵਲੋੰ ਇਸ ਧੰਮ ਪ੍ਰੋਗਰਾਮ ਵਿੱਚ ਬਹੁਤ ਸਰਧਾ ਦਿਖਾਈ ਗਈ ਅਤੇ ਲੱਗਭੱਗ ਤਿੰਨ ਘੰਟੇ ਸਭ ਉਪਾਸਕਾਂ ਨੇ ਪੂਰੀ ਸਰਧਾ ਨਾਲ ਭੰਤੇ ਜੀ ਦੇ ਪ੍ਰਵਚਨ ਸੁਣੇ।
ਸਭ ਤੋਂ ਪਹਿਲਾਂ ਪੁਜਨੀਯ ਭਿੱਖੂ ਅਤੇ ਭਿੱਖੂਣੀ ਸੰਘ ਵਲੋਂ ਸਭ ਉਪਾਸਕਾਂ ਦੀ ਯਾਚਨਾ ਤੇ ਉਹਨਾਂ ਨੂੰ ਤ੍ਰਿਸਰਣ ਅਤੇ ਪੰਜਸ਼ੀਲ ਦਿੱਤੇ ਗਏ॥ ਉਸ ਤੋਂ ਉਪਰੰਤ ਧੰਮ ਅਚਾਰੀਆਂ ਅਚਲ ਕੀਰਤੀ ਜੀ (ਬਲਦੇਵ ਜੱਸਲ) ਜੀ ਨੇ ਆਪਣੇ ਤਿੰਨ ਮਿੰਟ ਦੇ ਧੰਮ ਉਪਦੇਸ਼ ਦਿੱਤੇ॥

ਉਸ ਤੋੰ ਉਪਰੰਤ ਰਾਜ ਕੁਮਾਰ ਬੋਧ (ਪ੍ਰਧਾਨ ਵਿਸ਼ਵ ਬੋਧ ਸੰਘ ਪੰਜਾਬ) ਜੀ ਨੇ ਆਪਣੇ ਧੰਮ ਪ੍ਰਤੀ ਵਿਚਾਰ ਦਿੱਤੇ ਅਤੇ ਸਭ ਉਪਾਸਕਾਂ ਨੂੰ ਬਾਬਾ ਸਾਹਿਬ ਜੀ ਦੇ ਦਿਖਾਏ ਮਾਰਗ ਤੇ ਚੱਲਣ ਲਈ “ਬੁੱਧ ਧੰਮ” ਨੂੰ ਸਵਿਕਾਰ ਕਰਨ ਲਈ ਬੇਨਤੀ ਕੀਤੀ ਕਿਉਕਿ ਬਾਬਾ ਸਾਹਿਬ ਜੀ ਸਾਨੂੰ ਇਹ ਰਾਸ਼ਤਾ ਦਿਖਾ ਗਏ ਹਨ।
ਉਸ ਤੋਂ ੳੇੁਪਰੰਤ ਭਿੱਖੂ ਅਤੇ ਭਿੱਖਣੂ ਸੰਘ ਵਲੋੰ ਧੰਮ ਉਪਦੇਸ਼ ਦਿੱਤੇ ਗਏ। ਸਭ ਉਪਾਸਕਾਂ ਨੇ ਪੂਰੇ ਧਿਆਨ ਅਤੇ ਸਤਿਕਾਰ ਨਾਲ ਪ੍ਰਵਚਨ ਸੁਣੇ।
ਆਖੀਰ ਤੇ ਪਰਿਵਾਰ ਵਲੋੰ ਭੰਤੇ ਜੀ ਨੂੰ ਦਾਨ ਦਿੱਤਾ ਗਿਆ ਅਤੇ ਆਏ ਹੋਏ ਉਪਾਸਕ ਸੰਘ ਲਈ ਭੋਜਨ ਦਾ ਪ੍ਰਬੰਧ ਕੀਤਾ ਗਿਆ॥

ਉਸ ਤੋ ਉਪਰੰਤ ਆਦਮਪੁਰ ਵਿਖੇ ਬੁੱਧ ਧੰਮ ਵਿੱਚ ਸਰਧਾਵਾਨ ਉਪਾਸਕ ਭੈਣ ਬਲਵਿੰਦਰ ਬੋਧ ਅਤੇ ਉਹਨਾ ਦੇ ਪਰਿਵਾਰ ਅਤੇ ਹੋਰ ਧੰਮ ਉਪਾਸਕਾਂ ਨਾਲ ਭਿੱਖੂ ਸੰਘ ਵਲੋੰ ਧੰਮ ਚਰਚਾ ਕੀਤੀ ਗਈ॥
ਇਸ ਪ੍ਰੋਗਰਾਮ ਵਿੱਚ ਇਹ ਚਰਚਾ ਅਹਿਮ ਰਹੀਂ ਕਿ ਸਾਡੇ ਸਮਾਜ ਦੇ ਸਾਥੀ ਬੁੱਧ ਧੰਮ ਵਿੱਚ ਕਿਉ ਵਿਸ਼ਵਾਸ ਨਹੀੰ ਕਰ ਪਾਉੰਦੇ ਅਤੇ ਕਿਉਂ ਉਹ ਆਪਣੀ ਦੁੱਖ ਮੁਕਤੀ ਦੇ ਉਪਾਅ ਲਈ ਉਹ ਰਾਸਤੇ ਤੇ ਚੱਲ ਰਹੇਂ ਹਨ ਜਿਸ ਰਾਸਤੇ ਤੇ ਸਾਡੇ ਰਹਿਬਰ ਉਹਨਾਂ ਨੂੰ ਚੱਲਣ ਤੋਂ ਰੋਕਦੇ ਸਨ॥
ਆਪਣੇ ਦੀਪਕ ਬਣਨ ਲਈ ਉਹ ਕਿਉਂ ਸੰਘਰਸ਼ ਨਹੀਂ ਕਰਦੇ ਅਤੇ ਕਿਉ ਉਹ ਬਾਹਰੀ ਦੁਨੀਆ ਦੇ ਦਿਖਾਏ ਅਗਿਆਨ ਦੇ ਮਾਰਗ ਤੇ ਚੱਲ ਕੇ ਦੁੱਖ ਤਕਲੀਫਾਂ ਨੂੰ ਜਨਮ ਦੇ ਰਹੇ ਹਨ॥ ਇਹਨਾਂ ਵਿਚਾਰਾਂ ਤੇ ਵਿਸੇਸ਼ ਚਰਚਾਵਾਂ ਕੀਤੀਆ ਗਈਆ। ਭੈਣ ਬਲਵਿੰਦਰ ਬੋਧ ਜੀ ਵਲੋੰ ਉਹਨਾਂ ਦੇ ਸਥਾਨ ਤੇ ਪਹੁੰਚਣ ਲਈ ਸ਼ਭ ਦੇ ਸੁਵਾਗਤ ਲਈ ਧੰਨਵਾਦ ਕੀਤਾ ਗਿਆ।
ਆਖੀਰ ਤੇ ਰਾਜ ਕੁਮਾਰ ਬੋਧ ਵਲੋ ਸਭ ਲਈ ਮੰਗਲ ਮੈਤਰੀ ਅਤੇ ਧੰਮ ਨੂੰ ਵਧਾਉਣ ਲਈ ਬੇਨਤੀ ਕੀਤੀ ਗਈ ।

Previous articleWhy India Chose France Over the US for Jet Engine Technology
Next articleThe Self-Respect Movement and Periyar E.V. Ramasami