ਫਿਲੌਰ (ਸਮਾਜ ਵੀਕਲੀ) ਅੱਪਰਾ (ਜੱਸੀ)-ਜਿਲਾ ਪੱਧਰੀ ਵੱਖ ਵੱਖ ਖੇਡ ਮੁਕਾਬਲਿਆਂ ‘ਚ ਸਰਵਹਿੱਤਕਾਰੀ ਵਿੱਦਿਆ ਮੰਦਿਰ ਛੋਕਰਾਂ ਦੇ ਖਿਡਾਰੀਆਂ ਦੇ ਓਵਰਆਲ ਟਰਾਫੀ ਜਿੱਤ ਕੇ ਸਕੂਲ ਦਾ ਮਾਣ ਵਧਾਇਆ ਹੈ | ਇਸ ਸੰਬੰਧ ‘ਚ ਸਕੂਲ ‘ਚ ਕਰਵਾਈ ਗਏ ਖੇਡ ਮੇਲੇ ‘ਚ ਅਵਤਾਰ ਕੌਰ, ਪਰਮਜੀਤ ਕੌਰ, ਰਘਵੀਰ ਸਿੰਘ, ਕ੍ਰਿਸ਼ਨ ਕੁਮਾਰ, ਸੰਦੀਪ ਕੁਮਾਰ ਹਾਜਰ ਹੋਏ ਤੇ ਮਾਂ ਸਰਸਵਤੀ ਅੱਗੇ ਦੀਪ ਜਗਾ ਕੇ ਸ਼ੁਰੂਆਤ ਕੀਤੀ। ਇਸ ਖੇਡ ਮੇਲੇ ਵਿੱਚ ਸਰਵਹਿਤਕਾਰੀ ਸਿੱਖਿਆ ਸਮਿਤੀ ਦੇ ਸੰਗਠਨ ਮੰਤਰੀ ਸ਼੍ਰੀ ਰਾਜਿੰਦਰ ਜੀ, ਰ ਵਿੱਤ ਮੰਤਰੀ ਸ਼੍ਰੀ ਵਿਜੇ ਕੁਮਾਰ ਠਾਕੁਰ ਜੀ, ਸ਼੍ਰੀ ਮਨੀਸ਼ ਕੁਮਾਰ ਜੀ, ਸ਼੍ਰੀ ਅਵਤਾਰ ਜੀ, ਸ਼੍ਰੀ ਮਨੀਰਾਮ ਠਾਕੁਰ ਜੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਸ਼੍ਰੀ ਵਿਜੇ ਕੁਮਾਰ ਜੀ ਨੇ ਬੱਚਿਆਂ ਨੂੰ ਖੇਡਾਂ ਵਿੱਚ ਉਤਸ਼ਾਹ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ। ਜੇਤੂ ਖਿਡਾਰੀਆਂ ਨੂੰ ਇਨਾਮ ਦਿੱਤੇ ਗਏ। ਇਸ ਖੇਡ ਮੇਲੇ ਵਿੱਚ ਓਵਰਆਲ ਵਿਜੇਤਾ ਵਜੋਂ ਛੋਕਰਾਂ ਸਕੂਲ ਦੇ ਬੱਚਿਆਂ ਨੇ ਬਾਜ਼ੀ ਮਾਰੀ ,ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਕੀਤੀ ਗਈ। ਪ੍ਰਿੰਸੀਪਲ ਸ਼੍ਰੀ ਗੁਰਜੀਤ ਜੀ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly