ਚੇਨਈ— ਸਾਊਥ ਦੇ ਮਸ਼ਹੂਰ ਐਕਟਰ ਅਤੇ ਪ੍ਰੋਡਿਊਸਰ ਵਿਸ਼ਨੂੰ ਵਿਸ਼ਾਲ ਦੇ ਘਰ ‘ਚ ਖੁਸ਼ੀ ਦਾ ਮਾਹੌਲ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ‘ਐਕਸ’ ਅਕਾਊਂਟ ਰਾਹੀਂ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਪਤਨੀ ਜਵਾਲਾ ਗੁੱਟਾ ਨੇ ਬੇਟੀ ਨੂੰ ਜਨਮ ਦਿੱਤਾ ਹੈ। ‘ਐਕਸ’ ਪੋਸਟ ‘ਚ ਵਿਸ਼ਨੂੰ ਵਿਸ਼ਾਲ ਨੇ ਆਪਣੀ ਪਤਨੀ ਅਤੇ ਬੱਚੀ ਦੇ ਹੱਥ ਫੜੀ ਹੋਈ ਤਸਵੀਰ ਪੋਸਟ ਕੀਤੀ ਹੈ। ਇਸ ਤੋਂ ਇਲਾਵਾ ਉਸਨੇ ਇੱਕ ਹੋਰ ਤਸਵੀਰ ਸਾਂਝੀ ਕੀਤੀ ਹੈ ਜਿਸ ਵਿੱਚ ਉਸਦਾ ਬੇਟਾ ਵੱਡੀ ਮੁਸਕਰਾਹਟ ਨਾਲ ਬੱਚੀ ਵੱਲ ਦੇਖ ਰਿਹਾ ਹੈ।
ਇਸ ਸਭ ‘ਚ ਖਾਸ ਗੱਲ ਇਹ ਹੈ ਕਿ ਬੱਚੇ ਦਾ ਜਨਮ ਅਦਾਕਾਰ ਦੇ ਵਿਆਹ ਦੀ ਚੌਥੀ ਵਰ੍ਹੇਗੰਢ ‘ਤੇ ਹੋਇਆ ਸੀ। ਅਭਿਨੇਤਾ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, “ਸਾਡੀ ਇੱਕ ਬੇਟੀ ਹੈ। ਆਰੀਅਨ ਹੁਣ ਇੱਕ ਵੱਡਾ ਭਰਾ ਹੈ… ਅੱਜ ਸਾਡੇ ਵਿਆਹ ਦੀ ਚੌਥੀ ਵਰ੍ਹੇਗੰਢ ਹੈ ਅਤੇ ਇਸ ਖਾਸ ਦਿਨ ‘ਤੇ ਸਾਨੂੰ ਰੱਬ ਵੱਲੋਂ ਇੱਕ ਖਾਸ ਤੋਹਫ਼ਾ ਮਿਲਿਆ ਹੈ। ਤੁਹਾਡੇ ਸਾਰਿਆਂ ਦੇ ਪਿਆਰ ਅਤੇ ਆਸ਼ੀਰਵਾਦ ਦੀ ਲੋੜ ਹੈ।”
ਤੁਹਾਨੂੰ ਦੱਸ ਦੇਈਏ ਕਿ ਵਿਸ਼ਨੂੰ ਵਿਸ਼ਾਲ ਦਾ ਪਹਿਲਾਂ 2011 ਵਿੱਚ ਰਜਨੀ ਨਟਰਾਜ ਨਾਲ ਵਿਆਹ ਹੋਇਆ ਸੀ।2017 ਵਿੱਚ ਉਨ੍ਹਾਂ ਦੇ ਘਰ ਬੇਟੇ ਆਰੀਅਨ ਦਾ ਜਨਮ ਹੋਇਆ ਸੀ ਅਤੇ 2018 ਵਿੱਚ ਦੋਵਾਂ ਨੇ ਤਲਾਕ ਲੈਣ ਦਾ ਫੈਸਲਾ ਕੀਤਾ ਸੀ। ਅਭਿਨੇਤਾ ਨੇ ਫਿਰ ਬੈਡਮਿੰਟਨ ਸਟਾਰ ਜਵਾਲਾ ਗੁੱਟਾ ਨਾਲ 22 ਅਪ੍ਰੈਲ, 2021 ਨੂੰ ਹੈਦਰਾਬਾਦ ਵਿੱਚ ਵਿਆਹ ਕੀਤਾ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਵਿਸ਼ਨੂੰ ਵਿਸ਼ਾਲ ਆਪਣੀ ਅਗਲੀ ਫਿਲਮ ਵਿੱਚ ਮਮਤੀ ਬੈਜੂ ਦੇ ਨਾਲ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਫਿਲਮ ਦੇ ਨਿਰਮਾਤਾਵਾਂ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਦੀ ਫਿਲਮ ਦਾ ਨਾਂ ‘ਇਰਾਂਦੂ ਵਨਮ’ ਰੱਖਿਆ ਗਿਆ ਹੈ। ਰਾਮਕੁਮਾਰ ਦੇ ਨਿਰਦੇਸ਼ਨ ‘ਚ ਬਣ ਰਹੀ ਇਸ ਫਿਲਮ ਲਈ ਵਿਸ਼ਨੂੰ ਵਿਸ਼ਾਲ ਚਰਚਾ ‘ਚ ਹਨ। ਫਿਲਮ ਦਾ ਨਿਰਮਾਣ ਸੇਂਦਿਲ ਤਿਆਗਰਾਜਨ ਅਤੇ ਅਰਜੁਨ ਤਿਆਗਰਾਜਨ ਕਰ ਰਹੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly



