ਲਿੰਕਨ ਸਮਾਰਕ ’ਚ ਕਮਲਾ ਹੈਰਿਸ ਦੀ ਤਸਵੀਰ ਦਾ ਉਦਘਾਟਨ

ਵਾਸ਼ਿੰਗਟਨ (ਸਮਾਜ ਵੀਕਲੀ):ਅਮਰੀਕਾ ਦੀ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਵਜੋਂ ਕਮਲਾ ਹੈਰਿਸ ਨੂੰ ਸਨਮਾਨਿਤ ਕਰਦਿਆਂ ਅੱਜ ਇੱਥੇ ਇਤਿਹਾਸਕ ਲਿੰਕਨ ਸਮਾਰਕ ਦੇ ਸਾਹਮਣੇ ਉਨ੍ਹਾਂ ਦੀ ਕੱਚ ਦੀ ਤਸਵੀਰ ਦਾ ਉਦਘਾਟਨ ਕੀਤਾ ਗਿਆ। ਇੱਕ ਬਿਆਨ ’ਚ ਦੱਸਿਆ ਗਿਆ ਕਿ ਅਮਰੀਕਾ ’ਚ 56 ਵਰ੍ਹਿਆਂ ਦੀ ਹੈਰਿਸ ਦੀ ਪ੍ਰਾਪਤੀ ਨੂੰ ਦੇਖਦਿਆਂ ਇਹ ਤਸਵੀਰ 6 ਫਰਵਰੀ ਤੋਂ ਲੋਕਾਂ ਲਈ ਪ੍ਰਦਰਸ਼ਿਤ ਕਰ ਦਿੱਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਕਮਲਾ ਹੈਰਿਸ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਹੋਣ ਦੇ ਨਾਲ-ਨਾਲ ਪਹਿਲੀ ਸਿਆਹਫਾਮ ਅਤੇ ਪਹਿਲੀ ਭਾਰਤੀ ਅਮਰੀਕੀ ਉੱਪ ਰਾਸ਼ਟਰਪਤੀ ਅਤੇ ਅਜਿਹੀ ਪਹਿਲੀ ਉਪ ਰਾਸ਼ਟਰਪਤੀ ਹਨ, ਜਿਨ੍ਹਾਂ ਨੇ ਆਪਣੀ ਪੜ੍ਹਾਈ ਵੀ ਇੱਕ ਇਤਿਹਾਸਕ ਸਿਆਹਫਾਮ ਕਾਲਜ ਅਤੇ ਯੂੁਨੀਵਰਸਿਟੀ ਤੋਂ ਕੀਤੀ ਹੈ। ਕੌਮੀ ਮਹਿਲਾ ਇਤਿਹਾਸਕ ਅਜਾਇਬ ਘਰ ਦੀ ਪ੍ਰਧਾਨ ਅਤੇ ਸੀ.ਈ.ਓ. ਹਾਲੀ ਹੋਚਨਰ ਨੇ ਕਿਹਾ, ‘ਨੁਮਾਇੰਦਗੀ ਮਾਇਨੇ ਰੱਖਦੀ ਹੈ, ਵਿਸ਼ੇਸ਼ ਤੌਰ ’ਤੇ ਮਤਦਾਨ ਬਾਕਸ ’ਤੇ। ਕਮਲਾ ਹੈਰਿਸ ਦਾ ਉਪ ਰਾਸ਼ਟਰਪਤੀ ਬਣਨਾ, ਤੇ ਉਹ ਵੀ ਪਹਿਲੀ ਵਾਰ ਇੱਕ ਸਿਆਹਫਾਮ ਮਹਿਲਾ ਦਾ, ਅਮਰੀਕਾ ਦੇ ਇਤਿਹਾਸ ’ਚ ਇੱਕ ਮੀਲ ਪੱਥਰ ਹੈ।

Previous articleਚੀਨ ਦੀਆਂ ਚੁਣੌਤੀਆਂ ਦੇ ਟਾਕਰੇ ਲਈ ਅਸੀਂ ਤਿਆਰ: ਬਾਇਡਨ
Next articleਭਾਰਤ ਸਰਕਾਰ ਕਿਸਾਨਾਂ ਨੂੰ ਸ਼ਾਂਤਮਈ ਅੰਦੋਲਨ ਦੀ ਇਜਾਜ਼ਤ ਦੇਵੇ: ਅਮਰੀਕੀ ਕਾਂਗਰਸ ਦੇ ਭਾਰਤੀ ਕੌਕਸ ਵੱਲੋਂ ਅਪੀਲ