ਈਨ ਕਲਾਬ..ਜੀਨਦਾ ਬਾਦ !

ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ)

‘ਉਲਟੀ ਗੰਗਾ ਪਹੇਵੇ ਵੱਲ !’
ਤਾਏ ਦੀ ਧੀ ਚੱਲੀ ਤੂੰ ਵੀ ਚੱਲ
ਚਾਲਕ ਬਦਲਣ ਨਾਲ
ਗੱਡੀ ਮੰਜ਼ਿਲ ਉਤੇ ਨਹੀਂ ਪੁਜਦੀ।
ਨਵੀਆਂ ਬੋਤਲਾਂ ਪੁਰਾਣੀ ਸ਼ਰਾਬ
ਉਹੀ ਹਾਤੇ ਉਹੀ ਮਾਲਕ ਤੇ ਗਲਾਸ
ਭੁਜੀਆ ਤੇ ਸਲਾਦ ਪੰਜ ਸਾਲ ਬਰਬਾਦ
ਲੋਕ ਕਰਨਗੇ ਬੈਠ ਕੇ ਯਾਦ

ਲੋਕਾਂ ਨੇ ਸੱਤਾ ਬਦਲੀ ਹੈ ?
ਕੀ ਲੋਕ ਏਨੇ ਸਿਆਣੇ ਹੋ ਗਏ ?
ਇਕ ਪਾਸੇ ਵਗ ਤੁਰੇ ?
ਸਾਧਾਂ ਤੇ ਡੇਰਿਆਂ ਦੇ ਇਸ਼ਾਰੇ ਉਤੇ ਨੱਚਣ ਵਾਲੇ
ਲੋਕਾਂ ਦੀ ਸੋਚ ਕਿਵੇ ਬਦਲ ਗਈ ?
ਕੀ ਘੋੜੇ ਵਾਲ ਫਿਰ ਗਿਆ ?
ਕੌਣ ਬਦਲ ਰਿਹਾ ਹੈ
ਲੋਕਾਂ ਦੀ ਸੋਚ
ਗੋਦੀ ਮੀਡੀਆ
ਸੱਤਾ ਦੇ ਆਈ ਟੀ ਸੈੱਲ ?
ਕੌਣ ਜਾਰੀ ਕਰ ਰਿਹਾ ਹੈ
ਬਿਨ੍ਹਾਂ ਮਨਜ਼ੂਰੀ ਦੇ ਫੰਡ ?
ਲੋਕ ਦੇਣੇ ਇਸ ਬਦਲਾਅ ਨੇ ਚੰਡ
ਚੁੱਪ ਕਰ ਇਲਤੀਆ ਪਾ ਨਾ ਡੰਡ
ਸੋਚੋ ਜਰਾ ਸੋਚੋ
ਕੀ ਹੋਇਆ ਹੈ
ਰਾਕੇਸ਼ ਟਿਕੈਤ
ਕਿਉਂ ਬੋਲਿਆ ਹੈ
????
ਵਪਾਰ ਦਾ ਇਨਕਲਾਬ ਆਇਆ ਹੈ,
ਬਸੰਤੀ ਰੰਗ ਦੀ ਪੱਗ ਬੰਨ੍ਹਣ ਨਾਲ ਤੇ
ਦੁਪੱਟਾ ਲੈਣ ਨਾਲ ਇਨਕਲਾਬ
ਨਹੀਂ ਆਇਆ ਕਰਦਾ ।
ਜੇ ਇਸ ਤਰ੍ਹਾਂ ਹੁੰਦਾ ਤਾਂ
ਇਹ ਦਿਨ ਨਾ ਦੇਖਣ ਨੂੰ ਨਾ ਮਿਲਦੇ ,
ਕਦ ਈਨਕਲਾਬ ਆ ਜਾਤਾ ਹੁੰਦੈ ?
ਸੱਤਾ ਬਦਲਣ ਨਾਲ ਕੁੱਝ ਬਦਲਣਾ ਨਹੀਂ ਹੁੰਦਾ
ਝੋਟੇ ਕੁੱਟ ਥਾਣੇਦਾਰ ਬਦਲਣ ਨਾਲ
ਪੁਲਿਸ ਦੀ ਮਾਨਸਿਕਤਾ ਨਹੀਂ ਬਦਲਦੀ
ਸਿਸਟਮ ਬਦਲਣ ਨਾਲ ਬਦਲਾਅ ਹੁੰਦਾ ਹੈ ।
ਜੰਗ ਹਥਿਆਰਾਂ ਨਾਲ ਨਹੀਂ
ਵਿਚਾਰਾਂ ਨਾਲ ਜਿੱਤੀ ਜਾਂਦੀ ਹੈ ।

ਵਪਾਰ ਦਾ ਈਨਕਲਾਬ ਆਇਆ ਹੈ
ਜਿਹੜਾ ਗੋਦੀ ਮੀਡੀਆ
ਪੰਜਾਬ ਨੂੰ ਬਦਨਾਮ ਕਰਦਾ ਸੀ
ਉਸਦੀ ਬਸੰਤੀ ਪੱਗ ਵਾਲਾ
ਸੇਵਾ ਕਰਨ ਲੱਗ ਗਿਆ

ਕੱਲ੍ਹ ਤੋਂ ਬਾਅਦ ਸਹੀ ਨਤੀਜੇ ਆਉਣਗੇ
ਉਝ ਖਾਲੀ ਸਰਕਾਰੀ
ਦਫਤਰਾਂ ਦੀ ਚੈਕਿੰਗ ਹੋਣ ਲੱਗ ਪਈ
ਨਵੇਂ ਵਿਧਾਇਕਾਂ ਦੀ ਮਿੱਠੀ ਬੋਲ ਬਾਣੀ
ਚੰਗੀ ਲੱਗਦੀ ਹੈ,
ਖਾਲੀ ਢੋਲ..ਨਾ ਕੁੱਝ ਬੋਲ
ਈਨਕਲਾਬ ਜੀਦਾਬਾਦ

ਕਿਥੇ ਗਿਆ ?
ਬੋਲੇ ਸੋ ਨਿਹਾਲ
ਸਤਿ ਸ੍ਰੀ ਅਕਾਲ ?
ਗੁਆਚ ਗਿਆ ਹੈ ?
ਨਹੀਂ ਅਗਲਿਆਂ ਭੁੱਲਾ ਦਿੱਤਾ ਹੈ !

ਕਿਸੇ ਨੇ ਨਹੀਂ ਕੀਤਾ
ਅਸੀਂ ਖੁਦ ਬਰਬਾਦ ਹੋਏ ਹਾਂ
ਕਸੂਰ ਉਨ੍ਹਾਂ ਦਾ ਨਹੀਂ
ਸਾਡੇ ਪੁਰਖਿਆਂ ਦਾ ਨਹੀਂ
ਸਾਡੀ ਗੁਲਾਮ ਸੋਚ ਦਾ ਹੈ
ਅਸੀਂ ਨਿੱਕੀਆਂ ਨਿੱਕੀਆਂ ਗਰਜ਼ਾਂ ਲਈ
ਤਬਾਹ ਕਰ ਲਿਆ ਪੰਜਾਬ ਸਿੰਘ
ਖੈਰ ਅਬ ਪਛਤਾਵੇ ਕਿਆ ਹੋਵੇ
ਜਬ ਚਿੜੀਆਂ ਚੁੱਗ ਖੇਤ
ਚੜ੍ਹ ਗਿਆ ਚੇਤ
ਆਈ ਵਿਸਾਖੀ ਜੱਟਾ
ਕੱਚੀ ਪੱਕੀ ਧਿਆਨ ਨਾਲ ਦੇਖ ?
ਨਹੀਂ ਅਗਲਿਆਂ ਤੈਨੂੰ ਦੇਣਾ ਵੇਚ !

ਵਿਕਣ ਵਾਲੇ ਵਿਕ ਜਾਂਦੇ ਹਨ
ਕੌਣ ਕਿੰਨੇ ਦੇ ਵਿੱਚ ਵਿਕਿਆ ਹੈ
ਕੋਈ ਨਹੀਂ ਦੱਸਦਾ
ਪਰ 117 ਦੇ ਵਿੱਚੋਂ 58 ਦਾਗੀ ਹਨ
ਸਮਝੋ ਅੱਧ ਚੰਗਾ ਹੈ
ਅੱਧ ਗੰਦਾ ਹੈ

ਤੇਲ ਦੇਖੋ ਤੇਲ ਦੀ ਧਾਰ ਦੇਖੋ
ਲੋਕੋ ਆਪਣੀ ਅਣਖ ਨਾ ਵੇਚੋ

ਕੀ ਕਰੀਏ ਕੀ ਕਰੀਏ
ਪੰਜਾਬ ਚੋਰੀ ਹੋ ਗਿਆ !

ਸਿਆਣੇ ਆਖਿਆ ਕਰਦੇ ਸੀ ਕਿ :
” ਮੱਝ ਵੇਚ ਕੇ ਘੋੜੀ ਲਈ
ਦੁੱਧ ਪੀਣੋ ਗਏ
ਲਿੱਦ ਚੱਕਣੀ ਪਈ !””

ਸਮਾਂ ਬੋਲਦਾ ਹੈ ਕਿ
“” ਮੂਰਖ ਤੇ ਗੁਲਾਮ ਲਿੱਦ ਹੀ ਚੱਕਦੇ ਹੁੰਦੇ ਹਨ !””

ਬਾਬਾ ਇਲਤੀ ਕਰੇ ਕਲੋਲ
ਬੱਸ ਕਰ ਹੁਣ ਬਹੁਤਾ ਨਾ ਬੋਲ

ਪੰਜਾਬੀਆ ਹੁਣ ਸੌ ਜਾ ਬਈ
ਈਨਕਲਾਬ ਆਈ ਆ !

ਬੁੱਧ ਸਿੰਘ ਨੀਲੋਂ
(ਇਲਤੀ ਬਾਬਾ)
9464370823

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਿੱਠੜਾ ਕਾਲਜ ਦੀ ਕੈਡਿਟ ਰੀਤੂ ਨੂੰ ਡੀ ਜੀ ਐੱਨ ਸੀ ਸੀ ਵੱਲੋਂ ਸਨਮਾਨਿਤ ਕੀਤਾ
Next articleਬਸ ਚਿਹਰੇ ਤੇ ਮੁਸਕਾਨ ਹੈ