ਬਸ ਚਿਹਰੇ ਤੇ ਮੁਸਕਾਨ ਹੈ

ਇਕਬਾਲ ਸਿੰਘ ਪੁੜੈਣ

(ਸਮਾਜ ਵੀਕਲੀ)

ਚਿਹਰੇ ਤੇ ਮੁਸਕਾਨ ਹੈ ਪਰ ਅੰਦਰੋਂ ਦਿਲ ਉਦਾਸ ਹੈ।
ਮੂੰਹ ਤੇ ਗੁੜ ਵਾਤ ਹੈ ਪਰ ਅੰਦਰ ਜ਼ਹਿਰ ਦਾ ਵਾਸ ਹੈ।

ਧਰਮੀ ਬਾਣਾ ਹੈ ਪਰ ਅੰਦਰ ਵਿਕਾਰਾਂ ਦਾ ਟਿਕਾਣਾ ਹੈ।
ਮੁੱਖ ਤੇ ਉਪਦੇਸ਼ ਹੈ ਪਰ ਅੰਦਰ ਵਿਕਾਰਾਂ ਦਾ ਕਲੇਸ਼ ਹੈ।

ਉਪਰੋਂ ਮੁੱਖ ਸਾਂਤ ਹੈ ਪਰ ਅੰਦਰ ਅਗਨੀ ਦਾ ਵਾਸ ਹੈ।
ਬਾਹਰ ਪ੍ਰਕਾਸ਼ ਹੈ ਪਰ ਦਿਲ ਵਿੱਚ ਹਨੇਰੇ ਦਾ ਵਾਸ ਹੈ।

ਧਰਮ ਅਸਥਾਨ ਸਰੀਰ ਹੈ ਪਰ ਮਨ ਸਰੀਰੋਂ ਬਾਹਰ ਹੈ।
ਬਗਲੇ ਵਾਂਗ ਸਮਾਧੀ ਹੈ ਅੰਦਰ ਤ੍ਰਿਸ਼ਨਾਵਾਂ ਦਾ ਜੋਰ ਹੈ।

ਰੁਪਇਆਂ ਦੀ ਦੌੜ ਹੈ ਪਰ ਸਕੂਨ ਦਿਲਾਂ ਤੋਂ ਬਾਹਰ ਹੈ।
ਮਹਿਲਨੁਮਾ ਘਰ ਹੈ ਪਰ ਸਾਰਾ ਪਰਿਵਾਰ ਬਾਹਰ ਹੈ।

ਅੰਕਲ ਅੰਟੀ ਆਮ ਹੈ ਰਿਸ਼ਤੇ ਦੀ ਪਹਿਚਾਨ ਬਾਹਰ ਹੈ।
ਸੂਰਤਾਂ ਦਾ ਚਰਚਾ ਆਮ ਹੈ ਪਰ ਸੀਰਤ ਵੱਸੋਂ ਬਾਹਰ ਹੈ।

ਤਨ ਦਾ ਮੌਸਮ ਆਮ ਹੈ ਪਰ ਮਨ ਦਾ ਮੌਸਮ ਬਾਹਰ ਹੈ।
ਚਿਹਰੇ ਤੇ ਮੁਸਕਾਨ ਹੈ ਦਿਲ ਦਰਦ ਬਿਆਨੋਂ ਬਾਹਰ ਹੈ।

 ਇਕਬਾਲ ਸਿੰਘ ਪੁੜੈਣ

8872897500 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਈਨ ਕਲਾਬ..ਜੀਨਦਾ ਬਾਦ !
Next articleਰੰਗ ਹੋਲੀ ਦੇ